ਨਿਗਮ ਨੇ ਗ਼ੈਰ-ਕਾਨੂੰਨੀ ਇਮਾਰਤਾਂ ਢਾਹੀਆਂ
ਦਿੱਲੀ ਨਗਰ ਨਿਗਮ ਨੇ ਗੈਰ-ਕਾਨੂੰਨੀ ਅਤੇ ਅਸੁਰੱਖਿਅਤ ਇਮਾਰਤਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਅੱਜ ਗਾਂਧੀ ਨਗਰ ਅਤੇ ਮਯੂਰ ਵਿਹਾਰ ਸਮੇਤ ਹੋਰ ਇਲਾਕਿਆਂ ਵਿੱਚ ਬੁਲਡੋਜ਼ਰ ਚਲਾਇਆ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਨੇ ਗਾਂਧੀ ਨਗਰ ਥਾਣਾ ਖੇਤਰ ਦੇ ਅਧੀਨ ਧਰਮਪੁਰਾ ਵਿੱਚ...
ਦਿੱਲੀ ਨਗਰ ਨਿਗਮ ਨੇ ਗੈਰ-ਕਾਨੂੰਨੀ ਅਤੇ ਅਸੁਰੱਖਿਅਤ ਇਮਾਰਤਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਅੱਜ ਗਾਂਧੀ ਨਗਰ ਅਤੇ ਮਯੂਰ ਵਿਹਾਰ ਸਮੇਤ ਹੋਰ ਇਲਾਕਿਆਂ ਵਿੱਚ ਬੁਲਡੋਜ਼ਰ ਚਲਾਇਆ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਨੇ ਗਾਂਧੀ ਨਗਰ ਥਾਣਾ ਖੇਤਰ ਦੇ ਅਧੀਨ ਧਰਮਪੁਰਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਤਿੰਨ ਮੰਜ਼ਲਾ ਇਮਾਰਤ ’ਤੇ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਕਿ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼-2 ਦੇ ਨਾਲ-ਨਾਲ ਸਤਿਆ ਨਿਕੇਤਨ ਸਮੇਤ ਦੱਖਣੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਇਮਾਰਤਾਂ ਨੂੰ ਢਾਹਿਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਨਿਗਮ ਨੇ 12 ਜ਼ੋਨਾਂ ਵਿੱਚ 11 ਇਮਾਰਤਾਂ ’ਤੇ ਬੁਲਡੋਜ਼ਰ ਚਲਾਇਆ ਤੇ ਚਾਰ ਜਾਇਦਾਦਾਂ ਸੀਲ ਕੀਤੀਆਂ ਸਨ। ਐਤਵਾਰ ਦੀ ਕਾਰਵਾਈ ਦੇ ਨਾਲ ਹੀ ਨਿਗਮ ਪਹਿਲੀ ਸਤੰਬਰ ਤੋਂ ਹੁਣ ਤੱਕ 213 ਇਮਾਰਤਾਂ ਨੂੰ ਢਾਹ ਚੁੱਕੀ ਹੈ, ਜਦਕਿ 109 ਜਾਇਦਾਦਾਂ ਸੀਲ ਕੀਤੀਆਂ ਜਾ ਚੁੱਕੀਆਂ ਹਨ।
ਚਾਰ ਇਮਾਰਤਾਂ ਅਸੁਰੱਖਿਅਤ ਕਰਾਰ
ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਇੱਕ ਹਫ਼ਤੇ ਤੱਕ ਚੱਲੇ ਸਰਵੇਖਣ ਤੋਂ ਬਾਅਦ ਦਿੱਲੀ ਨਗਰ ਨਿਗਮ ਨੇ ਚਾਰ ਇਮਾਰਤਾਂ ਨੂੰ ਅੁਸਰੱਖਿਅਤ ਕਰਾਰ ਦਿੱਤਾ ਹੈ ਅਤੇ 51 ਅਜਿਹੀਆਂ ਇਮਾਰਤਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਮੁਰੰਮਤ ਦੀ ਲੋੜ ਹੈ। ਨਿਰੀਖਣ ਦੇ ਅੰਕੜਿਆਂ ਅਨੁਸਾਰ ਦਿੱਲੀ ਨਗਰ ਨਿਗਮ ਨੇ ਦਿੱਲੀ ਭਰ ਵਿੱਚ ਲਗਪਗ 2,251 ਇਮਾਰਤਾਂ ਦਾ ਸਰਵੇਖਣ ਕੀਤਾ, ਜਿਸ ਵਿੱਚ ਲਗਭਗ 43,313 ਵਸਨੀਕ ਇਨ੍ਹਾਂ ਇਮਾਰਤਾਂ ਵਿੱਚ ਰਹਿੰਦੇ ਹਨ। ਸਰਵੇਖਣ ਵਿੱਚ ਅਜਿਹੀਆਂ 170 ਇਮਾਰਤਾਂ ਦੀ ਵੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਮਾਮੂਲੀ ਮੁਰੰਮਤ ਦਾ ਕੰਮ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਖ਼ਤਰਨਾਕ ਵਜੋਂ ਸ਼੍ਰੇਣੀਬੱਧ ਕੀਤੀਆਂ ਗਈਆਂ ਚਾਰ ਇਮਾਰਤਾਂ ਵਿੱਚੋਂ ਤਿੰਨ ਦੱਖਣੀ ਜ਼ੋਨ ਵਿੱਚ ਹਨ। ਸਰਵੇਖਣ ਵਿੱਚ ਪੇਇੰਗ ਗੈਸਟ ਰਿਹਾਇਸ਼ ਵਾਲੀਆਂ ਇਮਾਰਤਾਂ ’ਤੇ ਵੀ ਗੌਰ ਕੀਤਾ ਗਿਆ। ਸਿਵਲ ਲਾਈਨਜ਼ ਵਿੱਚ ਅਜਿਹੀਆਂ ਇਮਾਰਤਾਂ ਦੀ ਗਿਣਤੀ ਸਭ ਤੋਂ ਵੱਧ (608) ਹੈ, ਜਿਸ ਤੋਂ ਬਾਅਦ ਕੇਸ਼ਵ ਪੁਰਮ (410) ਅਤੇ ਦੱਖਣੀ ਜ਼ੋਨ (330) ਦਾ ਨੰਬਰ ਆਉਂਦਾ ਹੈ।

