Delhi Crime: ਫੈਕਟਰੀ 'ਚ ਮਾਲਕ 'ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਨਾਬਾਲਗ ਕਾਬੂ; Delhi Police ਨੇ Haridwar ਤੋਂ ਕੀਤਾ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਸ਼ਾਹਦਰਾ ਦੇ ਗਾਂਧੀ ਨਗਰ ਸਥਿਤ ਇੱਕ ਫੈਕਟਰੀ ਅੰਦਰ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਮਾਲਕ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਹੇਠ ਦੋ ਨਾਬਾਲਗਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਉੱਤਰਾਖੰਡ ਦੇ...
Advertisement
ਦਿੱਲੀ ਪੁਲੀਸ ਨੇ ਸ਼ਾਹਦਰਾ ਦੇ ਗਾਂਧੀ ਨਗਰ ਸਥਿਤ ਇੱਕ ਫੈਕਟਰੀ ਅੰਦਰ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਮਾਲਕ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਹੇਠ ਦੋ ਨਾਬਾਲਗਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਉੱਤਰਾਖੰਡ ਦੇ ਹਰਿਦੁਆਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 21 ਮਈ ਨੂੰ ਧਰਮਪੁਰਾ ਇਲਾਕੇ ਵਿੱਚ ਵਾਪਰੀ ਸੀ, ਜਿੱਥੇ ਦੁਪਹਿਰ ਵੇਲੇ ਦੋਵਾਂ ਨਾਬਾਲਗਾਂ ਦਾ ਫੈਕਟਰੀ ਮਾਲਕ ਨਾਲ ਝਗੜਾ ਹੋ ਗਿਆ ਸੀ। ਬਹਿਸਬਾਜ਼ੀ ਹਿੰਸਕ ਰੂਪ ਧਾਰ ਗਈ ਅਤੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਹਮਲੇ ਤੋਂ ਬਾਅਦ ਜ਼ਖ਼ਮੀ ਦੀ ਪਤਨੀ ਨੇ ਉਸ ਨੂੰ ਜਗ ਪਰਵੇਸ਼ ਹਸਪਤਾਲ ਦਾਖ਼ਲ ਕਰਵਾਇਆ। ਗਾਂਧੀ ਨਗਰ ਥਾਣਾ ਪੁਲੀਸ ਨੇ ਇਰਾਦਾ-ਏ-ਕਤਲ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਤਕਨੀਕੀ ਸਬੂਤਾਂ ਅਤੇ ਸੂਹ ਦੇ ਆਧਾਰ ’ਤੇ ਪੁਲੀਸ ਨੇ ਹਰਿਦੁਆਰ ਦੀ ਹਰ ਕੀ ਪੌੜੀ ਨੇੜਿਓਂ ਦੋਵਾਂ ਨੂੰ ਕਾਬੂ ਕਰ ਲਿਆ।
Advertisement
Advertisement
×

