DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਾਲਸਾ ਕਾਲਜ ਵਿੱਚ ਸਭਿਆਚਾਰਕ ਮੇਲਾ

ਕੀਰਤਨ, ਗਤਕਾ, ਕਵਿਤਾ, ਅੱਖਰਕਾਰੀ, ਲੇਖ ਤੇ ਹੋਰ ਮੁਕਾਬਲੇ ਕਰਵਾਏ

  • fb
  • twitter
  • whatsapp
  • whatsapp
featured-img featured-img
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਤੇ ਹੋਰ।
Advertisement

ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਦੋ ਰੋਜ਼ਾ ਸਾਲਾਨਾ ਯੁਵਾ ਮੇਲਾ ‘ਲਸ਼ਕਾਰਾ 26’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਡਿਵਨਿਟੀ ਸੁਸਾਇਟੀ ‘ਅਨਹਦ’ ਦੇ ਸ਼ਬਦ ਗਾਇਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਇਆ। ਉਦਘਾਟਨੀ ਸਮਾਰੋਹ ਵਿੱਚ ਸੁਬੋਧ ਕੁਮਾਰ ਗੋਸਵਾਮੀ (ਡੀ ਸੀ ਪੀ, ਦਿੱਲੀ ਪੁਲੀਸ, ਆਰਥਿਕ ਅਪਰਾਧ ਸ਼ਾਖਾ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ) ਨੇ ਗੁਰੂਆਂ ਦੇ ਸਨਮਾਨ ਦੀ ਪਰੰਪਰਾ ਦੀ ਗੱਲ ਕਰਦਿਆਂ ਕਾਲਜ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਵਿਦਿਆਰਥੀ ਨੂੰ ਸਮੇਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ ਸ੍ਰੀ ਗੋਸਵਾਮੀ ਦੀਆਂ ਉਪਲਬਧੀਆਂ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣ ਲਈ ਕਿਹਾ। ਯੁਵਾ ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਲਈ ਵੱਖ-ਵੱਖ ਵਿਭਾਗਾਂ ਦੀਆਂ ਸੁਸਾਇਟੀਆਂ ਵਲੋਂ ਕੀਰਤਨ, ਗਤਕਾ, ਕਵਿਤਾ, ਅੱਖਰਕਾਰੀ, ਲੇਖ ਆਦਿ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਨੇ ਵੱਖੋ-ਵੱਖਰੇ ਸਭਿਆਚਾਰਾਂ ਨਾਲ ਸਬੰਧਤ ਲੋਕ-ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਪਰੰਤ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨਾਂ ਵਜੋਂ ਗੁਰਪ੍ਰੀਤ ਸਿੰਘ ਟੁਟੇਜਾ ਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਇੰਦਰਪ੍ਰੀਤ ਸਿੰਘ ਕੋਛੜ, ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪ੍ਰੋ. ਹਰਬੰਸ ਸਿੰਘ ਅਤੇ ਹੋਰ ਅਧਿਆਪਕ ਸਾਹਿਬਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਭਿਆਚਾਰਕ ਮੇਲੇ ਵਿੱਚ ਸਭ ਤੋਂ ਵੱਡੀ ਖਿੱਚ ਮਸ਼ਹੂਰ ਗਾਇਕ-ਅਦਾਕਾਰ ਗੁਰਨਾਮ ਭੁੱਲਰ ਰਿਹਾ। ਇਹ ਸਮਾਗਮ ਡਾ. ਇੰਦਰਪ੍ਰੀਤ ਕੌਰ (ਕਨਵੀਨਰ) ਅਤੇ ਇਨ੍ਹਾਂ ਦੀ ਪੂਰੀ ਟੀਮ ਦੀ ਦੇਖ-ਰੇਖ ਹੇਠ ਨੇਪਰੇ ਚੜਿ੍ਹਆ।

Advertisement
Advertisement
×