DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਸਰਕਾਰ ਨੇ ਅਟਲ ਕੰਟੀਨਾਂ ’ਚ ਰੈਟੀਨਾ ਕੈਮਰੇ ਲਾਏ

ਦਿੱਲੀ ਸਰਕਾਰ ਨੇ ਅਟਲ ਕੰਟੀਨਾਂ ਵਿਚ ਰਿਆਇਤੀ ਦਰਾਂ ’ਤੇ ਮਿਲਦਾ ਭੋਜਨ ਇੱਕੋ ਹੀ ਵਿਅਕਤੀ ਵੱਲੋਂ ਕਈ ਵਾਰ ਖਰੀਦਣ ਤੋਂ ਰੋਕਣ ਲਈ ਸਾਰੀਆਂ ਕੰਟੀਨਾਂ ਵਿਚ ਰੈਟੀਨਾ-ਸਕੈਨਿੰਗ ਕੈਮਰੇ ਲਗਾਏ ਹਨ। ਇਸ ਪਹਿਲ ਦਾ ਮੰਤਵ ਸਬਸਿਡੀ ਵਾਲੇ ਭੋਜਨ ਦੀ ਵੱਡੀ ਗਿਣਤੀ ਲਾਭਪਾਤਰੀਆਂ ਤੱਕ...

  • fb
  • twitter
  • whatsapp
  • whatsapp
Advertisement

ਦਿੱਲੀ ਸਰਕਾਰ ਨੇ ਅਟਲ ਕੰਟੀਨਾਂ ਵਿਚ ਰਿਆਇਤੀ ਦਰਾਂ ’ਤੇ ਮਿਲਦਾ ਭੋਜਨ ਇੱਕੋ ਹੀ ਵਿਅਕਤੀ ਵੱਲੋਂ ਕਈ ਵਾਰ ਖਰੀਦਣ ਤੋਂ ਰੋਕਣ ਲਈ ਸਾਰੀਆਂ ਕੰਟੀਨਾਂ ਵਿਚ ਰੈਟੀਨਾ-ਸਕੈਨਿੰਗ ਕੈਮਰੇ ਲਗਾਏ ਹਨ। ਇਸ ਪਹਿਲ ਦਾ ਮੰਤਵ ਸਬਸਿਡੀ ਵਾਲੇ ਭੋਜਨ ਦੀ ਵੱਡੀ ਗਿਣਤੀ ਲਾਭਪਾਤਰੀਆਂ ਤੱਕ ਪਹੁੰਚ ਯਕੀਨੀ ਬਣਾਉਣਾ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਇਹ ਤਕਨਾਲੋਜੀ ਕੰਟੀਨ ਸਟਾਫ ਨੂੰ ਇਹ ਤਸਦੀਕ ਕਰਨ ਦੀ ਆਗਿਆ ਦਿੰਦੀ ਹੈ ਕਿ ਕੀ ਕਿਸੇ ਗਾਹਕ ਨੇ ਪਹਿਲਾਂ ਹੀ ਉਸੇ ਦਿਨ ਕਿਸੇ ਹੋਰ ਅਟਲ ਕੰਟੀਨ ਤੋਂ ਭੋਜਨ ਤਾਂ ਨਹੀਂ ਲਿਆ ਹੈ।

ਇੱਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਕੈਮਰੇ ਖਾਣੇ ਦੇ ਕੂਪਨ ਖਰੀਦਣ ਵੇਲੇ ਗਾਹਕਾਂ ਦੇ ਰੈਟੀਨਾ ਨੂੰ ਸਕੈਨ ਕਰਦੇ ਹਨ ਅਤੇ ਸ਼ਹਿਰ ਭਰ ਦੀਆਂ ਸਾਰੀਆਂ ਅਟਲ ਕੈਂਟੀਨਾਂ ਨਾਲ ਜੁੜੀ ਕੇਂਦਰੀਕ੍ਰਿਤ ਪ੍ਰਣਾਲੀ ਵਿੱਚ ਉਨ੍ਹਾਂ ਦੀ ਪਛਾਣ ਨੂੰ ਅਪਡੇਟ ਕਰਦੇ ਹਨ।

Advertisement

ਅਧਿਕਾਰੀ ਨੇ ਦੱਸਿਆ, ‘‘ਇੱਕ ਵਾਰ ਜਦੋਂ ਕੋਈ ਵਿਅਕਤੀ ਇੱਕ ਅਟਲ ਕੈਂਟੀਨ ਤੋਂ ਦੁਪਹਿਰ ਦਾ ਖਾਣਾ ਖਰੀਦਦਾ ਹੈ, ਤਾਂ ਸਿਸਟਮ ਉਸੇ ਵਿਅਕਤੀ ਨੂੰ ਉਸੇ ਦਿਨ ਦੂਜੇ ਆਉਟਲੈਟ ਤੋਂ ਮੁੜ ਖਾਣਾ ਖਰੀਦਣ ਦੀ ਆਗਿਆ ਨਹੀਂ ਦੇਵੇਗਾ।’’

Advertisement

ਅਧਿਕਾਰੀ ਨੇ ਕਿਹਾ ਕਿ ਸਬੰਧਤ ਵਿਅਕਤੀ ਕੈਂਟੀਨ ਤੋਂ ਰਾਤ ਦਾ ਖਾਣਾ ਅਤੇ ਅਗਲੇ ਦਿਨ ਦੁਬਾਰਾ ਦੁਪਹਿਰ ਦਾ ਖਾਣਾ ਲੈ ਸਕਦਾ ਹੈ। ਇਸ ਵੇਲੇ ਦਿੱਲੀ ਵਿੱਚ 86 ਅਜਿਹੀਆਂ ਕੰਟੀਨਾਂ ਹਨ। ਸਰਕਾਰ ਇਸ ਸਾਲ 16 ਹੋਰ ਆਊਟਲੈੱਟ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਕੰਟੀਨਾਂ ਹਸਪਤਾਲਾਂ ਅਤੇ ਯੂਨੀਵਰਸਿਟੀਆਂ ਨੇੜੇ ਖੋਲ੍ਹਣ ਦੀ ਤਜਵੀਜ਼ ਹੈ ਤਾਂ ਕਿ ਮਰੀਜ਼ਾਂ, ਉਨ੍ਹਾਂ ਦੇ ਤਿਮਾਰਦਾਰਾਂ ਅਤੇ ਵਿਦਿਆਰਥੀਆਂ ਨੂੰ ਕਿਫਾਇਤੀ ਦਰਾਂ ’ਤੇ ਖਾਣਾ ਮਿਲ ਸਕੇ।

ਦਿੱਲੀ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਹਨ। ਦਿੱਲੀ ਦੀ ਭਾਜਪਾ ਸਰਕਾਰ ਨੇ ਪਿਛਲੇ ਸਾਲ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ ਮੌਕੇ ਇਹ ਸਕੀਮ ਸ਼ੁਰੂ ਕੀਤੀ ਸੀ। ਸਰਕਾਰ ਦੀ ਸ਼ਹਿਰ ਵਿਚ ਅਜਿਹੀਆਂ 100 ਕੰਟੀਨਾਂ ਖੋਲ੍ਹਣ ਦੀ ਯੋਜਨਾ ਹੈ।

Advertisement
×