ਕ੍ਰਿਏਟਿਵ ਕਲਚਰ ਨੇ ਕਾਵਿ ਸਮਾਗਮ ਕਰਵਾਇਆ
ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਕ੍ਰਿਏਟਿਵ ਕਲਚਰ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕਾਵਿ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਸੂਬਿਆਂ ਦੇ ਕਵੀਆਂ ਨੇ ਆਪਣੀਆਂ ਸਮਕਾਲੀ, ਵਿਅੰਗ ਅਤੇ ਹਾਸਰਸ ਰਚਨਾਵਾਂ ਸੁਣਾਈਆਂ। ਪ੍ਰੋਗਰਾਮ ਦਾ ਸੰਚਾਲਨ ਸੰਸਥਾ ਦੇ ਡਾਇਰੈਕਟਰ ਜਨਰਲ ਅਤੇ ਪ੍ਰਸਿੱਧ ਸਿੱਖਿਆ...
ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਕ੍ਰਿਏਟਿਵ ਕਲਚਰ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕਾਵਿ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਸੂਬਿਆਂ ਦੇ ਕਵੀਆਂ ਨੇ ਆਪਣੀਆਂ ਸਮਕਾਲੀ, ਵਿਅੰਗ ਅਤੇ ਹਾਸਰਸ ਰਚਨਾਵਾਂ ਸੁਣਾਈਆਂ। ਪ੍ਰੋਗਰਾਮ ਦਾ ਸੰਚਾਲਨ ਸੰਸਥਾ ਦੇ ਡਾਇਰੈਕਟਰ ਜਨਰਲ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਚਾਰੀਆ ਰਾਜੇਸ਼ ਕੁਮਾਰ ਨੇ ਜਦੋਂਕਿ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਕਵੀ ਮੁਕਤੀਨਾਥ ਮਿਸ਼ਰਾ ਨੇ ਨਿਭਾਈ। ਸ਼ੁਰੂਆਤ ’ਚ ਸ੍ਰੀ ਮਿਸ਼ਰਾ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਪ੍ਰੋਗਰਾਮ ਦੇ ਉਦੇਸ਼ ਬਾਰੇ ਦੱਸਿਆ। ਅਚਾਰੀਆ ਰਾਜੇਸ਼ ਕੁਮਾਰ ਨੇ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ’ਤੇ ਚਾਨਣਾ ਪਾਇਆ। ਕਵਿਤਾ ਸ਼ਾਮ ਦੀ ਸ਼ੁਰੂਆਤ ਕਵੀ ਡਾ. ਪਵਨ ਕੁਮਾਰ ਜੈਨ ‘ਪ੍ਰਬਲ’ ਦੀ ਰਚਨਾ ‘ਔਰਤ/ਮਜ਼ਬੂਤ ਫਾਊਂਡੇਸ਼ਨ ਹੈ ਵੋ’ ਨਾਲ ਹੋਈ ਜਿਸ ਨੇ ਦਰਸ਼ਕਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ। ਉੁਪਰੰਤ ਅਚਾਰੀਆ ਰਾਜੇਸ਼ ਕੁਮਾਰ ਨੇ ਆਪਣੇ ਵਿਅੰਗ ‘ਕਤਲ’ ਰਾਹੀਂ ਸਮਾਜਿਕ ਵਿਸੰਗਤੀਆਂ ’ਤੇ ਹਮਲਾ ਕੀਤਾ। ਪ੍ਰੇਮ ਸਿੰਘ ਨੇਗੀ ਨੇ ‘ਮਸਕਰਤ ਨਾਰੀ ਕਾ ਗਹਨਾ ਹੈ’ ਪੇਸ਼ ਕੀਤਾ, ਮਨੀਸ਼ਾ ਗੁਪਤਾ ਨੇ ਗ਼ਜ਼ਲ ‘ਜਾਨੇ ਕਹਾਂ ਸੇ ਆ ਗਯਾ ਝੋਂਕਾ ਉਸਕੀ ਯਾਦ ਮੇਂ’ ਪੇਸ਼ ਕੀਤੀ ਅਤੇ ਡਾ. ਸੀਮਾ ਅਗਨੀਹੋਤਰੀ ਚੱਢਾ ‘ਅਦਿਤੀ’ ਨੇ ਗੀਤ ‘ਆਜ ਅਚਾਨਕ ਫਿਰ ਭੁਲੇ ਸੇ ਸ਼ਯਾਦ ਤੁਮਨੇ ਯਾਦ ਕੀਆ’ ਪੇਸ਼ ਕੀਤਾ। ਇਸੇ ਤਰ੍ਹਾਂ ਅਲਕਾ ਗੁਪਤਾ ਨੇ ‘ਪਤੀ ਲਈ ਪਤਨੀ ਦੇ ਸ਼ਬਦ’, ਦਿਵਿਆ ਅਰੋੜਾ ਨੇ ‘ਡਿਪਰੈਸ਼ਨ ਕਯਾ ਹੋਤਾ ਹੈ’ ਅਤੇ ਇੱਕ ਪੰਜਾਬੀ ਗੀਤ, ਜਿਤੇਂਦਰ ਚੌਧਰੀ ‘ਮੁਹੱਬਤੇਂ ਪਰ ਗ਼ਜ਼ਲਾਂ ਅਗਲੇ ਸਾਲ ਲਿਖੂੰਗਾ’ ਅਤੇ ਪ੍ਰੀਤੀ ਢੀਂਗਰਾ ਨੇ ‘ਮੈਂ ਬੇਟੀ ਹੂੰ’ ਵਰਗੀਆਂ ਰਚਨਾਵਾਂ ਰਾਹੀਂ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ। ਡਾ. ਸੁਰਿੰਦਰ ਸਿੰਘ ਰਾਜਪੂਤ, ਡਾ. ਉਪਾਸਨਾ ਦੀਕਸ਼ਿਤ ਅਤੇ ਕਵਿਤਰੀ ਤੇ ਸਿਰਜਣਾਤਮਕ ਸੱਭਿਆਚਾਰ ਦੀ ਡਾਇਰੈਕਟਰ ਤਰਿੰਦਰ ਕੌਰ ਦੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।

