DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CRIME:ਮੋਟਰਸਾਈਕਲ ਸਾੜਨ ਵਾਲਾ ਨਾਬਾਲਗ ਕਾਬੂ

ਸ਼ਰਾਬ ਖਰੀਦਣ ਲੲੀ ਮੋਟਰਸਾੲੀਕਲ ਨਾ ਦੇਣ ਤੋਂ ਸੀ ਨਾਰਾਜ਼

  • fb
  • twitter
  • whatsapp
  • whatsapp
Advertisement

ਦਿੱਲੀ ਪੁਲੀਸ ਨੇ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਕਥਿਤ ਤੌਰ ’ਤੇ ਸ਼ਰਾਬ ਖਰੀਦਣ ਲਈ ਮੋਟਰਸਾਈਕਲ ਉਧਾਰ ਨਾ ਦੇਣ ’ਤੇ ਇੱਕ ਵਿਅਕਤੀ ਦੇ ਮੋਟਰਸਾਈਕਲ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਲੋੜੀਂਦਾ ਸੀ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਇਹ ਘਟਨਾ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਵਾਪਰੀ ਜਿੱਥੇ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਸ਼ਿਕਾਇਤਕਰਤਾ ਸੂਬੇਦਾਰ ਤੋਂ ਸ਼ਰਾਬ ਖਰੀਦਣ ਲਈ ਉਸ ਦਾ ਮੋਟਰਸਾਈਕਲ ਮੰਗਿਆ ਸੀ। ਸੂਬੇਦਾਰ ਨੇ ਮਨ੍ਹਾਂ ਕਰ ਦਿੱਤਾ ਤਾਂ ਤਿੰਨਾਂ ਨੇ ਬਦਲਾ ਲੈਣ ਲਈ ਕਥਿਤ ਤੌਰ ’ਤੇ ਉਸ ਦੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ।’’ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਫੜੇ ਜਾਣ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਜ਼ਿਲ੍ਹੇ ਵਿੱਚ ਸਰਗਰਮ ਅਪਰਾਧੀਆਂ ਅਤੇ ਸਮਾਜ ਵਿਰੋਧੀ ਤੱਤਾਂ ’ਤੇ ਰੱਖੀ ਜਾ ਰਹੀ ਨਿਗਰਾਨੀ ਦੌਰਾਨ ਉਹ ਪੁਲੀਸ ਦੇ ਰਾਡਾਰ ’ਤੇ ਆਇਆ। ਉਨ੍ਹਾਂ ਦੱਸਿਆ, ‘‘ਸੋਸ਼ਲ ਮੀਡੀਆ ਗਤੀਵਿਧੀਆਂ ਦੀ ਨਿਗਰਾਨੀ ਦੌਰਾਨ ਪੁਲੀਸ ਨੇ ਦੇਖਿਆ ਕਿ ਨਾਬਾਲਗ ਕਥਿਤ ਤੌਰ ’ਤੇ ‘ਕਰਾਈਮ’ ਨਾਮ ਹੇਠ ਸੋਸ਼ਲ ਮੀਡੀਆ ਅਕਾਊਂਟ ਚਲਾ ਰਿਹਾ ਸੀ।’’ ਪੁਲੀਸ ਨੇ ਦੱਸਿਆ ਕਿ ਇਸ ਅਕਾਊਂਟ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੀਆਂ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਵਾਲੀਆਂ ਤਸਵੀਰਾਂ, ਵੀਡੀਓਜ਼ ਅਤੇ ਸਟੇਟਸ ਪਾਏ ਗਏ ਸਨ, ਜੋ ਸਥਾਨਕ ਨਿਵਾਸੀਆਂ ਅਤੇ ਨੌਜਵਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਸਨ।

Advertisement

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਾਬਾਲਗ ਪਹਿਲਾਂ ਵੀ ਲੁੱਟ-ਖੋਹ, ਕੁੱਟਮਾਰ, ਚੋਰੀ, ਅੱਗ ਲਗਾ ਕੇ ਨੁਕਸਾਨ ਪਹੁੰਚਾਉਣ ਅਤੇ ਇਰਾਦਾ-ਏ-ਕਤਲ ਸਮੇਤ ਪੰਜ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।

Advertisement

Advertisement
×