DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਤਰ ਪ੍ਰੇਰਕ ਨਵੀਂ ਦਿੱਲੀ, 29 ਅਪਰੈਲ ਪੱਛਮੀ ਦਿੱਲੀ ਦੇ ਇੰਦਰਾਪੁਰੀ ਥਾਣੇ ਦੀ ਪੁਲੀਸ ਨੇ 70 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਮੁਹੰਮਦ ਕੈਫ, ਬੀ ਐੱਸ ਵਿਦਿਆਰਥੀ ਰਿਸ਼ੀ ਯਾਦਵ, ਆਟੋ ਚਾਲਕ ਸੌਰਭ ਉਰਫ਼ ਬੱਚਾ ਅਤੇ ਕੰਪਨੀ ਮੁਲਾਜ਼ਮ ਵਿਕਾਸ ਸ਼ਾਮਲ ਹੈ। ਉਨ੍ਹਾਂ ਤੋਂ ਲੁੱਟੀ ਗਈ ਰਕਮ ਦੇ 53.40 ਲੱਖ ਰੁਪਏ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਇਹ ਘਟਨਾ 31 ਮਾਰਚ ਨੂੰ ਦੁਪਹਿਰ 3:30 ਵਜੇ ਦੇ ਕਰੀਬ ਕ੍ਰਿਸ਼ੀ ਕੁੰਜ, ਇੰਦਰਾਪੁਰੀ ਨੇੜੇ ਵਾਪਰੀ ਸੀ। ਕੰਪਨੀ ਦੇ ਦੋ ਮੁਲਾਜ਼ਮ 70 ਲੱਖ ਰੁਪਏ ਲੈ ਕੇ ਜਾ ਰਹੇ ਸਨ ਜਦੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰੋਕਿਆ, ਬੰਦੂਕ ਦਿਖਾ ਕੇ ਨਕਦੀ ਲੁੱਟ ਲਈ। ਤਕਨੀਕੀ ਜਾਂਚ ਤੋਂ ਪਤਾ ਲੱਗਾ ਕਿ ਕੰਪਨੀ ਦਾ ਇੱਕ ਮੁਲਾਜ਼ਮ ਵਿਕਾਸ ਦਾ ਮੁੱਖ ਸਾਜ਼ਿਸ਼ਘਾੜਾ ਸੀ। ਵਿਕਾਸ ਨੇ ਆਪਣੇ ਸਾਥੀਆਂ ਨਾਲ ਮਿਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ‘ਰਾਸ਼ਟਰੀ ਯੰਗ ਸਕਾਲਰਜ਼ ਕਾਨਫਰੰਸ’ ਕਰਵਾੲੀ

  • fb
  • twitter
  • whatsapp
  • whatsapp
featured-img featured-img
ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਿੰਸੀਪਲ ਪ੍ਰੋ. ਕਵਲ ਗਿੱਲ ਅਤੇ ਹੋਰ।
Advertisement

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮ ਪੁਰਾ ਦਿੱਲੀ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਅਤੇ ਸੈਂਟਰ ਫਾਰ ਪ੍ਰੋਫੈਸ਼ਨਲ ਡਿਵੈਲਪਮੈਂਟ ਵੱਲੋਂ ਸਾਂਝੇ ਤੌਰ ’ਤੇ ਪਹਿਲੀ ‘ਰਾਸ਼ਟਰੀ ਯੰਗ ਸਕਾਲਰਜ਼ ਕਾਨਫਰੰਸ’ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਬਦਲਦੇ ਵਿਸ਼ਵਵਿਆਪੀ ਹਾਲਾਤ ਵਿੱਚ ਆਰਥਿਕ ਵਿਕਾਸ, ਕਾਰੋਬਾਰੀ ਮਾਡਲਾਂ, ਉੱਨਤ ਤਕਨਾਲੋਜੀ ਅਤੇ ਸਮਾਜਿਕ ਪਰਿਵਰਤਨਾਂ ਦੇ ਆਪਸੀ ਸਬੰਧਾਂ ’ਤੇ ਡੂੰਘਾਈ ਨਾਲ ਵਿਚਾਰ ਕਰਨਾ ਸੀ। ਸ਼ਮ੍ਹਾਂ ਰੋਸ਼ਨ ਕਰਨ ਉਪਰੰਤ ਕਾਨਫਰੰਸ ਕਨਵੀਨਰ ਡਾ. ਰਚਨਾ ਸੇਠੀ ਨੇ ਕਾਨਫਰੰਸ ਪਿੱਛੇ ਕਾਰਜਸ਼ੀਲ ਬੌਧਿਕ ਆਧਾਰ ਅਤੇ ਇਸ ਦੀ ਮਹੱਤਤਾ ਨੂੰ ਸਪੱਸ਼ਟ ਕੀਤਾ। ਪ੍ਰਿੰਸੀਪਲ ਪ੍ਰੋ. ਕਵਲ ਗਿੱਲ ਨੇ ਸਵਾਗਤੀ ਭਾਸ਼ਣ ਮਗਰੋਂ ਸਾਰਿਆਂ ਦਾ ਰਸਮੀ ਸਵਾਗਤ ਕੀਤਾ। ਕਾਨਫਰੰਸ ਦੇ ਮੁੱਖ ਮਹਿਮਾਨ ਡਾਇਰੈਕਟਰ, ਗਾਂਧੀ ਭਵਨ ਪ੍ਰੋ. ਕੇ ਪੀ ਸਿੰਘ, ਵਿਸ਼ੇਸ਼ ਮਹਿਮਾਨ ਡਾਇਰੈਕਟਰ, ਭਾਰਤੀ ਵਿਦਿਆਪੀਠ ਪ੍ਰੋ. ਐੱਮ ਐੱਨ ਹੁੱਡਾ, ਸਾਬਕਾ ਵਾਈਸ ਚਾਂਸਲਰ, ਆਈ ਜੀ ਟੀ ਯੂ ਡਬਲਯੂ ਡਾ. ਅਮਿਤਾ ਦੇਵ ਨੇ ਸੰਬੋਧਨੀ ਸ਼ਬਦਾਂ ਵਿੱਚ ਸਿੱਖਿਆ, ਖੋਜ ਅਤੇ ਨੈਤਿਕਤਾ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਕ੍ਰਿਟੀਕਲ ਥਿੰਕਿੰਗ ਅਤੇ ਨਵੀਂ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਵੱਖ-ਵੱਖ ਸੈਸ਼ਨਾਂ ’ਚ ਕਾਨਫਰੰਸ ਦੇ ਅਕਾਦਮਿਕ ਹਿੱਸੇ ਵਿੱਚ ਵਿੱਤ, ਮਾਰਕੀਟਿੰਗ, ਈਕੋ-ਸਿਸਟਮ ਅਤੇ ਟਿਕਾਊ ਵਿਕਾਸ ਵਰਗੇ ਗੰਭੀਰ ਵਿਸ਼ਿਆਂ ’ਤੇ ਖੋਜ ਪੱਤਰ ਪੇਸ਼ ਕੀਤੇ ਗਏ। ਕਾਲਜ ਦੇ ਬੀ ਬੀ ਈ ਲੈੱਬ ਵਿੱਚ ਡਾ. ਰਜਨੀ ਬਾਲਾ ਅਤੇ ਡਾ. ਤਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਇਆ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਮਾਜਿਕ ਪਰਿਵਰਤਨ ਸਬੰਧੀ ਸੈਸ਼ਨ ਬਹੁਤ ਹੀ ਰਚਨਾਤਮਕ ਰਿਹਾ। ਇਸ ਵਿੱਚ ਚੌਥੇ ਵਰ੍ਹੇ ਦੇ ਖੋਜਾਰਥੀਆਂ ਨੇ ਵੱਖ-ਵੱਖ ਲਿਖਤਾਂ ਨੂੰ ਆਧਾਰ ਬਣਾ ਕੇ ਮਨੁੱਖੀ ਸੰਵੇਦਨਾਵਾਂ, ਟੁੱਟ-ਭੱਜ, ਵੰਡ ਦਾ ਸੰਤਾਪ, ਨਾਰੀ ਤੇ ਦਲਿਤ ਚੇਤਨਾ ਅਤੇ ਅਨੁਵਾਦ ਦੀ ਮੌਜੂਦਾ ਸਥਿਤੀ ਅਤੇ ਭਵਿੱਖੀ ਚੁਣੌਤੀਆਂ ’ਤੇ ਦਲੀਲਾਂ ਪੇਸ਼ ਕੀਤੀਆਂ।

Advertisement

ਕੋਆਰਡੀਨੇਟਰ ਭੁਪਿੰਦਰਪਾਲ ਸਿੰਘ ਨੇ ਸੈਸ਼ਨ ਦਾ ਸੰਚਾਲਨ ਕੀਤਾ। ਦੁਪਹਿਰ ਦੇ ਸੈਸ਼ਨਾਂ ਦੌਰਾਨ ਡਿਜੀਟਲ ਟ੍ਰਾਂਸਫਰਮੇਸ਼ਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ ਆਈ) ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦੇ ਸਮਾਜਿਕ ਪ੍ਰਭਾਵਾਂ ’ਤੇ ਕੇਂਦਰਿਤ ਪੇਪਰ ਪੜ੍ਹੇ ਗਏ। ਇਸ ਦੇ ਨਾਲ ਹੀ ਪੋਸਟਰ ਪ੍ਰਜ਼ੈਨਟੇਸ਼ਨ ਰਾਹੀਂ ਭਾਗੀਦਾਰਾਂ ਨੇ ਜਟਿਲ ਆਰਥਿਕ ਅਤੇ ਸਮਾਜਿਕ ਸੰਕਲਪਾਂ ਨੂੰ ਵਿਜ਼ੂਅਲ ਮਾਧਿਅਮ ਰਾਹੀਂ ਬਾਖ਼ੂਬੀ ਪੇਸ਼ ਕੀਤਾ। ਦੱਸਣਯੋਗ ਹੈ ਕਿ ਇਹ ਕਾਨਫਰੰਸ ਅਕਾਦਮਿਕ ਵਿਕਾਸ ਨੂੰ ਮਜ਼ਬੂਤ ਕਰਨ ਅਤੇ ਨੌਜਵਾਨ ਸਕਾਲਰਾਂ ਦੇ ਨਵੇਂ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਉੱਤਮ ਮੰਚ ਸਾਬਤ ਹੋਈ। ਜਿੱਥੇ ਇਸ ਪ੍ਰੋਗਰਾਮ ਨੇ ਖੋਜਾਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਉੱਥੇ ਉਨ੍ਹਾਂ ਨੂੰ ਭਵਿੱਖ ਦੀਆਂ ਅਕਾਦਮਿਕ ਪੁਲਾਂਘਾਂ ਪੁੱਟਣ ਲਈ ਯਾਦਗਾਰ ਅਤੇ ਪ੍ਰੇਰਨਾਦਾਇਕ ਅਨੁਭਵ ਵੀ ਪ੍ਰਦਾਨ ਕੀਤਾ।

Advertisement

Advertisement
×