ਲੌਕਡਾਊਨ ਦੌਰਾਨ ਔਰਤਾਂ ਨਾਲ ਸਬੰਧਤ ਅਪਰਾਧ ਘਟੇ

ਲੌਕਡਾਊਨ ਦੌਰਾਨ ਔਰਤਾਂ ਨਾਲ ਸਬੰਧਤ ਅਪਰਾਧ ਘਟੇ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ

ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਕਰੋਨਾਵਾਇਰਸ ਕਾਰਨ ਕੀਤੇ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਸਮੇਤ ਔਰਤਾਂ ਅਤੇ ਮੁਟਿਆਰਾਂ ਖ਼ਿਲਾਫ਼ ਅਪਰਾਧਾਂ ਵਿੱਚ ਕਮੀ ਆਈ ਹੈ। ਕਮਿਸ਼ਨ ਨੂੰ ਆਪਣੇ 181 ਹੈਲਪਲਾਈਨ ਨੰਬਰ ‘ਤੇ ਕਰੋਨਾਵਾਇਰਸ ਮਹਾਮਾਰੀ ਦੇ ਦੌਰਾਨ 34454 ਸ਼ਿਕਾਇਤਾਂ ਆਈਆਂ ਤੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਕਾਲਾਂ ਦੀ ਗਿਣਤੀ ‘ਚ ਕਮੀ ਆਈ। ਕਮਿਸ਼ਨ ਨੇ ਕਿਹਾ ਕਿ ਜ਼ਿਆਦਾਤਰ ਸ਼ਿਕਾਇਤਾਂ ਲੌਕਡਾਊਨ ਸਬੰਧੀ ਪੁੱਛ-ਗਿੱਛ ਨਾਲ ਸਬੰਧਤ ਸਨ। ਕਮਿਸ਼ਨ ਨੂੰ 20 ਹਜ਼ਾਰ ਤੋਂ ਵੱਧ ਅਜਿਹੀਆਂ ਕਾਲਾਂ ਆਈਆਂ ਤੇ ਸਹਾਇਤਾ ਦਿੱਤੀ ਗਈ।

ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਵੇਖਿਆ ਗਿਆ ਕਿ ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਮਲਿਆਂ ਦੀ ਰਿਪੋਰਟਿੰਗ ਕਈ ਗੁਣਾ ਘੱਟ ਹੋਈ ਸੀ। ਕਮਿਸ਼ਨ ਅਤੇ ਦਿੱਲੀ ਸਰਕਾਰ ਨੇ ਜਾਗਰੂਕਤਾ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ ਤੇ ਔਰਤਾਂ/ਕੁੜੀਆਂ ਨੂੰ ਆਪਣੇ ਮਸਲਿਆਂ ਦੀ ਖੁੱਲ੍ਹ ਕੇ ਰਿਪੋਰਟ ਕਰਨ ਲਈ ਉਤਸ਼ਾਹਤ ਕੀਤਾ। ਮਹਾਮਾਰੀ ਦੇ ਸਮੇਂ ਦੌਰਾਨ ਔਰਤਾਂ ਵਿਰੁੱਧ ਅਪਰਾਧ ਤੇ ਔਰਤਾਂ ਖ਼ਿਲਾਫ਼ ਵਿਤਕਰੇ ਬਾਰੇ ਸ਼ਿਕਾਇਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਜਦੋਂ ਇਸ ਦੀ ਤੁਲਨਾ ਸਾਲ 2019 ਵਿੱਚ ਕੀਤੀ ਗਈ ਸੀ।

2019 ਤੋਂ ਮਾਰਚ ਤੋਂ ਜੂਨ ਦੀ ਮਿਆਦ ਦੇ ਦੌਰਾਨ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ 8188 ਸਨ ਜਦੋਂ ਕਿ 2020 ਦੌਰਾਨ ਕਮਿਸ਼ਨ ਨੂੰ ਉਸੇ ਮਹੀਨਿਆਂ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਗਿਣਤੀ 6909 ਹੈ। ਜਿਵੇਂ-ਜਿਵੇਂ ਤਾਲਾਬੰਦੀ ਖੁੱਲ੍ਹਦੀ ਗਈ ਤਾਂ ਘਰੇਲੂ ਹਿੰਸਾ ਅਤੇ ਹੋਰ ਮਾਮਲਿਆਂ ਦੀ ਰਿਪੋਰਟਿੰਗ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਦਰ ਘੱਟ ਸੀ। ਕਰੋਨਾ ਕਾਰਨ ਔਰਤਾਂ ’ਤੇ ਘੱਟੇ, ਜਿਸ ਲਈ ਸਰਕਾਰ ਤੇ ਕਮਿਸ਼ਨ ਵੱਲੋਂ ਕਈ ਤਰ੍ਹਾਂ ਉਪਰਾਲੇ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All