DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi Government ਨੇ ਤਿੰਨ ਮੈਟਰੋ ਸਟੇਸ਼ਨਾਂ ਦੇ ਨਾਂ ਬਦਲੇ

ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਮੈਟਰੋ ਸਟੇਸ਼ਨਾਂ ਅਤੇ ਜਨਤਕ ਸਥਾਨਾਂ ਦੇ ਨਾਮ ਬਦਲਣ ਦੇ ਇੱਕ ਨਵੇਂ ਦੌਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਰੋਹਿਣੀ ਵੈਸਟ ਮੈਟਰੋ ਸਟੇਸ਼ਨ, ਦਵਾਰਕਾ ਮੈਟਰੋ ਸਟੇਸ਼ਨ ਅਤੇ ਬ੍ਰਿਟਾਨੀਆ ਚੌਕ ਸ਼ਾਮਲ ਹਨ। ਇਸ ਪਿੱਛੇ ਮਕਸਦ ਸਥਾਨਕ...

  • fb
  • twitter
  • whatsapp
  • whatsapp
Advertisement

ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਮੈਟਰੋ ਸਟੇਸ਼ਨਾਂ ਅਤੇ ਜਨਤਕ ਸਥਾਨਾਂ ਦੇ ਨਾਮ ਬਦਲਣ ਦੇ ਇੱਕ ਨਵੇਂ ਦੌਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਰੋਹਿਣੀ ਵੈਸਟ ਮੈਟਰੋ ਸਟੇਸ਼ਨ, ਦਵਾਰਕਾ ਮੈਟਰੋ ਸਟੇਸ਼ਨ ਅਤੇ ਬ੍ਰਿਟਾਨੀਆ ਚੌਕ ਸ਼ਾਮਲ ਹਨ। ਇਸ ਪਿੱਛੇ ਮਕਸਦ ਸਥਾਨਕ ਪਛਾਣ ਨੂੰ ਮਜ਼ਬੂਤ ਕਰਨ ਅਤੇ ਸਥਾਨਾਂ ਦੀ ਜਨਤਕ ਮਾਨਤਾ ਨੂੰ ਬਿਹਤਰ ਬਣਾਉਣਾ ਹੈ। ਇਹ ਫ਼ੈਸਲਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਰਾਜ ਨਾਮ ਅਥਾਰਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਸੂਤਰਾਂ ਅਨੁਸਾਰ ਦਿੱਲੀ ਸਰਕਾਰ ਨੇ ਕਿਹਾ ਕਿ ਨਾਮ ਬਦਲਣ ਦੀ ਪ੍ਰਕਿਰਿਆ ਜਨਤਕ ਸਥਾਨਾਂ ਨੂੰ ਸਥਾਨਕ ਪਛਾਣ, ਪ੍ਰਮੁੱਖ ਸਥਾਨਾਂ ਅਤੇ ਦਿੱਲੀ ਦੇ ਸਮਾਜਿਕ ਅਤੇ ਸੱਭਿਆਚਾਰਕ ਇਤਿਹਾਸ ਨਾਲ ਜੁੜੀਆਂ ਸ਼ਖ਼ਸੀਅਤਾਂ ਨਾਲ ਜੋੜਨ ਦੀ ਕੋਸ਼ਿਸ਼ ਹੈ। ਇਸ ਕਦਮ ਨਾਲ ਯਾਤਰੀਆਂ ਲਈ ਨੇੜਲੇ ਸੰਸਥਾਵਾਂ ਅਤੇ ਆਂਢ-ਗੁਆਂਢ ਨਾਲ ਜੁੜੇ ਸਥਾਨਾਂ ਦੀ ਪਛਾਣ ਕਰਨਾ ਵੀ ਆਸਾਨ ਹੋ ਜਾਵੇਗਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਦਾ ਉਦੇਸ਼ ਦਿੱਲੀ ਦੇ ਸਮਾਜਿਕ ਅਤੇ ਇਤਿਹਾਸਕ ਦ੍ਰਿਸ਼ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਸਥਾਨਾਂ ਨੂੰ ਪਛਾਣਨਾ ਸੀ।

ਸਰਕਾਰ ਵੱਲੋਂ ਪ੍ਰਵਾਨਿਤ ਮੁੱਖ ਤਬਦੀਲੀਆਂ ਵਿੱਚੋਂ ਰੋਹਿਣੀ ਵੈਸਟ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ‘ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਮੈਟਰੋ ਸਟੇਸ਼ਨ’ ਰੱਖਣਾ ਹੈ। ਇਹ ਸਟੇਸ਼ਨ ਵੱਡੇ ਹਸਪਤਾਲ ਦੇ ਨੇੜੇ ਸਥਿਤ ਹੈ ਅਤੇ ਨਵਾਂ ਨਾਮ ਯਾਤਰੀਆਂ ਨੂੰ ਇਸ ਖੇਤਰ ਦੀ ਆਸਾਨੀ ਨਾਲ ਪਛਾਣ ਕਰਨ ਵਿੱਚ ਮਦਦ ਕਰੇਗਾ।

Advertisement

ਰੋਹਿਣੀ ਪੂਰਬੀ ਮੈਟਰੋ ਸਟੇਸ਼ਨ ਨੂੰ ਹੁਣ ‘ਰੋਹਿਣੀ ਮੈਟਰੋ ਸਟੇਸ਼ਨ’ ਕਿਹਾ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਸੋਧਿਆ ਹੋਇਆ ਨਾਮ ਯਾਤਰੀਆਂ ਲਈ ਛੋਟਾ ਅਤੇ ਆਸਾਨ ਹੈ। ਦਵਾਰਕਾ ਵਿੱਚ ਮੌਜੂਦਾ ਦਵਾਰਕਾ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ‘ਦਵਾਰਕਾ-ਕਕਰੋਲਾ ਮੈਟਰੋ ਸਟੇਸ਼ਨ’ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਕਈ ਮੈਟਰੋ ਸਟੇਸ਼ਨਾਂ ਦੇ ਨਾਂ ਬਦਲੇ ਗਏ ਹਨ।

Advertisement

ਜਨਤਕ ਥਾਵਾਂ ਅਤੇ ਸੜਕਾਂ ਦੇ ਨਾਮ ਵੀ ਬਦਲੇ

ਨਾਮ ਬਦਲਣ ਦੀ ਪ੍ਰਕਿਰਿਆ ਵਿੱਚ ਸ਼ਹਿਰ ਭਰ ਦੀਆਂ ਸੜਕਾਂ, ਜਨਤਕ ਇਮਾਰਤਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ਼ਕੂਰਪੁਰ ਵਿੱਚ ਬ੍ਰਿਟਾਨੀਆ ਚੌਕ ਹੁਣ ਪੱਤਰਕਾਰ ਅਤੇ ਕਰਨਾਲ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦੇ ਨਾਮ ’ਤੇ ‘ਅਸ਼ਵਨੀ ਚੋਪੜਾ (ਮਿੰਨਾ) ਚੌਕ’ ਵਜੋਂ ਜਾਣਿਆ ਜਾਵੇਗਾ। ਰੋਹਿਣੀ ਵਿੱਚ ਬੇਗ਼ਮਪੁਰ ਵਿੱਚ ਨਿਰਮਾਣ ਅਧੀਨ ਖੇਡ ਕੰਪਲੈਕਸ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਮ ’ਤੇ ‘ਅਟਲ ਖੇਲ ਪਰਿਸਰ’ ਰੱਖਿਆ ਗਿਆ ਹੈ। ਸਰਕਾਰ ਨੇ ਕੰਪਲੈਕਸ ਵਿੱਚ ਸ੍ਰੀ ਵਾਜਪਾਈ ਦੀ ਮੂਰਤੀ ਲਗਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਜਵਾਲਾਪੁਰੀ ਵਿੱਚ ਇੱਕ ਨਿਰਮਾਣ ਅਧੀਨ ਹਸਪਤਾਲ ਦਾ ਨਾਮ ‘ਬਾਬਾ ਰਾਮਦੇਵਜੀ ਮਹਾਰਾਜ ਹਸਪਤਾਲ’ ਰੱਖਿਆ ਜਾਵੇਗਾ।

Advertisement
×