ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਅੱਜ

ਸਵੇਰੇ 7.30 ਵਜੇ ਤੋਂ ਸ਼ੁਰੂ ਹੋਵਗੀ ਵੋਟਿੰਗ; ਨਤੀਜਿਆਂ ਦਾ ਐਲਾਨ ਤਿੰਨ ਨੂੰ

ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਅੱਜ

ਮਨਧੀਰ ਸਿੰਘ ਦਿਓਲ 

ਨਵੀਂ ਦਿੱਲੀ, 27 ਫਰਵਰੀ

ਦਿੱਲੀ ਨਗਰ ਨਿਗਮ ਦੇ ਪੰਜ ਵਾਰਡਾਂ ਦੀ ਉਪ ਚੋਣ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਚੁਣੌਤੀ ਹੈ, ਕਿਉਂਕਿ ਬੀਤੇ ਦਿਨੀਂ ਹੀ ‘ਆਪ’ ਭਾਜਪਾ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਸਥਾਨਕ ਨਿਗਮ ਦੇ 27 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਉੱਥੇ ਪਹਿਲੀ ਵਾਰ ਵਿਰੋਧੀ ਧਿਰ ਬਣੀ ਹੈ। ਦਿੱਲੀ ਨਗਰ ਨਿਗਮ ਦੀਆਂ ਆਮ ਚੋਣਾਂ 2022 ਵਿੱਚ ਹੋਣੀਆਂ ਹਨ ਤੇ ਹੁਣ ਦਿੱਲੀ ਨਗਰ ਨਿਗਮ ’ਤੇ ਭਾਜਪਾ ਦੀ 15 ਸਾਲਾਂ ਤੋਂ ਸਰਦਾਰੀ ਹੈ। ਇਸੇ ਕਰਕੇ ਭਾਜਪਾ ਲਈ ਵੀ ਇਹ ਉਪ-ਚੋਣ ਸੈਮੀਫਾਈਨਲ ਤੋਂ ਘੱਟ ਨਹੀਂ ਹੈ। ਜਾਣਕਾਰੀ ਮੁਤਾਬਿਕ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 7.30 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 5.30 ਵਜੇ ਤੱਕ ਚੱਲੇਗਾ। ਉਪ ਚੋਣਾਂ ਦੇ ਨਤੀਜੇ 3 ਮਾਰਚ ਨੂੰ ਐਲਾਨੇ ਜਾਣਗੇ। ਕਾਂਗਰਸ ਲਈ ਇਨ੍ਹਾਂ ਚੋਣਾਂ ਵਿੱਚ ਹਾਰ-ਜਿੱਤ ਨਾਲ ਬਹੁਤਾ ਫਰਕ ਨਹੀਂ ਪੈਣ ਲੱਗਾ ਕਿਉਂਕਿ ਪਾਰਟੀ ਤੀਜੇ ਨੰਬਰ ਉਪਰ ਖਿਸਕ ਗਈ ਹੈ ਤੇ ਵਿਧਾਨ ਸਭਾ ਵਿੱਚ ਪਾਰਟੀ ‘ਸਿਫ਼ਰ’ ਤੱਕ ਸੀਮਤ ਹੋ ਚੁੱਕੀ ਹੈ। ਜਿਨ੍ਹਾਂ ਪੰਜ ਵਾਰਡਾਂ ਵਿਚ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਉਹ ਵਾਰਡ ਨੰ. 32 ਐਨ, (ਰੋਹਿਨੀ-ਸੀ) ਹਨ। ਉੱਤਰ ਦਿੱਲੀ ਵਿਚ ਵਾਰਡ ਨੰਬਰ 62, (ਸ਼ਾਲੀਮਾਰ ਬਾਗ ਉੱਤਰ) ਤੇ ਵਾਰਡ ਨੰਬਰ 2-ਈ (ਤ੍ਰਿਲੋਕਪੁਰੀ), ਪੂਰਬੀ ਦਿੱਲੀ ਵਿਚ ਵਾਰਡ ਨੰਬਰ 08-ਈ (ਕਲਿਆਣਪੁਰੀ) ਤੇ ਵਾਰਡ ਨੰਬਰ 41-ਈ (ਚੌਹਾਨ ਬਾਂਗਰ) ਹਨ। ਪਿਛਲੇ ਸਾਲ ‘ਆਪ’ ਦੀਆਂ ਟਿਕਟਾਂ ‘ਤੇ ਵਿਧਾਨ ਸਭਾ ਚੋਣਾਂ ਲੜਨ ਅਤੇ ਵਿਧਾਇਕ ਬਣਨ ਤੋਂ ਬਾਅਦ ਪੰਜ ਵਾਰਡਾਂ ਵਿਚੋਂ ਚਾਰ ਵਾਰਡ ਖਾਲੀ ਹੋ ਗਏ ਸਨ। ਸ਼ਾਲੀਮਾਰ ਬਾਗ ਵਾਰਡ ਰੇਨੂ ਜਾਜੂ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ, ਜਿਸ ਨੇ 2017 ਵਿਚ ਭਾਜਪਾ ਦੀ ਟਿਕਟ ‘ਤੇ ਸੀਟ ਜਿੱਤੀ ਸੀ। ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਤਰੀਕ 8 ਫਰਵਰੀ ਸੀ। ਕੁਝ ਉਮੀਦਵਾਰਾਂ ਦੀਆਂ ਨਕਲੀ ਅਰਜ਼ੀਆਂ ਸਮੇਤ 70 ਤੋਂ ਵੱਧ ਨਾਮਜ਼ਦਗੀਆਂ ਜ਼ਿਮਨੀ ਚੋਣ ਲਈ ਚੋਣ ਅਧਿਕਾਰੀਆਂ ਨੇ ਪ੍ਰਾਪਤ ਕੀਤੀਆਂ ਸਨ। ਭਾਜਪਾ ਜਿਸ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਦਿੱਲੀ ਵਿਚ ਤਿੰਨ ਕਾਰਪੋਰੇਸ਼ਨਾਂ ‘ਤੇ ਰਾਜ ਕੀਤਾ ਹੈ ਬੂਥ ਪੱਧਰ ‘ਤੇ ਮੀਟਿੰਗਾਂ ਕਰ ਰਹੀ ਹੈ ਤੇ ਹਰ ਪਾਰਟੀ ਵਰਕਰ ਨੂੰ ਉਨ੍ਹਾਂ ਦੀ ਮੁਹਿੰਮ ਦੇ ਹਿੱਸੇ ਵਜੋਂ ਘਰ-ਘਰ ਤੋਂ ਸਮਰਥਨ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਉਧਰ ‘ਆਪ’ ਨੇ ਖ਼ੁਦ ਨੂੰ ਭਾਜਪਾ ਦਾ ਬਿਹਤਰ ਬਦਲ ਕਿਹਾ ਤੇ ਘਰ-ਘਰ ਜਾ ਕੇ ਇਕ ਮੁਹਿੰਮ ਵਿੱਢੀ, ਜਿਸ ਨੇ 15 ਸਾਲਾਂ ਤੋਂ ਭਾਜਪਾ ਸ਼ਾਸਤ ਐਮ.ਸੀ.ਡੀ. ਦੀ  ਵਿੱਤੀ ਵਿਵਸਥਾ ਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ।  ਦਿੱਲੀ ਕਾਂਗਰਸ ਦੇ ਉਪ-ਪ੍ਰਧਾਨ ਅਭਿਸ਼ੇਕ ਦੱਤ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਭਾਜਪਾ ਤੇ ‘ਆਪ’ ਨੇ ਆਪਣੀ ਲੜਾਈ ਵਿਚ ਐੱਮਸੀਡੀ ਦੀ ਵਿੱਤੀ ਹਾਲਤ ਨੂੰ ਖ਼ਰਾਬ ਕਰ ਦਿੱਤਾ ਹੈ।

ਪੁਲੀਸ ਕਮਿਸ਼ਨਰ ਵੱਲੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ 

ਦਿੱਲੀ ਦੇ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਵੱਲੋਂ ਨਗਰ ਨਿਗਮ ਦੇ 5 ਵਾਰਡਾਂ (ਐਮ.ਸੀ.ਡੀ.) ਰੋਹਿਨੀ, ਸ਼ਾਲੀਮਾਰ ਬਾਗ, ਤ੍ਰਿਲੋਕਪੁਰੀ, ਕਲਿਆਣਪੁਰੀ ਅਤੇ ਚੌਹਾਨ ਬਾਂਗਰ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਬੰਧਾਂ ਦਾ  ਜਾਇਜ਼ਾ ਲਿਆ ਗਿਆ।  ਇਸ ਦੌਰਾਨ ਸ੍ਰੀਵਾਸਤਵ ਨੇ ਪੁਲੀਸ ਮੁਲਾਜ਼ਮਾਂ ਨੂੰ ਚੋਣਾਂ ਅਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਹੱਦਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਹੈ। ਅਪਰਾਧੀਆਂ ਵਿਰੁੱਧ ਚੋਰੀ ਦੀਆਂ ਵਾਰਦਾਤਾਂ, ਨਸ਼ਿਆਂ ਦੇ ਸੌਦਾਗਰਾਂ, ਜੂਏਬਾਜ਼ਾਂ ਵਿਰੁੱਧ ਬਣਦੀ ਕਾਰਵਾਈ ਦੀ ਪੜਤਾਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਅਤੇ ਚੈਕਿੰਗ ਤੇਜ਼ ਕਰਨ ਦੀ ਵੀ ਹਦਾਇਤ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All