ਦਿੱਲੀ ਕਾਂਗਰਸ ਵੱਲੋਂ ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ ਪ੍ਰਦਰਸ਼ਨ

ਦਿੱਲੀ ਕਾਂਗਰਸ ਵੱਲੋਂ ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ ਪ੍ਰਦਰਸ਼ਨ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੁਲਾਈ

ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਵੱਲੋਂ ਇੱਥੋਂ ਦੇ ਸ਼ਿਵਾ ਜੀ ਮੈਟਰੋ ਸਟੇਸ਼ਨ ਤੋਂ ਕਨਾਟ ਪੈਲੇਸ ਵਿੱਚ ਸਾਥੀਆਂ ਨਾਲ ਸਾਈਕਲ ਦੀ ਸਵਾਰੀ ਕਰਕੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਤੇਲ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਲਈ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਧਾਨ ਵੱਲੋਂ ਮੰਗ ਪੱਤਰ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਤੇ 'ਆਪ' ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਦਿੱਤਾ ਗਿਆ ਤੇ ਪੈਟਰੋਲ ਡੀਜ਼ਲ ਉੱਪਰ ਕਰ ਘਟਾਉਣ ਦੀ ਮੰਗ ਕੀਤੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All