Delhi Metro Independence: ਆਜ਼ਾਦੀ ਦਿਵਸ ’ਤੇ ਦਿੱਲੀ ਮੈਟਰੋ ਦੀਆਂ ਸੇਵਾਵਾਂ ਸਵੇਰੇ ਚਾਰ ਵਜੇ ਤੋਂ ਹੋਣਗੀਆਂ ਸ਼ੁਰੂ
ਸਾਰੀਆਂ ਲਾਈਨਾਂ ’ਤੇ 30 ਮਿੰਟ ਦੇ ਵਕਫੇ ਵਿਚ ਚੱਲਣਗੀਆਂ ਮੈਟਰੋ ਰੇਲ ਗੱਡੀਆਂ
Delhi Metro Independence:: ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੀਰਵਾਰ ਨੂੰ ਦੱਸਿਆ ਕਿ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਖ਼ਾਸ ਮਹਿਮਾਨਾਂ, ਸੱਦੇ ਗਏ ਮਹਿਮਾਨਾਂ ਅਤੇ ਆਮ ਲੋਕਾਂ ਦੀ ਆਵਾਜਾਈ ਨੂੰ ਸੌਖਾ ਬਣਾਉਣ ਲਈ 15 ਅਗਸਤ ਨੂੰ ਦਿੱਲੀ ਮੈਟਰੋ ਦੀਆਂ ਸੇਵਾਵਾਂ ਸਵੇਰੇ 4:00 ਵਜੇ ਤੋਂ ਸ਼ੁਰੂ ਹੋ ਜਾਣਗੀਆਂ।
ਡੀ.ਐੱਮ.ਆਰ.ਸੀ. ਨੇ ਦੱਸਿਆ ਕਿ ਸਵੇਰੇ ਚਾਰ ਵਜੇ ਤੋਂ ਲੈ ਕੇ ਦਿਨ ਦੇ ਨਿਰਧਾਰਤ ਸਮੇਂ ਮੁਤਾਬਕ ਨਿਯਮਤ ਸੇਵਾ ਸ਼ੁਰੂ ਹੋਣ ਤੱਕ ਸਾਰੀਆਂ ਲਾਈਨਾਂ 'ਤੇ ਮੈਟਰੋ ਗੱਡੀਆਂ ਹਰ 30 ਮਿੰਟ ਦੇ ਵਕਫੇ ’ਤੇ ਚੱਲਣਗੀਆਂ।
ਰੱਖਿਆ ਮੰਤਰਾਲੇ ਨੂੰ ਕਿਊ-ਆਰ (QR) ਟਿਕਟਾਂ ਦੀ ਕੀਤੀ ਸਪਲਾਈ ਅਤੇ ਲਾਲ ਕਿਲੇ ਦੇ ਨਜ਼ਦੀਕੀ ਸਟੇਸ਼ਨ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਹਾ ਕਿ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਖ਼ਾਸ ਮਹਿਮਾਨਾਂ ਅਤੇ ਸੱਦੇ ਗਏ ਲੋਕਾਂ ਦੀ ਆਵਾਜਾਈ ਲਈ ਰੱਖਿਆ ਮੰਤਰਾਲੇ ਨੂੰ 1.30 ਲੱਖ ਵਿਸ਼ੇਸ਼ ਕਿਊ-ਆਰ ਟਿਕਟ ਉਪਲਬਧ ਕਰਵਾਏ ਗਏ ਹਨ। ਡੀ.ਐੱਮ.ਆਰ.ਸੀ. ਦੇ ਮੁਤਾਬਕ, ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰਵੇਸ਼ ਪੱਤਰ (ਆਈਡੈਂਟੀ ਕਾਰਡ) ਨਾਲ ਰੱਖਣ ਵਾਲੇ ਸੱਦੇ ਗਏ ਲੋਕਾਂ ਨੂੰ ਚੁਣੇ ਹੋਏ ਮੈਟਰੋ ਸਟੇਸ਼ਨਾਂ ’ਤੇ ਵਿਸ਼ੇਸ਼ 'ਪ੍ਰੀ-ਵੈਂਡਡ ਕਿਊ-ਆਰ ਟਿਕਟ' ਵੀ ਦਿੱਤੇ ਜਾਣਗੇ। ਲਾਲ ਕਿਲੇ ਵਿੱਚ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਰੋਹ ਸਥਲ ਦੇ ਸਭ ਤੋਂ ਨਜ਼ਦੀਕੀ ਮੈਟਰੋ ਸਟੇਸ਼ਨ ਲਾਲ ਕਿਲਾ, ਜਾਮਾ ਮਸਜਿਦ ਅਤੇ ਦਿੱਲੀ ਗੇਟ ਹਨ। ਡੀ.ਐੱਮ.ਆਰ.ਸੀ. ਨੇ ਇਹ ਵੀ ਦੱਸਿਆ ਕਿ ਵਿਸ਼ੇਸ਼ ਕਿਊ-ਆਰ ਟਿਕਟ ਨਾਲ ਕੀਤੀ ਗਈ ਯਾਤਰਾ ਦਾ ਖ਼ਰਚਾ ਰੱਖਿਆ ਮੰਤਰਾਲੇ ਵੱਲੋਂ 'ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ' ਨੂੰ ਵਾਪਸ ਕੀਤਾ ਜਾਵੇਗਾ।

