Delhi bus gangrape: ਨਾਬਾਲਗ ਨਾਲ ਚਲਦੀ ਬੱਸ ’ਚ ਸਮੂਹਕ ਜਬਰ ਜਨਾਹ; ਮਹਿਲਾ ਕਮਿਸ਼ਨ ਨੇ ਰਿਪੋਰਟ ਮੰਗੀ
Delhi gangrape: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਗ੍ਰਿਫ਼ਤਾਰ
ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਰਸਾਤੀ ਰਾਤ ਨੂੰ ਗਰੇਟਰ ਨੋਇਡਾ ਵਿੱਚ ਇੱਕ ਸਲੀਪਰ ਬੱਸ ਵਿੱਚ ਸਵਾਰ ਹੋਈ 16 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਬੱਸ ਕੰਡਕਟਰ ਅਤੇ ਡਰਾਈਵਰ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ ਅਤੇ ਉਸ ਨੂੰ ਪੁਰਾਣੀ ਦਿੱਲੀ ਵਿੱਚ 40 ਕਿਲੋਮੀਟਰ ਤੋਂ ਵੱਧ ਦੂਰ ਕਸ਼ਮੀਰੀ ਗੇਟ ਨੇੜੇ ਛੱਡ ਦਿੱਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾਲ ਹੀ ਦੱਸਿਆ ਕਿ ਕਿ ਜਦੋਂ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਤਾਂ ਬੱਸ ਚੱਲ ਰਹੀ ਸੀ।
ਜ਼ਿਕਰਯੋਗ ਹੈ ਕਿ ਇਹ ਅਪਰਾਧ, ਜਿਸ ਨੇ ਦਿੱਲੀ ਵਿੱਚ 2012 ਦੇ ਸਮੂਹਕ ਜਬਰ ਜਨਾਹ ਅਤੇ ਕਤਲ ਨਿਰਭਿਆ ਕੇਸ ਦੇ ਜ਼ਖਮ ਮੁੜ ਉਕੇਰ ਦਿੱਤੇ ਹਨ, 4 ਅਗਸਤ ਦੀ ਰਾਤ ਨੂੰ ਵਾਪਰਿਆ ਸੀ।
ਪੁਲਿਸ ਨੇ ਦੱਸਿਆ ਕਿ ਆਪਣੀ ਮਾਂ ਤੋਂ ਝਿੜਕਾਂ ਖਾਣ ਤੋਂ ਬਾਅਦ ਪਰੇਸ਼ਾਨ ਹੋ ਕੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੀ ਰਹਿਣ ਵਾਲੀ ਕੁੜੀ ਨੇ ਘਰ ਛੱਡ ਦਿੱਤਾ ਅਤੇ ਨੋਇਡਾ ਸੈਕਟਰ 63 ਲਈ ਇੱਕ ਬੱਸ ਫੜੀ, ਜਿੱਥੇ ਉਸਦਾ ਚਚੇਰਾ ਭਰਾ ਰਹਿੰਦਾ ਹੈ। 11 ਵੀਂ ਜਮਾਤ ਦੀ ਵਿਦਿਆਰਥਣ ਨੇ ਪੁਲੀਸ ਨੂੰ ਦੱਸਿਆ ਕਿ ਉਹ ਭਾਰੀ ਮੀਂਹ ਦੌਰਾਨ ਗਰੇਟਰ ਨੋਇਡਾ ਵਿੱਚ ਪਰੀ ਚੌਕ ਵਿਖੇ ਗ਼ਲਤੀ ਨਾਲ ਉਤਰ ਗਈ। ਜਿਸ ਦੌਰਾਨ ਇੱਕ ਬੱਸ ਉਸਦੇ ਕੋਲ ਆ ਕੇ ਰੁਕੀ।
ਪੁਲੀਸ ਦੇ ਅਨੁਸਾਰ, ਕੰਡਕਟਰ ਨੇ ਕਥਿਤ ਤੌਰ 'ਤੇ ਉਸ ਨੂੰ ਦੱਸਿਆ ਕਿ ਉਹ ਸੈਕਟਰ 63 ਜਾ ਰਹੇ ਹਨ ਅਤੇ ਉਸ ਨੂੰ ਉੱਥੇ ਛੱਡ ਦੇਣਗੇ। ਉਸ ਦੀਆਂ ਗੱਲਾਂ 'ਤੇ ਭਰੋਸਾ ਕਰਕੇ ਲੜਕੀ ਬੱਸ ਵਿੱਚ ਸਵਾਰ ਹੋ ਗਈ।
ਹਾਲਾਂਕਿ, ਉਹ ਬੱਸ ਉਸ ਰਾਤ ਨਿਯਮਤ ਯਾਤਰੀ ਸੇਵਾ 'ਤੇ ਨਹੀਂ ਸੀ।
ਕੰਡਕਟਰ ਅਤੇ ਡਾਰਾਇਵਰ ਨੇ ਸੂਰਜਪੁਰ ਤੋਂ ਪਰੀ ਚੌਕ ਤੱਕ ਯਾਤਰਾ ਕੀਤੀ, ਜਿੱਥੇ ਉਨ੍ਹਾਂ ਨੇ ਕਸ਼ਮੀਰੀ ਗੇਟ ਵੱਲ ਵਧਣ ਤੋਂ ਪਹਿਲਾਂ ਲਿਫ਼ਟ ਦੇ ਬਹਾਨੇ ਲੜਕੀ ਨੂੰ ਬਿਠਾ ਲਿਆ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਰਸਤੇ ਵਿੱਚ, ਉਨ੍ਹਾਂ ਨੇ ਸਮੂਹਿਕ ਜਬਰ ਜਨਾਹ ਕੀਤਾ।
ਕੁੜੀ ਨੂੰ ਕਸ਼ਮੀਰੀ ਗੇਟ ਵਿਖੇ ਛੱਡ ਦਿੱਤਾ ਗਿਆ, ਜਿੱਥੋਂ ਉਸਨੇ ਪੁਲੀਸ ਸਟੇਸ਼ਨ ਜਾਣ ਲਈ ਇੱਕ ਆਟੋ-ਰਿਕਸ਼ਾ ਫੜਿਆ।
ਪੁਲੀਸ ਅਨੁਸਾਰ ਲੜਕੀ ਨੇ ਦੱਸਿਆ ਕਿ ਵਿਰੋਧ ਕਰਨ 'ਤੇ ਦੋਵਾਂ ਵਿਅਕਤੀਆਂ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਅਧਿਕਾਰੀਆਂ ਅਨੁਸਾਰ ਬੱਸ ਬਿਨਾਂ ਰੁਕੇ ਗਰੇਟਰ ਨੋਇਡਾ ਤੋਂ ਕਸ਼ਮੀਰੀ ਗੇਟ ਤੱਕ ਲਗਪਗ 43 ਕਿਲੋਮੀਟਰ ਚੱਲੀ, ਜੋ ਕਈ ਥਾਵਾਂ ਜਿਵੇਂ ਕਿ ਸੀ.ਸੀ.ਟੀ.ਵੀ. (CCTV) ਕੈਮਰੇ, ਪੁਲੀਸ ਚੌਕੀਆਂ ਅਤੇ ਬੈਰੀਕੇਡਾਂ ਵਿੱਚੋਂ ਲੰਘੀ।
ਜਾਂਚਕਰਤਾ ਹੁਣ ਇਸ ਗੱਲ ਦਾ ਪਤਾ ਲਗਾਉਣ ਲਈ ਰਸਤੇ ਦੀ ਜਾਂਚ ਕਰ ਰਹੇ ਹਨ ਕਿ ਬੱਸ ਇੰਨੀ ਲੰਬੀ ਦੂਰੀ ਲਈ ਬਿਨਾਂ ਜਾਂਚ ਦੇ ਕਿਵੇਂ ਗਈ ਅਤੇ ਲੜਕੀ ਨੂੰ ਛੱਡਣ ਤੋਂ ਪਹਿਲਾਂ ਇਹ ਕਿੱਥੇ-ਕਿੱਥੇ ਰੁਕੀ ਹੋ ਸਕਦੀ ਹੈ, ਇਸਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ।
ਇੱਕ ਅਧਿਕਾਰੀ ਨੇ ਕਿਹਾ, "ਪੁਲੀਸ ਨੇ ਉਸੇ ਰਾਤ ਲੜਕੀ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਦਿੱਲੀ ਬੁਲਾਇਆ। ਜ਼ਰੂਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਸਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।"
ਦਿੱਲੀ ਮਹਿਲਾ ਕਮਿਸ਼ਨ (DCW) ਨੇ ਇਸ ਮਾਮਲੇ ਦਾ ਸਵੈ-ਨੋਟਿਸ ਲਿਆ ਹੈ ਅਤੇ ਦਿੱਲੀ ਪੁਲੀਸ ਕਮਿਸ਼ਨਰ ਅਨੁਰਾਗ ਕੁਮਾਰ ਨੂੰ ਇੱਕ ਤੇਜ਼ ਜਾਂਚ ਸ਼ੁਰੂ ਕਰਨ ਅਤੇ ਸੱਤ ਦਿਨਾਂ ਦੇ ਅੰਦਰ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

