ਕੋਵਿਡ-19: ਭਾਰਤ ਨੇ ਰੂਸ ਨੂੰ ਪਛਾੜਿਆ, ਕਰੋਨਾ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ

ਇਕ ਦਿਨ ਵਿੱਚ 24,248 ਨਵੇਂ ਕੇਸ ਆਏ ਸਾਹਮਣੇ, ਮੌਤਾਂ ਦੀ ਗਿਣਤੀ 19,693 ਹੋਈ

ਕੋਵਿਡ-19: ਭਾਰਤ ਨੇ ਰੂਸ ਨੂੰ ਪਛਾੜਿਆ, ਕਰੋਨਾ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ

ਨਵੀਂ ਦਿੱਲੀ, 6 ਜੁਲਾਈ

ਇਕੋ ਦਿਨ ਵਿਚ ਦੇਸ਼ ਵਿਚ ਕਰੋਨਾਵਾਇਰਸ ਦੇ 24,248 ਨਵੇਂ ਕੇਸ ਸਾਹਮਣੇ ਆਉਣ ਨਾਲ ਕੋਵਿਡ-19 ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ ਪੁੱਜ ਗਈ ਹੈ। ਸੋਮਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਮਹਾਮਾਰੀ ਕਾਰਨ 425 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 19,693 ਹੋ ਗਈ ਹੈ। ਦੇਸ਼ ਵਿੱਚ ਲਗਾਤਾਰ ਚੌਥੇ ਦਿਨ ਕਰੋਨਾ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੇ ਇਸ ਦੌਰ ਵਿੱਚ ਸਭ ਤੋਂ ਵਧ ਪ੍ਰਭਾਵਿਤ ਮੁਲਕਾਂ ਦੀ ਸੂਚੀ ਵਿੱਚ ਭਾਰਤ ਰੂਸ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਪੁੱਜ ਗਿਆ ਹੈ। ਸੂਚੀ ਵਿੱਚ ਪਹਿਲੇ ਸਥਾਨ ’ਤੇ ਅਮਰੀਕਾ ਅਤੇ ਦੂਜੇ ਸਥਾਨ ’ਤੇ ਬ੍ਰਾਜ਼ੀਲ ਹੈ। ਸੋਮਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਕੁਲ ਮਰੀਜ਼ਾਂ ਦੀ ਗਿਣਤੀ 6,97,413 ਹੋ ਗਈ ਹੈ। ਹੁਣ ਤੱਕ 4,24,432 ਵਿਅਕਤੀ ਲਾਗ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ ਇੱਕ ਮਰੀਜ਼ ਦੇਸ਼ ਛੱਡ ਗਿਆ ਹੈ। ਹਾਲ ਦੀ ਘੜੀ ਮੁਲਕ ਵਿੱਚ 2,53,287 ਐਕਟਿਵ ਕੇਸ ਹਨ। ਆਈਸੀਐੱਮਆਰ ਅਨੁਸਾਰ ਹੁਣ ਤਕ 99,69,662 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਫੀਸਦੀ 60.85 ਹੈ। ਐਤਵਾਰ ਨੂੰ 1,80,596 ਵਿਅਕਤੀਆਂ ਦੇ ਟੈਸਟ ਕੀਤੇ ਗਏ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All