DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi Building Collapse: ਐੱਮ ਸੀ ਡੀ ਵੱਲੋਂ ਨਾਲ ਲਗਦੀ ਇਮਾਰਤ ਸੀਲ; ਇਮਾਰਤ ਡਿੱਗਣ ਕਾਰਨ ਤਿੰਨ ਹਲਾਕ; ਪੰਜ ਗੰਭੀਰ ਜ਼ਖਮੀ

ਕਿਰਾਏਦਾਰਾਂ ਨੂੰ ਨੇੜਲੇ ਕਮਿੳੂਨਿਟੀ ਸੈਂਟਰ ਵਿਚ ਤਬਦੀਲ ਕੀਤਾ

  • fb
  • twitter
  • whatsapp
  • whatsapp
featured-img featured-img
ਦਿੱਲੀ ਵਿਚ ਇਮਾਰਤ ਡਿਗਣ ਉਪਰੰਤ ਚਲ ਰਹੇ ਰਾਹਤ ਕਾਰਜ।
Advertisement

Delhi Building Collapse: ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਮਿਉਂਸਿਪਲ ਕਾਰਪੋਰੇਸ਼ਨ ਐਮਸੀਡੀ ਨੇ ਸਖ਼ਤ ਕਾਰਵਾਈ ਕਰਦਿਆਂ ਡਿੱਗੀ ਹੋਈ ਇਮਾਰਤ ਨਾਲ ਲੱਗਦੀ ਉਸ ਇਮਾਰਤ ਨੂੰ ਵੀ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਹੈ ਜਿਸ ਵਿੱਚ ਕੁੜੀਆਂ ਦਾ ਪੀਜੀ ਚੱਲ ਰਿਹਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਲ ਲੱਗਦੀ ਇਮਾਰਤ ਬਹੁਤ ਖਸਤਾ ਹਾਲਤ ਵਿੱਚ ਸੀ ਜਿਸ ਕਾਰਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਵਿੱਚ ਰਹਿੰਦੇ ਸਾਰੇ ਕਿਰਾਏਦਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਨੇੜਲੇ ਕਮਿਊਨਿਟੀ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ।

Advertisement

Advertisement

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜੀ ਪੰਜ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਵਿੱਚ ਲੜਕਿਆਂ ਦਾ ਹੋਸਟਲ ਸੀ। ਇਹ ਇਮਾਰਤ 30 ਸਾਲ ਪੁਰਾਣੀ ਸੀ ਅਤੇ ਮਹਿਜ਼ 55 ਵਰਗ ਗਜ਼ ਦੇ ਰਕਬੇ ਵਿੱਚ ਬਣੀ ਹੋਈ ਸੀ ਜਿੱਥੇ ਸਿਰਫ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ਦੀ ਮਨਜ਼ੂਰੀ ਸੀ ਪਰ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਨੂੰ ਪੰਜ ਮੰਜ਼ਿਲਾਂ ਤੱਕ ਬਣਾਇਆ ਗਿਆ ਸੀ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਬੇਸਮੈਂਟ ਵਿੱਚ ਮੁਰੰਮਤ ਦਾ ਕੰਮ ਅਤੇ ਮੀਂਹ ਦੇ ਪਾਣੀ ਦੇ ਇਕੱਠੇ ਹੋਣ ਕਾਰਨ ਇਮਾਰਤ ਕਮਜ਼ੋਰ ਹੋਈ ਹੈ, ਹਾਲਾਂਕਿ ਐਮਸੀਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬਾ ਹਟਾਏ ਜਾਣ ਤੋਂ ਬਿਨਾਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਅੰਦਰ ਕੋਈ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਜਾਂ ਨਹੀਂ। ਹਾਦਸੇ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਮਸ਼ੀਨਾਂ, ਜੇਸੀਬੀ, ਪਿਕਅੱਪ ਟਰੱਕਾਂ ਅਤੇ ਐਨਡੀਆਰਐਫ ਸਮੇਤ ਡਾਕਟਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।

Advertisement
×