ਕਰੋਨਾ ਕਾਰਨ ਸਮੋਗ ਟਾਵਰ ਬਣਾਉਣ ’ਚ ਹੋਈ ਦੇਰੀ: ਗੋਪਾਲ ਰਾਏ

ਕਰੋਨਾ ਕਾਰਨ ਸਮੋਗ ਟਾਵਰ ਬਣਾਉਣ ’ਚ ਹੋਈ ਦੇਰੀ: ਗੋਪਾਲ ਰਾਏ

ਸਮੋਗ ਟਾਵਰ ਦਾ ਜਾਇਜ਼ਾ ਲੈਂਦੇ ਹੋਏ ਗੋਪਾਲ ਰਾਏ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 10 ਜੂਨ

ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਦਿੱਲੀ ਦੇ ਕਨਾਟ ਪਲੈਸ ’ਚ ਲਾਏ ਜਾਣ ਵਾਲੇ ਸਮੋਗ ਟਾਵਰ ਨੂੰ ਬਣਾਉਣ ਵਿੱਚ ਦੇਰੀ ਹੋਈ ਹੈ ਅਤੇ ਹੁਣ ਇਹ 15 ਅਗਸਤ ਤੱਕ ਬਣ ਕੇ ਤਿਆਰ ਹੋ ਜਾਵੇਗਾ। ਰਾਏ ਨੇ ਕਨਾਟ ਪਲੈਸ ਵਿੱਚ ਬਣਨ ਵਾਲੇ ਇਸ 25 ਮੀਟਰ ਟਾਵਰ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ ਪਹਿਲਾ ਸਮੋਗ ਟਾਵਰ ਪਾਇਲਟ ਪ੍ਰਾਜੈਕਟ ਹੈ ਪਰ ਕਰੋਨਾ ਮਹਾਮਾਰੀ ਕਾਰਨ ਇਸ ਦੇ ਕੰਮ ਹੌਲੀ ਹੋ ਗਏ ਸਨ ਪਰ ਹੁਣ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਜੇ ਇਹ ਸਫਲ ਰਿਹਾ ਤਾਂ ਹੋਰ ਅਜਿਹੇ ਟਾਵਰ ਵੀ ਲਾਏ ਜਾਣਗੇ। ਇਹ ਪ੍ਰਾਜੈਕਟ ਟਾਟਾ ਵੱਲੋਂ 20 ਕਰੋੜ ਦੀ ਲਾਗਤ ਨਾਲ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਣਾਇਆ ਜਾ ਰਿਹਾ ਹੈ, ਜਿਸ ਨੂੰ ਦਿੱਲੀ ਸਰਕਾਰ ਨੇ ਫੰਡ ਦਿੱਤੇ ਹਨ। ਇਕ ਹੋਰ ਟਾਵਰ ਆਨੰਦ ਵਿਹਾਰ ਇਲਾਕੇ ਵਿੱਚ ਕੇਂਦਰ ਸਰਕਾਰ ਵੱਲੋਂ ਫੰਡ ਦੇ ਕੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਨੂੰ ਨੋਡਲ ਏਜੰਸੀ ਬਣਾ ਕੇ ਸਥਾਪਤ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀਐੱਮ 2.5 ਨੂੰ ਇੱਕ ਕਿਲੋਮੀਟਰ ਘੇਰੇ ਵਿੱਚ ਲੈ ਕੇ ਸ਼ੁੱਧ ਕਰੇਗਾ। ਇਸ ਦੇ 40 ਪੱਖੇ ਹਨ ਤੇ ਐਨੇ ਹੀ ਸ਼ੋਰ ਪ੍ਰਦੂਸ਼ਣ ਰੋਕਣ ਦੇ ਯੰਤਰ ਲਾਏ ਹੋਏ ਹਨ। ਠੰਢ ਦੇ ਮੌਸਮ ਵਿੱਚ ਧੂੰਆਂਖੀ ਧੁੰਦ ਕਾਰਨ ਦਿੱਲੀ ਦੇ ਲੋਕਾਂ ਦਾ ਦਮ ਘੁਟਣ ਲੱਗਦਾ ਹੈ ਤੇ ਹਵਾ ਪ੍ਰਦੂਸ਼ਣ ਖ਼ਤਰਨਾਕ ਸ਼੍ਰੇਣੀ ਤੱਕ ਪੁੱਜ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All