DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Crime:ਦਿੱਲੀ ਪੁਲੀਸ ਵੱਲੋਂ ਵਾਹਨ ਚੋਰ ਗਰੋਹ ਦਾ ਪਰਦਾਫਾਸ਼

ਦਸ ਮੁਲਜ਼ਮ ਗ੍ਰਿਫ਼ਤਾਰ; ਮਾਮਲੇ ਦੇ ਤਾਰ ਪੰਜਾਬ, ਚੰਡੀਗਡ਼੍ਹ ਤੇ ਹਿਮਾਚਲ ਨਾਲ ਜੁਡ਼ੇ

  • fb
  • twitter
  • whatsapp
  • whatsapp
featured-img featured-img
ਗਰੋਹ ਕੋਲੋਂ ਬਰਾਮਦ ਕੀਤੀਆਂ ਕਾਰਾਂ।
Advertisement

ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਮਹਿੰਗੇ ਵਾਹਨ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਪੁਲੀਸ ਨੇ ਇਸ ਕੇਸ ਦੇ 10 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਗਿਰੋਹ ਮਹਿੰਗੇ ਵਾਹਨ ਚੋਰੀ ਕਰਨ, ਚੈਸੀ ਨੰਬਰਾਂ ਨਾਲ ਛੇੜਛਾੜ ਕਰਨ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਦੁਬਾਰਾ ਰਜਿਸਟਰ ਕਰਨ ਵਿੱਚ ਸ਼ਾਮਲ ਸੀ। ਪੁਲੀਸ ਨੇ ਛੇੜਛਾੜ ਵਿੱਚ ਵਰਤੇ ਗਏ 31 ਮਹਿੰਗੇ ਵਾਹਨ ਅਤੇ ਉਪਕਰਨ ਬਰਾਮਦ ਕੀਤੇ ਹਨ। ਇਸ ਗਿਰੋਹ ਨੇ ਹੁਣ ਤੱਕ 1,000 ਤੋਂ ਵੱਧ ਵਾਹਨ ਵੇਚੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਵਿਚ ਸ਼ਾਮਲ ਦਮਨਦੀਪ ਸਿੰਘ ਵਾਸੀ ਜਲੰਧਰ (ਪੰਜਾਬ) ਵਿੱਚ ਇੱਕ ਸੈਕਿੰਡ-ਹੈਂਡ ਕਾਰ ਡੀਲਰਸ਼ਿਪ ਆਊਟਲੈੱਟ ਚਲਾ ਰਿਹਾ ਹੈ, ਅਰਵਿੰਦ ਸ਼ਰਮਾ ਵਾਸੀ ਚੰਡੀਗੜ੍ਹ ਪੰਜਾਬ ਤੋਂ ਬੀ. ਟੈੱਕ ਗ੍ਰੈਜੂਏਟ ਹੈ ਅਤੇ ਪਹਿਲਾਂ ਲੁਧਿਆਣਾ ਵਿੱਚ ਇੱਕ ਸੌਫਟਵੇਅਰ ਕੰਪਨੀ ਵਿੱਚ ਕੰਮ ਕਰਦਾ ਸੀ। ਸਾਲ 2019 ਤੋਂ ਉਹ ਚੰਡੀਗੜ੍ਹ ਵਿੱਚ ਇੱਕ ਏਜੰਟ ਵਜੋਂ ਕੰਮ ਕਰ ਰਿਹਾ ਹੈ। ਅਮਨਦੀਪ ਵਾਸੀ ਪੀਤਮਪੁਰਾ, ਦਿੱਲੀ, ਕੀਰਤੀ ਨਗਰ, ਦਿੱਲੀ ਵਿੱਚ ਫਰਨੀਚਰ ਦੀ ਦੁਕਾਨ ਚਲਾ ਰਿਹਾ ਹੈ। ਅਮਨਦੀਪ ਸਿੰਡੀਕੇਟ ਲਈ ਵਿਚੋਲੇ ਅਤੇ ਫੀਲਡ ਅਪਰੇਟਿਵ ਵਜੋਂ ਕੰਮ ਕਰਦਾ ਸੀ। ਸੁਭਾਸ਼ ਚੰਦ ਨਿਵਾਸੀ ਬਿਲਾਸਪੁਰ, ਹਿਮਾਚਲ ਪ੍ਰਦੇਸ਼, ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ, ਬਿਲਾਸਪੁਰ, ਹਿਮਾਚਲ ਪ੍ਰਦੇਸ਼ ਵਿਖੇ ਕਲਰਕ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਦਲਾਲਾਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 350 ਤੋਂ ਵੱਧ ਚੋਰੀ/ਕਰਜ਼ਾ ਨਾ ਚੁਕਾਉਣ ਵਾਲੇ ਵਾਹਨ ਰਜਿਸਟਰ ਕੀਤੇ। ਮਨਬੀਰ ਸਿੰਘ ਉਰਫ ਮਿੰਟਾ ਨਿਵਾਸੀ ਅੰਮ੍ਰਿਤਸਰ, ਆਟੋ-ਲਿਫਟਰਾਂ ਤੋਂ ਚੋਰੀ ਕੀਤੇ ਵਾਹਨ ਖ਼ਰੀਦਦਾ ਸੀ। ਕੰਵਲਜੀਤ ਉਰਫ਼ ਜੌਲੀ ਨਿਵਾਸੀ ਜਲੰਧਰ, ਸੈਕਿੰਡ ਹੈਂਡ ਕਾਰਾਂ ਖ਼ਰੀਦਣ ਅਤੇ ਵੇਚਣ ਦੇ ਕਾਰੋਬਾਰ ਕਰਦਾ ਹੈ। ਬ੍ਰਿਜ ਮੋਹਨ ਕਪੂਰ ਉਰਫ ਬੌਬੀ ਨਿਵਾਸੀ ਅੰਮ੍ਰਿਤਸਰ, ਸੈਕਿੰਡ ਹੈਂਡ ਕਾਰਾਂ ਖ਼ਰੀਦਦਾ ਅਤੇ ਵੇਚਦਾ ਹੈ। ਪ੍ਰਦੀਪ ਸਿੰਘ ਉਰਫ਼ ਹੀਰਾ ਨਿਵਾਸੀ ਫਰੀਦਾਬਾਦ, ਹਰਿਆਣਾ, ਉਸ ਦੇ ਪਿਤਾ ਦੀ ਬਦਰਪੁਰ, ਦਿੱਲੀ ਵਿੱਚ ਇੱਕ ਇੰਜਣ ਮਕੈਨਿਕ ਦੀ ਦੁਕਾਨ ਸੀ। ਸ਼ੁਰੂ ਤੋਂ ਹੀ, ਉਸ ਨੇ ਆਪਣੇ ਪਿਤਾ ਨਾਲ ਇੱਕ ਮਕੈਨਿਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਕੈਨਿਕ ਦਾ ਕੰਮ ਸਿੱਖਣ ਤੋਂ ਬਾਅਦ ਉਸ ਨੇ ਫਰੀਦਾਬਾਦ ਵਿੱਚ ਆਪਣੀ ਮਕੈਨਿਕ ਦੀ ਦੁਕਾਨ ਖੋਲ੍ਹੀ, ਜਿੱਥੇ ਉਸਨੇ ਹੌਲੀ ਹੌਲੀ ਚੈਸੀ ਨੰਬਰ ਪੰਚ ਕਰਨਾ ਸਿੱਖਿਆ। ਟਿਫਲ ਨੌਖੇਜ ਨਿਵਾਸੀ ਨਿਊ ਫ੍ਰੈਂਡਜ਼ ਕਲੋਨੀ, ਨਵੀਂ ਦਿੱਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਚੋਰੀ ਦੀਆਂ ਗੱਡੀਆਂ ਦੀ ਖ਼ਰੀਦ ਅਤੇ ਵਰਤੋਂ ਕਰਦਾ ਸੀ। ਹੇਮਰਾਜ ਸਿੰਘ ਉਰਫ ਹੇਮਾ ਨਿਵਾਸੀ ਸੰਗਰੂਰ, ਪੰਜਾਬ ਵੀ ਇਸ ਗਰੋਹ ਦਾ ਮੈਂਬਰ ਹੈ।

Advertisement

ਫਾਰਚੂਨਰ, ਇਨੋਵਾ, ਥਾਰ ਤੇ ਸਕੌਰਪੀਓ ਗੱਡੀਆਂ ਬਰਾਮਦ

ਪੁਲੀਸ ਨੂੰ ਗਰੋਹ ਕੋਲੋਂ 11 ਟੋਇਟਾ ਫਾਰਚੂਨਰ, 3 ਟੋਇਟਾ ਇਨੋਵਾ, 6 ਕੀਆ ਸੇਲਟੋਸ, 6 ਹੁੰਡਈ ਕ੍ਰੇਟਾ, ਇਕ ਮਹਿੰਦਰਾ ਥਾਰ, ਦੋ ਮਹਿੰਦਰਾ ਸਕਾਰਪੀਓ, ਇੱਕ ਸਵਿਫਟ ਡੀਜ਼ਾਇਰ ਸਮੇਤ ਕੁੱਲ 31 ਕਾਰਾਂ ਚੋਰੀ ਦੀਆਂ ਬਰਾਮਦ ਹੋਈਆਂ ਹਨ।

Advertisement

Advertisement
×