ਆਈਫੋਨ ਦੀਆਂ ਕਿਸ਼ਤਾਂ ਤੋਂ ਪ੍ਰੇਸ਼ਾਨ ਡਾਂਸ ਟੀਚਰ ਨੇ ਯਮੁਨਾ ’ਚ ਛਾਲ ਮਾਰੀ
ਦਿੱਲੀ ਦੇ ਦੱਖਣੀ ਜ਼ਿਲ੍ਹੇ ਵਿੱਚ ਆਈਫੋਨ ਦੀ ਕਿਸ਼ਤਾਂ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ 30 ਸਾਲਾ ਡਾਂਸ ਟੀਚਰ ਨੇ ਯਮੁਨਾ ’ਚ ਛਾਲ ਮਾਰ ਦਿੱਤੀ। ਪੁਲੀਸ ਅਨੁਸਾਰ ਇਹ ਕਾਲਿੰਦੀ ਕੁੰਜ ਨੇੜੇ ਵਾਪਰੀ। ਇਸ ਦੌਰਾਨ ਇਲਾਕੇ ਵਿੱਚ ਗਸ਼ਤ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ...
Advertisement
ਦਿੱਲੀ ਦੇ ਦੱਖਣੀ ਜ਼ਿਲ੍ਹੇ ਵਿੱਚ ਆਈਫੋਨ ਦੀ ਕਿਸ਼ਤਾਂ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ 30 ਸਾਲਾ ਡਾਂਸ ਟੀਚਰ ਨੇ ਯਮੁਨਾ ’ਚ ਛਾਲ ਮਾਰ ਦਿੱਤੀ। ਪੁਲੀਸ ਅਨੁਸਾਰ ਇਹ ਕਾਲਿੰਦੀ ਕੁੰਜ ਨੇੜੇ ਵਾਪਰੀ। ਇਸ ਦੌਰਾਨ ਇਲਾਕੇ ਵਿੱਚ ਗਸ਼ਤ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੇ ਨਦੀ ਵਿੱਚ ਛਾਲ ਮਾਰ ਦਿੱਤੀ ਹੈ। ਇਸ ਮਗਰੋਂ ਪੁਲੀਸ ਅਤੇ ਡੀ ਡੀ ਐੱਮ ਏ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਡਾਂਸ ਅਧਿਆਪਕ ਬਾਹਰ ਕੱਢਿਆ ਜਿਸ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਪੁਲੀਸ ਅਨੁਸਾਰ ਡਾਂਸ ਟੀਚਰ ਨੇ ਹਾਲ ਹੀ ਵਿੱਚ ਆਪਣੇ ਸ਼ੌਕ ਲਈ ਕਿਸ਼ਤਾਂ ’ਤੇ ਆਈਫੋਨ ਖਰੀਦਿਆ ਸੀ। ਘੱਟ ਆਮਦਨੀ ਕਾਰਨ ਉਸ ਨੂੰ ਕਿਸ਼ਤਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਇਸ ਤਣਾਅ ਕਾਰਨ ਉਸ ਨੇ ਯਮੁਨਾ ਵਿੱਚ ਛਾਲ ਮਾਰੀ ਦਿੱਤੀ।
Advertisement
Advertisement
×

