DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi: ਡਿਊਟੀ ਦੌਰਾਨ ਪੁਲੀਸ ਕਰਮਚਾਰੀਆਂ ’ਤੇ ਹਮਲਾ; ਨਾਬਾਲਗ ਕਾਬੂ

ਹਮਲੇ ਦੌਰਾਨ 3 ਪੁਲੀਸ ਕਰਮੀ ਜ਼ਖਮੀ ਹੋ ਗਏ।

  • fb
  • twitter
  • whatsapp
  • whatsapp
featured-img featured-img
Representational
Advertisement

ਦਿੱਲੀ ਦੇ ਭਾਲਸਵਾ ਡੇਅਰੀ ਇਲਾਕੇ ਵਿੱਚ ਗਸ਼ਤ ਕਰ ਰਹੇ ਦਿੱਲੀ ਪੁਲੀਸ ਦੇ ਤਿੰਨ ਜਵਾਨਾਂ ’ਤੇ ਕੁਝ ਲੋਕਾਂ ਵੱਲੋਂ ਇੱਟਾਂ-ਡੰਡਿਆਂ ਨਾਲ ਹਮਲਾ ਕਰਨ ਅਤੇ ਅੱਖਾਂ ਵਿੱਚ ਮਿਰਚਾਂ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਤਿੰਨੋਂ ਪੁਲੀਸ ਕਰਮੀ ਜ਼ਖਮੀ ਹੋ ਗਏ ਹਨ।

ਮੁਕੰਦਪੁਰ ਵਿੱਚ ਵਾਪਰੀ ਘਟਨਾ

Advertisement

ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਦੁਪਹਿਰ ਮੁਕੰਦਪੁਰ ਇਲਾਕੇ ਵਿੱਚ ਉਸ ਸਮੇਂ ਵਾਪਰੀ, ਜਦੋਂ ਭਾਲਸਵਾ ਡੇਅਰੀ ਥਾਣੇ ਦਾ ਸਟਾਫ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਹੀ ਇੱਕ ਮੋਟਰਸਾਈਕਲ ਨੂੰ ਜ਼ਬਤ ਕਰਨ ਤੋਂ ਬਾਅਦ ਮੁੜ ਉਸ ਇਲਾਕੇ ਵਿੱਚ ਗਿਆ ਸੀ।

Advertisement

ਮੋਟਰਸਾਈਕਲ ਜ਼ਬਤੀ ਤੋਂ ਬਾਅਦ ਵਿਵਾਦ

ਹੈੱਡ ਕਾਂਸਟੇਬਲ ਦਿਨੇਸ਼ ਅਤੇ ਰਾਜੇਸ਼ ਨੇ ਗਸ਼ਤ ਦੌਰਾਨ ਮੋਟਰਸਾਈਕਲ ਨੂੰ ਫੜਿਆ ਸੀ ਅਤੇ ਇਸ ਨੂੰ ਥਾਣੇ ਵਿੱਚ ਜਮ੍ਹਾਂ ਕਰਵਾਉਣ ਲਈ ਲਿਆਂਦਾ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਮੋਟਰਸਾਈਕਲ ਦਾ ਮਾਲਕ ਅਤੇ ਉਸ ਦੇ ਕੁਝ ਪਰਿਵਾਰਕ ਮੈਂਬਰ ਪੁਲੀਸਕਰਮੀਆਂ ਨਾਲ ਉਲਝ ਗਏ ਅਤੇ ਹਿੰਸਕ ਹੋ ਗਏ। ਮੁਲਜ਼ਮਾਂ ਨੇ ਪੁਲੀਸ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਇੱਟਾਂ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਆਪਣੇ ਸਾਥੀਆਂ ਦੀ ਮਦਦ ਲਈ ਮੌਕੇ ’ਤੇ ਪਹੁੰਚੇ ਹੈੱਡ ਕਾਂਸਟੇਬਲ ਟੀਨੂੰ ’ਤੇ ਵੀ ਹਮਲਾ ਕੀਤਾ ਗਿਆ।

ਜ਼ਖਮੀਆਂ ਦੀ ਹਾਲਤ ਅਤੇ ਕਾਰਵਾਈ

ਇਸ ਹਮਲੇ ਵਿੱਚ ਤਿੰਨੋਂ ਕਰਮਚਾਰੀ ਜ਼ਖਮੀ ਹੋ ਗਏ, ਜਿਸ ਵਿੱਚ ਦਿਨੇਸ਼ ਦੇ ਸਿਰ ਵਿੱਚ ਸੱਟ ਲੱਗੀ ਹੈ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪੁਲੀਸ ਕਰਮਚਾਰੀਆਂ ’ਤੇ ਹਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮੌਕੇ ਤੋਂ ਇੱਕ 17 ਸਾਲਾ ਨਾਬਾਲਗ ਨੂੰ ਫੜ ਲਿਆ ਹੈ, ਜਦਕਿ ਬਾਕੀ ਮੁਲਜ਼ਮ ਫਰਾਰ ਹੋ ਗਏ ਹਨ। ਭਾਲਸਵਾ ਡੇਅਰੀ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲੀਸ ਮੁਤਾਬਕ ਮੁੱਖ ਫਰਾਰ ਦੋਸ਼ੀ ਸੁਨੀਲ ਉਰਫ਼ ਪੰਕਜ ਇਲਾਕੇ ਦਾ ਬਦਨਾਮ ਅਪਰਾਧੀ ਹੈ ਅਤੇ ਉਸ ਵਿਰੁੱਧ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਹਨ। ਬਾਕੀ ਦੋਸ਼ੀਆਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।

Advertisement
×