ਦਿੱਲੀ ਦੇ ਜੱਜ ਦੀ ਪਤਨੀ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ, ਮੌਕੇ ਤੋਂ ਤਿੰਨ ਖ਼ੁਦਕੁਸ਼ੀ ਨੋਟ ਬਰਾਮਦ

ਦਿੱਲੀ ਦੇ ਜੱਜ ਦੀ ਪਤਨੀ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ, ਮੌਕੇ ਤੋਂ ਤਿੰਨ ਖ਼ੁਦਕੁਸ਼ੀ ਨੋਟ ਬਰਾਮਦ

ਨਵੀਂ ਦਿੱਲੀ, 29 ਮਈ

ਇਥੋਂ ਦੀ ਅਦਾਲਤ ਦੇ ਜੱਜ ਦੀ ਪਤਨੀ ਦੱਖਣੀ ਦਿੱਲੀ ਵਿੱਚ ਆਪਣੇ ਭਰਾ ਦੇ ਘਰ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਪੁਲੀਸ ਨੇ ਦੱਸਿਆ ਕਿ ਰਾਜਪੁਰ ਖੁਰਦ ਐਕਸਟੈਨਸ਼ਨ ਸਥਿਤ ਫਲੈਟ ਤੋਂ ਤਿੰਨ ਸੁਸਾਈਡ ਨੋਟ ਬਰਾਮਦ ਹੋਏ ਹਨ। ਸ਼ਨਿਚਰਵਾਰ ਰਾਤ ਕਰੀਬ 10.30 ਵਜੇ ਸਾਕੇਤ ਅਦਾਲਤ ਦੇ ਜੱਜ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਉਸ ਦੀ ਪਤਨੀ ਕਰੀਬ 11.30 ਵਜੇ ਮਾਲਵੀਆ ਨਗਰ ਬਾਜ਼ਾਰ ਗਈ ਸੀ ਪਰ ਵਾਪਸ ਨਹੀਂ ਆਈ।  ਉਸ ਨੇ ਸਾਕੇਤ ਪੁਲੀਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਜਾਂਚ ਕੀਤੀ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ 42 ਸਾਲਾ ਔਰਤ ਨੂੰ ਆਟੋ ਰਿਕਸ਼ਾ ਵਿੱਚ ਸਵਾਰ ਹੁੰਦੇ ਦੇਖਿਆ। ਪੁੱਛ ਪੜਤਾਲ ਕਰਨ ’ਤੇ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਜੱਜ ਦੀ ਪਤਨੀ ਨੂੰ ਰਾਜਪੁਰ ਖੁਰਦ ਵਿਖੇ ਛੱਡ ਗਿਆ ਸੀ| ਪੁਲੀਸ ਦੀ ਡਿਪਟੀ ਕਮਿਸ਼ਨਰ (ਦੱਖਣੀ) ਬੇਨੀਤਾ ਮੈਰੀ ਜੈਕਰ ਨੇ ਕਿਹਾ ਕਿ ਅਧਿਕਾਰੀ ਨੇ ਕਿਹਾ ਕਿ ਇਹ ਜਾਣਕਾਰੀ ਜੱਜ ਨਾਲ ਸਾਂਝੀ ਕੀਤੀ ਗਈ ਸੀ, ਜਿਸ ਨੇ ਪੁਸ਼ਟੀ ਕੀਤੀ ਕਿ ਉਸ ਦਾ ਸਾਲਾ ਉਸ ਖੇਤਰ ਵਿੱਚ ਰਹਿੰਦਾ ਹੈ। ਜੱਜ ਪੁਲੀਸ ਦੇ ਨਾਲ ਇਮਾਰਤ 'ਤੇ ਪਹੁੰਚੇ ਅਤੇ ਦੇਖਿਆ ਕਿ ਫਲੈਟ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਡੀਸੀਪੀ ਨੇ ਕਿਹਾ ਕਿ ਪੁਲੀਸ ਲੋਹੇ ਦੀਆਂ ਗਰਿੱਲਾਂ ਨੂੰ ਤੋੜਨ ਤੋਂ ਬਾਅਦ ਫਲੈਟ ਵਿੱਚ ਦਾਖਲ ਹੋਈ ਤਾਂ ਹੀ ਔਰਤ ਛੱਤ ਵਾਲੇ ਪੱਖੇ ਨਾਲ 'ਦੁਪੱਟੇ' ਨਾਲ ਲਟਕਦੀ ਮਿਲੀ। ਪਹਿਲੀ ਮੰਜ਼ਿਲ ਸਥਿਤ ਇਹ ਫਲੈਟ ਖਾਲੀ ਸੀ। ਦੂਜੀ ਮੰਜ਼ਿਲ 'ਤੇ ਉਸ ਦੇ ਭਰਾ ਦਾ ਪਰਿਵਾਰ ਰਹਿੰਦਾ ਹੈ। ਤਿੰਨ ਸੁਸਾਈਡ ਨੋਟ ਵੀ ਮਿਲੇ ਹਨ। ਲਾਸ਼ ਨੂੰ ਏਮਜ਼ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All