ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜੂਨ
‘ਆਪ’ ਦੇ ਬੁਲਾਰੇ ਦੁਰਗੇਸ਼ ਪਾਠਕ ਨੇ ਰਾਜਿੰਦਰ ਨਗਰ ਹਲਕੇ ਤੋਂ 11,555 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਰਾਜਿੰਦਰ ਨਗਰ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ 55.76 ਫੀਸਦੀ, ਭਾਜਪਾ ਨੂੰ 39.92 ਫੀਸਦੀ ਅਤੇ ਕਾਂਗਰਸ ਨੂੰ 2.79 ਫੀਸਦੀ ਵੋਟਾਂ ਮਿਲੀਆਂ। ਕੁੱਲ 545 ਵੋਟਾਂ ‘ਨੋਟਾ’ ਦੇ ਖਾਤੇ ਵਿੱਚ ਗਈਆਂ।
ਰਾਮਪੁਰ:ਭਾਜਪਾ ਦੇ ਘਨਸ਼ਿਆਮ ਲੋਧੀ ਨੇ 42,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਰਾਮਪੁਰ ਲੋਕ ਸਭਾ ਜ਼ਿਮਨੀ ਚੋਣ ਜਿੱਤ ਲਈ।
ਅਗਰਤਲਾ: ਤ੍ਰਿਪੁਰਾ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਮਾਣਿਕ ਸਾਹਾ ਨੇ ਐਤਵਾਰ ਨੂੰ ਕਸਬਾ ਬਾਰਦੋਵਾਲੀ ਸੀਟ ਤੋਂ 6,104 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।