ਕੋਵਿਡ ਟੀਕਾਕਰਨ 81 ਥਾਵਾਂ ’ਤੇ ਹੋਵੇਗਾ ਸ਼ੁਰੂ

ਕੋਵਿਡ ਟੀਕਾਕਰਨ 81 ਥਾਵਾਂ ’ਤੇ ਹੋਵੇਗਾ ਸ਼ੁਰੂ

ਪੱਤਰ ਪ੍ਰੇਰਕ

ਨਵੀਂ ਦਿੱਲੀ, 15 ਜਨਵਰੀ

ਕੌਮੀ ਰਾਜਧਾਨੀ ਕੋਵਿਡ-19 ਟੀਕਾਕਰਨ ਅਭਿਆਸ ਦੀ ਸ਼ੁਰੂਆਤ 16 ਜਨਵਰੀ ਨੂੰ 81 ਕੇਂਦਰਾਂ ਵਿਚ ਹੈਲਥਕੇਅਰ ਕਰਮਚਾਰੀਆਂ ਨਾਲ ਕੀਤੀ ਜਾ ਰਹੀ ਹੈ। ਟੀਕਾ ਮੁਹਿੰਮ ਨੂੰ ਮੁੱਖ ਮੰਤਰੀ ਕੇਜਰੀਵਾਲ ਅਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਹਾਜ਼ਰੀ ਵਿੱਚ ਸਰਕਾਰੀ ਐੱਲਐੱਨਜੇਪੀ ਹਸਪਤਾਲ ਤੋਂ ਸ਼ੁਰੂ ਕੀਤਾ ਜਾਵੇਗਾ। 81 ਸਾਈਟਾਂ ਵਿੱਚ ਕੇਂਦਰ ਸਰਕਾਰ ਦੀਆਂ ਛੇ ਸਹੂਲਤਾਂ-ਏਮਜ਼, ਸਫਦਰਜੰਗ ਹਸਪਤਾਲ, ਆਰਐੱਮਐੱਲ ਹਸਪਤਾਲ, ਕਲਾਵਤੀ ਸਰਨ ਚਿਲਡਰਨ ਹਸਪਤਾਲ ਅਤੇ ਦੋ ਈਐੱਸਆਈ ਹਸਪਤਾਲ ਸ਼ਾਮਲ ਹਨ। ਬਾਕੀ ਸਾਰੇ 75 ਕੇਂਦਰ ਜਿਨ੍ਹਾਂ ਵਿਚ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਵਿਚ ਫੈਲੇ ਹੋਏ ਹਨ, ਵਿਚ ਦਿੱਲੀ ਸਰਕਾਰ ਦੁਆਰਾ ਚੱਲ ਰਹੀਆਂ ਸਹੂਲਤਾਂ ਜਿਵੇਂ ਐੱਲਐੱਨਜੇਪੀ ਹਸਪਤਾਲ, ਜੀਟੀਬੀ ਹਸਪਤਾਲ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ, ਡੀਡੀਯੂ ਹਸਪਤਾਲ, ਬੀਐੱਸਏ ਹਸਪਤਾਲ, ਦਿੱਲੀ ਰਾਜ ਕੈਂਸਰ, ਆਈਐੱਲਬੀਐੱਸ ਹਸਪਤਾਲ ਤੇ ਨਿੱਜੀ ਸਹੂਲਤਾਂ ਮੈਕਸ ਹਸਪਤਾਲ, ਫੋਰਟਿਸ ਹਸਪਤਾਲ, ਅਪੋਲੋ ਹਸਪਤਾਲ ਅਤੇ ਸਰ ਗੰਗਾ ਰਾਮ ਹਸਪਤਾਲ ਵਜੋਂ ਸ਼ਾਮਲ ਹਨ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਆਕਸਫੋਰਡ ਕੋਵਿਡ -19 ਟੀਕਾ ਕੋਵਿਸ਼ਿਲਡ 75 ਸੈਂਟਰਾਂ ’ਤੇ ਲਗਾਇਆ ਜਾਵੇਗਾ, ਜਦਕਿ ਭਾਰਤ ਬਾਇਓਟੈਕ ਦੁਆਰਾ ਤਿਆਰ ਕੋਵੈਕਸਿਨ ਖੁਰਾਕ ਬਾਕੀ ਦੀਆਂ 6 ਸਹੂਲਤਾਂ ’ਤੇ ਦਿੱਤੀ ਜਾਵੇਗੀ।

ਅੱਠ ਮਹੀਨਆਂ ’ਚ ਕਰੋਨਾ ਦੇ ਸਭ ਤੋਂ ਘੱਟ ਮਾਮਲੇ

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿਚ 295 ਤਾਜ਼ਾ ਕੋਵਿਡ-19 ਮਾਮਲੇ ਦਰਜ ਕੀਤੇ ਗਏ, ਜੋ ਅੱਠ ਮਹੀਨਿਆਂ ਤੋਂ ਵੱਧ ਸਮੇਂ ਵਿਚ ਸਭ ਤੋਂ ਘੱਟ ਹਨ ਤੇ 6,31,884 ’ਤੇ ਪਹੁੰਚਾਇਆ ਜਦੋਂ ਕਿ ਪਾਜ਼ੇਟਿਵ ਦਰ 0.44 ਫੀਸਦ ’ਤੇ ਆ ਗਈ। ਸਰਕਾਰੀ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ 26 ਅਪਰੈਲ ਨੂੰ 293 ਕੇਸ ਦਰਜ ਕੀਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 10 ਨਵੀਆਂ ਮੌਤਾਂ ਨਾਲ 10,732 ਹੋ ਗਈ। ਦਿੱਲੀ ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ ਪਿਛਲੇ ਦਿਨ 2937 ਦੇ ਮੁਕਾਬਲੇ ਘੱਟ ਕੇ 2795 ਰਹਿ ਗਈ ਹੈ। ਪਾਜ਼ੇਟਿਵ ਦਰ 0. 44 ’ਤੇ ਪ੍ਰਤੀਸ਼ਤ ਆ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All