ਦਿੱਲੀ ਕਾਂਗਰਸ ਵੱਲੋਂ ਪੋਲ ਖੋਲ੍ਹ ਯਾਤਰਾ ਦਾ ਆਗਾਜ਼

ਜੇਪੀ ਅਗਰਵਾਲ ਨੇ ਦਿਖਾਈ ਝੰਡੀ; 272 ਵਾਰਡਾਂ ਵਿੱਚ ਕੱਢੀ ਜਾਵੇਗੀ ਯਾਤਰਾ

ਦਿੱਲੀ ਕਾਂਗਰਸ ਵੱਲੋਂ ਪੋਲ ਖੋਲ੍ਹ ਯਾਤਰਾ ਦਾ ਆਗਾਜ਼

ਪੋਲ ਖੋਲ੍ਹ ਯਾਤਰਾ ਸ਼ੁਰੂ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਅਕਤੂਬਰ

ਦਿੱਲੀ ਪ੍ਰਦੇਸ਼ ਕਾਂਗਰਸ ਦੀ ਪੋਲ ਖੋਲ੍ਹ ਯਾਤਰਾ ਸਾਬਕਾ ਸੂਬਾ ਪ੍ਰਧਾਨ ਜੇ.ਪੀ ਅਗਰਵਾਲ ਨੇ ਝੰਡੀ ਦਿਖਾ ਕੇ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 70 ਦਿਨਾਂ ਦੀ ਲੰਮੀ ਪੋਲ ਖੋਲ੍ਹ ਯਾਤਰਾ ਸਾਰੀਆਂ 70 ਵਿਧਾਨ ਸਭਾਵਾਂ ਦੇ 272 ਵਾਰਡਾਂ ਵਿੱਚ ਕੱਢੀ ਜਾਵੇਗੀ, ਜਿਸ ਵਿੱਚ ਵਰਕਰ ਕਾਂਗਰਸ ਦੀ ਵਿਚਾਰਧਾਰਾ ਤੇ ਨੀਤੀਆਂ ਦਾ ਪ੍ਰਚਾਰ ਕਰਨ ਲਈ ਲਗਪਗ 700 ਕਿਲੋਮੀਟਰ ਤੱਕ ਪੈਦਲ ਚੱਲਣਗੇ। ਉਨ੍ਹਾਂ ਦੱਸਿਆ ਕਿ ਕਾਂਗਰਸੀ ਕਾਰਕੁਨ ਲੋਕਾਂ ਨੂੰ ਭਾਜਪਾ ਦੇ ਨਗਰ ਨਿਗਮਾਂ ਦੇ ਸ਼ਾਸਨ ਤੇ ਕੇਜਰੀਵਾਲ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਜਾਣਕਾਰੀ ਦੇਣਗੇ। ਦਿੱਲੀ ਪ੍ਰਦੇਸ਼ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੇ 15 ਸਾਲ ਦੇ ਸ਼ਾਸਨ ਤੇ ਕੇਜਰੀਵਾਲ ਸਰਕਾਰ ਨੇ ਦਿੱਲੀ ਪ੍ਰਤੀ ਅਵੇਸਲਾਪਨ ਦਿਖਾ ਕੇ ਵਿਕਾਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਗਿਆ ਜਿਸ ਕਾਰਨ ਅੱਜ ਦਿੱਲੀ ਦੇ ਵਿਕਾਸ ਦੀ ਰਫ਼ਤਾਰ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਭਾਜਪਾ ਕਾਰਪੋਰੇਸ਼ਨ ਦੇ ਸ਼ਾਸਨ ਤੋਂ ਦੁਖੀ ਹਨ ਕਿਉਂਕਿ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਨਿਗਮਾਂ ਆਪਣੀ ਸਫ਼ਾਈ ਵਿਵਸਥਾ ਜਿਹੀਆਂ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਜਿਸ ਕਾਰਨ ਮੌਨਸੂਨ ਤੋਂ ਬਾਅਦ ਡੇਂਗੂ, ਮਲੇਰੀਆ ਤੇ ਵਾਇਰਲ ਬਿਮਾਰੀਆਂ ਨੇ ਦਿੱਲੀ ਵਾਸੀਆਂ ਨੂੰ ਜਕੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਿਦਿਅਕ ਅਦਾਰਿਆਂ ਨੂੰ ਸਿਖਰਲੀ ਸ਼੍ਰੇਣੀ ਵਿੱਚ ਰੱਖਿਆ, ਪ੍ਰਦੂਸ਼ਣ ਦੀ ਜਾਂਚ ਕੀਤੀ ਤੇ ਜਨਤਕ ਟਰਾਂਸਪੋਰਟ ਅਤੇ ਆਟੋ ਵਿੱਚ ਸੀਐਨਜੀ ਦੀ ਸ਼ੁਰੂਆਤ ਕਰਕੇ ਪ੍ਰਦੂਸ਼ਣ ਨੂੰ ਘਟਾਇਆ ਪਰ ਪਿਛਲੇ 7 ਸਾਲਾਂ ਵਿੱਚ ‘ਆਪ’ ਦੀ ਅਰਵਿੰਦ ਸਰਕਾਰ ਨੇ ਤਰੱਕੀ ਤੇ ਵਿਕਾਸ ਦੇ ਸਾਰੇ ਮਾਪਦੰਡਾਂ ਨੂੰ ਨੀਵੇਂ ਪੱਧਰ ‘ਤੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਤੇ ਕੇਂਦਰ ‘ਚ ਭਾਜਪਾ ਦੇ ਰਾਜ ‘ਚ ਪੈਟਰੋਲ, ਡੀਜ਼ਲ, ਰਸੋਈ ਗੈਸ ਦੇ ਵਧਦੇ ਰੇਟਾਂ ਨੇ ਮੱਧ ਵਰਗ, ਹੇਠਲੇ ਵਰਗ ਨੂੰ ਦੱਬ ਦਿੱਤਾ, ਜਿਸ ਤੋਂ ਰਾਹਤ ਜ਼ਰੂਰੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All