DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

3 ਸਾਲਾਂ ’ਚ 6 ਪਾਇਲਟਾਂ ਦੀਆਂ ਮੌਤਾਂ ਨੇ ਵਧਾਈ ਚਿੰਤਾ: FIP ਵੱਲੋਂ ਡਿਊਟੀ ਨਿਯਮਾਂ ’ਚ ਦਿੱਤੀਆਂ ਛੋਟਾਂ ਵਾਪਸ ਲੈਣ ਦੀ ਮੰਗ

FIP ਵੱਲੋਂ ਏਅਰਲਾਈਨਾਂ ਦੀਆਂ ਡਿਊਟੀ ਲਿਸਟਾਂ, ਆਰਾਮ ਦੇ ਸਮੇਂ ਅਤੇ ਨੀਂਦ ਦੇ ਚੱਕਰ ਦੀ ਸਮੀਖਿਆ ਕਰਨ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਐੱਫ.ਆਈ.ਪੀ. (FIP) ਨੇ ਨਵੰਬਰ 2023 ਤੋਂ ਸਤੰਬਰ 2026 ਦਰਮਿਆਨ ਛੇ ਪਾਇਲਟਾਂ ਦੀਆਂ ਮੌਤਾਂ ਦੀ ਸੂਚੀ ਦਿੱਤੀ ਹੈ। ਤਸਵੀਰ: iStock
Advertisement

ਪਿਛਲੇ ਤਿੰਨ ਸਾਲਾਂ ਦੌਰਾਨ ਡਿਊਟੀ ਜਾਂ ਡਿਊਟੀ ਨਾਲ ਜੁੜੀਆਂ ਗਤੀਵਿਧੀਆਂ ਦੌਰਾਨ ਭਾਰਤੀ ਏਅਰਲਾਈਨਜ਼ ਦੇ ਛੇ ਪਾਇਲਟਾਂ ਦੀ ਮੌਤ ਹੋਣ ਕਾਰਨ ਪਾਇਲਟਾਂ ਦੀ ਸਿਹਤ ਅਤੇ ਥਕਾਵਟ ਨੂੰ ਲੈ ਕੇ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ। ਇਸ ਮਾਮਲੇ ’ਤੇ 'ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ' (FIP) ਨੇ ਜਹਾਜ਼ਰਾਨੀ ਰੈਗੂਲੇਟਰ 'ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ' (DGCA) ਨੂੰ ਪੱਤਰ ਲਿਖ ਕੇ 'ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ' (FDTL) ਨਿਯਮਾਂ ਤੋਂ ਦਿੱਤੀਆਂ ਸਾਰੀਆਂ ਛੋਟਾਂ ਨੂੰ ਤੁਰੰਤ ਵਾਪਸ ਲੈਣ ਅਤੇ ਏਅਰਲਾਈਨਜ਼ ਲਈ ਥਕਾਵਟ-ਜੋਖਮ ਪ੍ਰਬੰਧਨ ਪ੍ਰਣਾਲੀ (FRMS) ਲਾਜ਼ਮੀ ਬਣਾਉਣ ਦੀ ਮੰਗ ਕੀਤੀ ਹੈ।

ਡੀ.ਜੀ.ਸੀ.ਏ. ਨੂੰ ਭੇਜੇ ਪੱਤਰ ਵਿੱਚ ਐੱਫ.ਆਈ.ਪੀ. ਦੇ ਪ੍ਰਧਾਨ ਕੈਪਟਨ ਸੀ.ਐੱਸ. ਰੰਧਾਵਾ ਨੇ ਪਾਇਲਟਾਂ ਦੀਆਂ ਮੌਤਾਂ ਅਤੇ ਸਿਹਤ ਦੇ ਰੁਝਾਨਾਂ ਦੀ ਇੱਕ ਅਜ਼ਾਦ ਵਿਗਿਆਨਕ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਏਅਰਲਾਈਨਜ਼ ਦੇ ਰੋਸਟਰ, ਆਰਾਮ ਦੇ ਸਮੇਂ ਅਤੇ ਸਰੀਰਕ ਜੈਵਿਕ ਘੜੀ (ਸਿਰਕੇਡੀਅਨ) ਵਿੱਚ ਵਿਘਨ ਦੀ ਸਮੀਖਿਆ ਕਰਨ ਲਈ ਕਿਹਾ ਹੈ।

Advertisement

ਕੈਪਟਨ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਜਾਂਚ ਵਿੱਚ ਅਜੇ ਤੱਕ ਥਕਾਵਟ ਅਤੇ ਮੌਤਾਂ ਵਿਚਕਾਰ ਕੋਈ ਸਿੱਧਾ ਸਬੰਧ ਸਥਾਪਤ ਨਹੀਂ ਹੋਇਆ ਹੈ, ਪਰ ਇਹ ਘਟਨਾਵਾਂ ਇੰਨੀਆਂ ਗੰਭੀਰ ਹਨ ਕਿ ਨਿਯਮਾਂ ਦੀ ਵਿਆਪਕ ਸਮੀਖਿਆ ਜ਼ਰੂਰੀ ਹੈ। ਐੱਫ.ਆਈ.ਪੀ. ਨੇ ਨਵੰਬਰ 2023 ਤੋਂ ਸਤੰਬਰ 2026 ਦਰਮਿਆਨ ਛੇ ਪਾਇਲਟਾਂ ਦੀਆਂ ਹੋਈਆਂ ਮੌਤਾਂ ਦੀ ਸੂਚੀ ਦਿੱਤੀ ਹੈ। ਸਭ ਤੋਂ ਤਾਜ਼ਾ ਮਾਮਲਾ ਏਅਰ ਇੰਡੀਆ ਦੇ ਕੈਪਟਨ ਸੰਨੀ ਅਸਲਾਦੇਕਰ ਦਾ ਹੈ, ਜੋ 11 ਸਤੰਬਰ ਨੂੰ ਦਿੱਲੀ ਦੇ ਹੋਟਲ ਵਿੱਚ ਮ੍ਰਿਤਕ ਪਾਏ ਗਏ ਸਨ। ਇਸ ਤੋਂ ਪਹਿਲਾਂ ਅਪਰੈਲ ਵਿੱਚ ਏਅਰ ਇੰਡੀਆ ਦੇ ਕੈਪਟਨ ਤਰੁਣਦੀਪ ਸਿੰਘ ਦੀ ਬਾਲੀ ਵਿੱਚ ਅਤੇ ਅਕਾਸਾ ਏਅਰ ਦੇ ਕੈਪਟਨ ਅਰਜੁਨ ਨਾਇਡੂ ਦੀ ਬੈਂਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ।

Advertisement

ਸੂਚੀ ਵਿੱਚ ਨਵੰਬਰ 2023 ਵਿੱਚ ਦਿੱਲੀ ਏਅਰਪੋਰਟ ’ਤੇ ਬੋਇੰਗ 777 ਦੀ ਸਿਖਲਾਈ ਦੌਰਾਨ ਇੱਕ 37 ਸਾਲਾ ਪਾਇਲਟ ਦੀ ਮੌਤ, ਫਰਵਰੀ 2024 ਵਿੱਚ ਕਤਰ ਏਅਰਵੇਜ਼ ਦੇ ਪਾਇਲਟ ਦੀ ਮੌਤ ਅਤੇ ਇਸੇ ਸਾਲ ਫਰਵਰੀ ਵਿੱਚ ਰਾਂਚੀ ਵਿੱਚ ਏਅਰ ਐਂਬੂਲੈਂਸ ਹਾਦਸੇ ਵਿੱਚ ਪਾਇਲਟ ਦੀ ਹੋਈ ਮੌਤ ਵੀ ਸ਼ਾਮਲ ਹੈ।

ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਡੀ.ਜੀ.ਸੀ.ਏ. ਏਅਰਲਾਈਨਾਂ ਨੂੰ ਦਿੱਤੀਆਂ ਛੋਟਾਂ ਵਾਪਸ ਲਵੇ ਅਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰੇ। ਉਨ੍ਹਾਂ ਰੈਗੂਲੇਟਰ, ਡਾਕਟਰੀ ਮਾਹਰਾਂ ਅਤੇ ਨੀਂਦ ਵਿਗਿਆਨੀਆਂ ਨੂੰ ਸ਼ਾਮਲ ਕਰਕੇ 'ਰਾਸ਼ਟਰੀ ਐੱਫ.ਆਰ.ਐੱਮ.ਐੱਸ. ਨਿਗਰਾਨ ਪ੍ਰੋਗਰਾਮ' ਬਣਾਉਣ ਦਾ ਸੁਝਾਅ ਦਿੱਤਾ ਹੈ। ਐੱਫ.ਆਈ.ਪੀ. ਮੁਤਾਬਕ ਪਾਇਲਟਾਂ ਨੂੰ ਡਿਊਟੀ ਘੰਟਿਆਂ ਦੀ ਸੀਮਾ ਵਿੱਚ ਰੱਖਣ ਨਾਲ ਹੀ ਥਕਾਵਟ ਦਾ ਜੋਖਮ ਖ਼ਤਮ ਨਹੀਂ ਹੁੰਦਾ, ਸਗੋਂ ਨੀਂਦ, ਰਾਤ ਦੀਆਂ ਉਡਾਣਾਂ ਅਤੇ ਕੰਮ ਦੇ ਬੋਝ ਦਾ ਮੁਲਾਂਕਣ ਵੀ ਜ਼ਰੂਰੀ ਹੈ।

Advertisement
×