ਸੀਸੀਟੀਵੀ ਲਗਾਉਣ ਦੇ ਮਾਮਲੇ ’ਚ ਦਿੱਲੀ ਦੁਨੀਆ ਦਾ ਨੰਬਰ ਇੱਕ ਸ਼ਹਿਰ: ਕੇਜਰੀਵਾਲ

ਸੀਸੀਟੀਵੀ ਲਗਾਉਣ ਦੇ ਮਾਮਲੇ ’ਚ ਦਿੱਲੀ ਦੁਨੀਆ ਦਾ ਨੰਬਰ ਇੱਕ ਸ਼ਹਿਰ: ਕੇਜਰੀਵਾਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਦਸੰਬਰ

ਇਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਲੰਡਨ-ਵਾਸ਼ਿੰਗਟਨ-ਪੈਰਿਸ ਵਰਗੇ ਸ਼ਹਿਰਾਂ ਨੂੰ ਵੀ ਪਿੱਛੇ ਛੱਡ, ਸੀਸੀਟੀਵੀ ਲਗਾਉਣ ਦੇ ਮਾਮਲੇ ’ਚ ਦੁਨੀਆ ਦਾ ਨੰਬਰ ਇੱਕ ਸ਼ਹਿਰ ਬਣ ਗਿਆ ਹੈ। ਮੁੱਖ ਮੰਤਰੀ ਨੇ ਦਿੱਲੀ ਵਿੱਚ ਕੈਮਰੇ ਲਗਾਉਣ ਸਬੰਧੀ ਆਈਆਂ ਰੁਕਾਵਟਾਂ ਬਾਰ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ, ਮਨੀਸ਼ ਸਿਸੋਦੀਆ ਤੇ ਗੋਪਾਲ ਰਾਏ ਨੂੰ ਸੀਸੀਟੀਵੀ ਕੈਮਰੇ ਲਗਾਉਣ ਲਈ ਐੱਲਜੀ ਹਾਊਸ ’ਚ ਧਰਨਾ ਦੇਣਾ ਪਿਆ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਕਈ ਅੜਿੱਕੇ ਲਾਏ। ਆਖ਼ਰਕਾਰ ਦਿੱਲੀ ’ਚ ਸੀਸੀਟੀਵੀ ਕੈਮਰੇ ਲਗਾਏ ਗਏ ਤੇ ਹੁਣ ਅਸੀਂ ਪੂਰੀ ਦੁਨੀਆ ’ਚ ਨੰਬਰ ਇੱਕ ਬਣ ਰਹੇ ਹਾਂ’ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪਿਛਲੇ 7 ਸਾਲਾਂ ’ਚ ਦਿੱਲੀ ’ਚ 2.75 ਲੱਖ ਕੈਮਰੇ ਲਗਾਏ ਹਨ ਤੇ 1.40 ਲੱਖ ਹੋਰ ਕੈਮਰੇ ਲਗਾਉਣ ਜਾ ਰਹੇ ਹਨ। ਜਿਸ ਤੋਂ ਬਾਅਦ ਕੁੱਲ 4.15 ਲੱਖ ਕੈਮਰੇ ਹੋਣਗੇ। ਸੀਸੀਟੀਵੀ ਦੇ ਮਾਮਲੇ ’ਚ ਲੰਡਨ ਦਿੱਲੀ ਤੋਂ ਬਾਅਦ ਦੁਨੀਆ ਦਾ ਦੂਜਾ ਸ਼ਹਿਰ ਹੈ। ਦਿੱਲੀ ’ਚ 1826 ਕੈਮਰੇ ਪ੍ਰਤੀ ਮੀਲ ਹਨ ਤੇ ਲੰਡਨ ’ਚ 1138 ਕੈਮਰੇ ਹਨ ਜੋ ਕਿ ਦਿੱਲੀ ਨਾਲੋਂ ਬਹੁਤ ਘੱਟ ਹਨ। ਇਸ ਦੇ ਨਾਲ ਹੀ ਭਾਰਤ ’ਚ ਚੇਨਈ ਦੂਜੇ ਤੇ ਮੁੰਬਈ ਤੀਜੇ ਸਥਾਨ ’ਤੇ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤੋਂ ਬਾਅਦ ਦਿੱਲੀ ’ਚ ਔਰਤਾਂ ਸੁਰੱਖਿਅਤ ਮਹਿਸੂਸ ਕਰਨ ਲੱਗੀਆਂ ਹਨ ਤੇ ਪੁਲੀਸ ਨੂੰ ਵੀ ਅਪਰਾਧ ਦਾ ਪਰਦਾਫਾਸ਼ ਕਰਨ ’ਚ ਮਦਦ ਮਿਲ ਰਹੀ ਹੈ। ਇਹ 2.75 ਲੱਖ ਸੀਸੀਟੀਵੀ ਕੈਮਰੇ ਦਿੱਲੀ ਦੇ ਹਰ ਕੋਨੇ ਕੋਨੇ ਤੇ ਸੜਕਾਂ ’ਤੇ, ਜਨਤਕ ਸਥਾਨਾਂ, ਏ.ਡਬਲਯੂ.ਏ., ਕਲੋਨੀਆਂ, ਮੁਹੱਲਿਆਂ, ਗਲੀਆਂ ਤੇ ਸਕੂਲਾਂ ’ਤੇ ਲਗਾਏ ਗਏ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All