ਦਿੱਲੀ ਕਮੇਟੀ ਚੋਣਾਂ ਦੇ ਸੰਕੇਤ ਮਗਰੋਂ ਸਿੱਖ ਸਿਆਸਤ ਭਖੀ

ਰਾਮਗੜ੍ਹੀਆ ਬੋਰਡ ਦੇ ਆਗੂਆਂ ਨੇ ਅਕਾਲੀ ਦਲ ਦਾ ਪੱਲਾ ਫੜਿਆ

ਦਿੱਲੀ ਕਮੇਟੀ ਚੋਣਾਂ ਦੇ ਸੰਕੇਤ ਮਗਰੋਂ ਸਿੱਖ ਸਿਆਸਤ ਭਖੀ

ਅਕਾਲੀ ਦਲ ਵਿੱਚ ਸ਼ਾਮਲ ਹੋਣ ਮੌਕੇ ਰਾਮਗੜ੍ਹੀਆ ਬੋਰਡ ਦੇ ਆਗੂ ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਦਿੱਲੀ ਸਰਕਾਰ ਵੱਲੋਂ ਸਮੇਂ ਸਿਰ ਕਰਵਾਉਣ ਦੇ ਦਿੱਤੇ ਸੰਕੇਤ ਮਗਰੋਂ ਰਾਜਧਾਨੀ ਦੀ ਸਿੱਖ ਸਿਆਸਤ ਸਰਗਰਮ ਹੋ ਗਈ ਹੈ ਤੇ ਵੱਖ-ਵੱਖ ਧੜਿਆਂ ਨੇ ਦਿੱਲੀ ਦੇ ਪਤਵੰਤਿਆਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਰਾਮਗੜ੍ਹੀਆ ਬੋਰਡ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਤੇ ਬੋਰਡ ਦੇ ਚੇਅਰਮੈਨ ਗੁਰਸ਼ਰਨ ਸਿੰਘ ਸੰਧੂ ਸਮੇਤ ਜਤਿੰਦਰਪਾਲ ਸਿੰਘ ਤੇ ਹੋਰ ਮੈਂਬਰ ਵੀ ਦਲ ਵਿੱਚ ਸ਼ਾਮਲ ਹੋ ਗਏ। ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਰੇ ਆਗੂਆਂ ਦਾ ਬਣਦਾ ਸਤਿਕਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਦਿੱਲੀ ਵਿੱਚ ਸ਼ਹਿਰੀ ਸਿੱਖਾਂ ਮਗਰੋਂ ਰਾਮਗੜ੍ਹੀਆ ਸਿੱਖ ਭਾਈਚਾਰੇ ਦਾ ਖਾਸਾ ਆਧਾਰ ਹੈ ਤੇ ਹਰ ਵਾਰ ਕਰੀਬ ਅੱਧੀ ਦਰਜਨ ਤੋਂ ਵੱਧ ਮੈਂਬਰ ਇਸੇ ਭਾਈਚਾਰੇ ਵਿੱਚੋਂ ਜਿੱਤ ਕੇ ਆਉਂਦੇ ਹਨ। ਇਸ ਮੌਕੇ ਰਣਜੀਤ ਕੌਰ, ਵਿਕਰਮ ਸਿੰਘ ਰੋਹਿਣੀ ਸਮੇਤ ਹੋਰ ਆਗੂ ਹਾਜ਼ਰ ਸਨ।

ਜੀਕੇ ਵੱਲੋਂ ‘ਖ਼ਬਰੀ ਪਲੇਟਫਾਰਮ’ ਸ਼ੁਰੂ ਕਰਨ ਦਾ ਐਲਾਨ

ਮਨਜੀਤ ਸਿੰਘ ਜੀਕੇ ਵੱਲੋਂ ਆਪਣੇ ਧੜੇ ਵਿੱਚ ਦੋ ਆਗੂਆਂ ਰਣਬੀਰ ਸਿੰਘ ਭਾਟੀਆ (ਯਮੁਨਾਪਾਰ) ਤੇ ਇੰਦਰਜੀਤ ਸਿੰਘ (ਵਿਸ਼ਨੂੰ ਗਾਰਡਨ) ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਖ਼ਬਰੀ ਪਲੇਟਫਾਰਮ’ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ, ਜਿਸ ਨਾਲ ਬਾਦਲ ਧੜੇ ਦੇ ਪ੍ਰਚਾਰ ਦਾ ਟਾਕਰਾ ਕੀਤਾ ਜਾਵੇਗਾ। ਇਕ ਐਪ ਵੀ ਜਾਰੀ ਕੀਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All