ਨਵੀਂ ਦਿੱਲੀ, 4 ਜੂਨ
ਜੰਮੂ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ’ਚ ਤਾਇਨਾਤ ਸੀਆਰਪੀਐੱਫ ਯੂਨਿਟ ਦੇ ਕੁਝ ਮੁਲਾਜ਼ਮਾਂ ਨੇ ਚੀਨੀ ਵਸਤਾਂ ਦੇ ਬਾਈਕਾਟ ਦਾ ਅਹਿਦ ਲਿਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਸੀਆਰਪੀਐੱਫ ਦੇ ਤਰਜਮਾਨ ਐੱਮ ਦਿਨਾਕਰਨ ਨੇ ਕਿਹਾ ਕਿ ਇਹ ਕੋਈ ਸਰਕਾਰੀ ਐਲਾਨ ਨਹੀਂ ਹੈ ਅਤੇ ਸਿਰਫ਼ ਭਾਵਨਾਵਾਂ ’ਚ ਵਹਿ ਕੇ ਸਥਾਨਕ ਪੱਧਰ ’ਤੇ ਅਜਿਹਾ ਐਲਾਨ ਕੀਤਾ ਗਿਆ ਹੈ। ਸੀਆਰਪੀਐੱਫ ਦੇ ਅਧਿਕਾਰੀਆਂ ਵੱਲੋਂ ਇਸ ਵੀਡੀਓ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।