ਦਿੱਲੀ ਮਹਿਲਾ ਕਮਿਸ਼ਨ ਵੱਲੋਂ ‘ਵਰਕਰ ਨਿਊਟ੍ਰੀਸ਼ਨ ਡਾਇਲਾਗ’ (ਮਜ਼ਦੂਰ ਪੋਸ਼ਣ ਸੰਵਾਦ) ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਕਿਸ਼ੋਰ ਰਾਹਤਕਰ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਤਾ ਗੁਪਤਾ ਅਤੇ ਮਹਿਲਾ ਕਮਿਸ਼ਨ ਦੇ ਹੋਰ ਮੈਂਬਰਾਂ ਦੀ ਮੌਜੂਦਗੀ ਵਿੱਚ ਵਰਕਰ ਭੈਣਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ। ਮੁੱਖ ਮੰਤਰੀ ਰੇਖ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਨਿਰਮਾਣ ਵਿੱਚ ਸਾਡੀਆਂ ਵਰਕਰ ਭੈਣਾਂ ਦੀ ਸਖ਼ਤ ਮਿਹਨਤ, ਸੇਵਾ ਭਾਵਨਾ ਅਤੇ ਸਮਰਪਣ ਅਮੁੱਲ ਹੈ। ਸਾਡੀ ਸਰਕਾਰ ਬੱਚਿਆਂ ਦੀ ਦੇਖਭਾਲ ਲਈ ਕੇਂਦਰ, ਅਟਲ ਕੰਟੀਨਾਂ, ਦਿੱਲੀ ਲਕਸ਼ਮੀ ਯੋਜਨਾ ਅਤੇ ਗੁਲਾਬੀ ਕਾਰਡ ਵਰਗੀਆਂ ਸਹੂਲਤਾਂ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸਾਡੀ ਸਰਕਾਰ ਉਨ੍ਹਾਂ ਦੀ ਤਰੱਕੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਰ ਕਦਮ ’ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਦਿੱਲੀ ਦੇ ਮੇਅਰ ਪ੍ਰਵੇਸ਼ ਵਾਹੀ ਅਤੇ ਪਲਾਸਟਇੰਡੀਆ ਫਾਊਂਡੇਸ਼ਨ ਦੇ ਨੁਮਾਇੰਦੇ ਮੌਜੂਦ ਸਨ।
ਟੁੱਟੀਆਂ ਮੂਰਤੀਆਂ ਤੇ ਪੂਜਾ ਸਮੱਗਰੀ ਸੰਗ੍ਰਹਿ ਕੇਂਦਰਾਂ ’ਤੇ ਜਮ੍ਹਾਂ ਕਰਵਾਉਣ ਦੀ ਹਦਾਇਤ
ਅੱਜ ਦਿੱਲੀ ਸਰਕਾਰ, ਐੱਮ ਸੀ ਡੀ ਅਤੇ ਪਲਾਸਟਇੰਡੀਆ ਫਾਊਂਡੇਸ਼ਨ ਵਿਚਕਾਰ ਦਿੱਲੀ ਵਿੱਚ ਟੁੱਟੀਆਂ ਮੂਰਤੀਆਂ ਅਤੇ ਪੂਜਾ ਸਮੱਗਰੀ ਦੇ ਸੰਗ੍ਰਹਿ ਲਈ 250 ਤੋਂ ਵੱਧ ਨਵੇਂ ਕੇਂਦਰ ਖੋਲ੍ਹਣ ਲਈ ਇੱਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ’ਤੇ ਇਕੱਠੀਆਂ ਕੀਤੀਆਂ ਗਈਆਂ ਮੂਰਤੀਆਂ ਅਤੇ ਪੂਜਾ ਸਮੱਗਰੀਆਂ ਨੂੰ ਉਪਯੋਗੀ ਵਸਤੂਆਂ ਬਣਾਉਣ ਲਈ ਰੀਸਾਈਕਲ ਕੀਤਾ ਜਾਵੇਗਾ। ਉਨ੍ਹਾਂ ਦਿੱਲੀ ਵਾਸੀਆਂ ਬੇਨਤੀ ਕੀਤੀ ਕਿ ਉਹ ਟੁੱਟੀਆਂ ਮੂਰਤੀਆਂ ਅਤੇ ਪੂਜਾ ਸਮੱਗਰੀਆਂ ਨੂੰ ਯਮੁਨਾ ਦਰਿਆ ਵਿੱਚ ਸੁੱਟਣ ਦੀ ਬਜਾਏ ਇਨ੍ਹਾਂ ਸੰਗ੍ਰਹਿ ਕੇਂਦਰਾਂ ’ਤੇ ਜਮ੍ਹਾਂ ਕਰਵਾਉਣ।

