ਕਰੋਨਾ: ਪੰਜਾਬੀ ਬਸਤੀ ਤੇ ਜਨਤਾ ਮਾਰਕੀਟ ਬੰਦ ਕਰਨ ਦੇ ਹੁਕਮ ਵਾਪਸ ਲਏ

ਕਰੋਨਾ: ਪੰਜਾਬੀ ਬਸਤੀ ਤੇ ਜਨਤਾ ਮਾਰਕੀਟ ਬੰਦ ਕਰਨ ਦੇ ਹੁਕਮ ਵਾਪਸ ਲਏ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਆਨੰਦ ਵਿਹਾਰ ਬੱਸ ਸਟੈਂਡ ’ਤੇ ਕਰੋਨਾਵਾਇਰਸ ਸਬੰਧੀ ਜਾਂਚ ਲਈ ਲੋਕਾਂ ਦੇ ਸੈਂਪਲ ਲੈਂਦੇ ਹੋਏ ਸਿਹਤ ਕਾਮੇ। -ਫੋਟੋ: ਪੀਟੀਆਈ

ਮਨਧੀਰ ਦਿਓਲ

ਨਵੀਂ ਦਿੱਲੀ, 23 ਨਵੰਬਰ

ਕੋਵਿਡ-19 ਕੇਸਾਂ ਕਾਰਨ ਬਾਜ਼ਾਰਾਂ ਨੂੰ ਬੰਦ ਕਰਨ ਦੇ ਕਈ ਘੰਟੇ ਬਾਅਦ ਦਿੱਲੀ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪੰਜਾਬੀ ਬਸਤੀ ਮਾਰਕੀਟ ਤੇ ਜਨਤਾ ਮਾਰਕੀਟ (ਨੰਗਲੋਈ) ਨੂੰ ਬੰਦ ਕਰਨ ਦੇ ਹੁਕਮ ਵਾਪਸ ਲੈ ਲਏ ਗਏ।

ਦਿੱਲੀ ਸਰਕਾਰ ਨੇ ਪਹਿਲਾਂ ‘ਕੋਵਿਡ -19 ਦਿਸ਼ਾ-ਨਿਰਦੇਸ਼ਾਂ ਤੇ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ’ ਦੇ ਆਧਾਰ ਉੱਤੇ ਇਨ੍ਹਾਂ ਬਾਜ਼ਾਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਹੁਕਮ ਵਾਪਸ ਕਰਨ ਦਾ ਕੋਈ ਖ਼ਾਸ ਕਾਰਨ ਨਹੀਂ ਦੱਸਿਆ ਗਿਆ। ਪੱਛਮੀ ਦਿੱਲੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਸਮਾਜਿਕ ਦੂਰੀਆਂ ਤੇ ਮਾਸਕ ਪਹਿਨਣ ਸਬੰਧੀ ਵੱਖ ਵੱਖ ਕੋਵਿਡ -19 ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਨੰਗਲੋਈ ਵਿੱਚ ਸ਼ਾਮ ਦੇ ਦੋ ਬਾਜ਼ਾਰਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਸੀ।

ਇੱਕ ਸੀਨੀਅਰ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਦਿੱਲੀ ਵਿੱਚ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਐਤਵਾਰ ਨੂੰ ਇੱਕ ਆਦੇਸ਼ ਜਾਰੀ ਕਰਦਿਆਂ ਪੰਜਾਬੀ ਬਸਤੀ ਮਾਰਕੀਟ ਤੇ ਜਨਤਾ ਮਾਰਕੀਟ ਨੂੰ 30 ਨਵੰਬਰ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਸਕ ਪਹਿਨਣ, ਸਰੀਰਕ ਦੂਰੀ ਬਣਾਏ ਰੱਖਣ ਤੇ ਅਜਿਹੇ ਹੋਰ ਕੋਵਿਡ -19 ਦੇ ਸੁਰੱਖਿਆ ਉਪਾਅ ਦੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੋਵਾਂ ਰੇਹੜੀ ਵਾਲੇ ਬਾਜ਼ਾਰਾਂ ਵਿੱਚ ਤੇ ਦੁਕਾਨਦਾਰਾਂ ਦੁਆਰਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਪੁਲੀਸ ਤੇ ਉੱਤਰੀ ਦਿੱਲੀ ਮਿਉਸਪਲ ਕਾਰਪੋਰੇਸ਼ਨ (ਐੱਨਡੀਐੱਮਸੀ) ਦੀਆਂ ਟੀਮਾਂ ਦੇ ਨਾਲ ਮਿਲ ਕੇ ਬਾਜ਼ਾਰਾਂ ਨੂੰ ਬੰਦ ਕਰਨ ਤੇ ਦੋਵਾਂ ਬਾਜ਼ਾਰਾਂ ਵਿੱਚ ਹੋਏ ਕਬਜ਼ੇ ਹਟਾਉਣ ਨੂੰ ਯਕੀਨੀ ਬਣਾਉਣ ਲਈ ਮੁਆਇਨਾ ਕੀਤਾ। ਕੌਮੀ ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 6746 ਤਾਜ਼ਾ ਕਰੋਨਾਵਾਇਰਸ ਦੀ ਰਿਪੋਰਟ ਮਿਲੀ ਹੈ ਜਿਸ ਨਾਲ ਦਿੱਲੀ ਵਿੱਚ ਕੁਲ ਕੋਵਿਡ-19 ਕੇਸ 529836 ਅਤੇ 8391 ਮੌਤਾਂ ਹੋਈਆਂ ਹਨ।

ਦਿੱਲੀ ’ਚ ਹਰੇਕ ਘੰਟੇ ਕਰੋਨਾ ਨਾਲ ਹੁੰਦੀਆਂ ਨੇ ਪੰਜ ਮੌਤਾਂ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਅੰਦਰ ਕਰੋਨਾ ਦਾ ਕਹਿਰ ਭਿਆਨਕ ਹੁੰਦਾ ਜਾ ਰਿਹਾ ਹੈ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਆਧਾਰ ’ਤੇ ਬੀਤੇ 24 ਘੰਟਿਆਂ ਦੌਰਾਨ ਹਰ ਘੰਟੇ 5 ਲੋਕਾਂ ਦੀ ਮੌਤ ਕਰੋਨਾਵਾਇਰਸ ਕਾਰਨ ਹੋ ਰਹੀ ਹੈ। ਜਦੋਂ ਕਿ ਦੇਸ਼ ਅੰਦਰ ਔਸਤਨ 21 ਮੌਤਾਂ ਹੋਈਆਂ ਹਨ। ਇਹ ਵਿਸ਼ਲੇਸ਼ਣ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਆਧਾਰਤ ਕੀਤਾ ਗਿਆ। ਇਸ ਤਹਿਤ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਕਾਰਨ ਦੇਸ਼ ਤੇ ਸਾਰੇ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਦਰਜ ਕੁੱਲ ਮੌਤਾਂ ਦੀ ਗਿਣਤੀ ਦੱਸੀ ਗਈ। ਅੰਕੜਿਆਂ ਤੋਂ ਪਤਾ ਲੱਗਾ ਕਿ ਬੀਤੇ 24 ਘੰਟਿਆਂ ਦੌਰਾਨ 511 ਮੌਤਾਂ ਕੋਵਿਡ-19 ਕਾਰਨ ਹੋਈਆਂ ਜਦੋਂ ਕਿ ਦਿੱਲੀ ਵਿੱਚ ਹੀ 121 ਮੌਤਾਂ ਹੋਈਆਂ ਹਨ। 5 ਦਿਨਾਂ ਤੋਂ ਰੋਜ਼ਾਨਾ 100 ਤੋਂ ਵੱਧ ਮੌਤਾਂ ਦਿੱਲੀ ਅੰਦਰ ਹੋ ਰਹੀਆਂ ਹਨ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਮੁਤਾਬਕ ਪਰਾਲੀ ਕਾਰਨ ਹੋਏ ਪ੍ਰਦੂਸ਼ਣ ਨੇ ਦਿੱਲੀ ਦੇ ਲੋਕਾਂ ਲਈ ਵੱਡੀ ਸਮੱਸਿਆ ਪੈਦਾ ਕੀਤੀ ਤੇ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਈ। ਜਿਨ੍ਹਾਂ ਨੂੰ ਕਰੋਨਾ ਦੀ ਲਾਗ ਲੱਗੀ ਸੀ ਉਹ ਹੋਰ ਵੀ ਗੰਭੀਰ ਹੋ ਗਏ। ਕਰੋਨਾ ਦੇ ਮਰੀਜ਼ ਵੀ ਪ੍ਰਦੂਸ਼ਣ ਕਾਰਨ ਵਧੇ। ਅਗਲੇ ਦੋ-ਤਿੰਨ ਹਫ਼ਤਿਆਂ ਤੱਕ ਹਾਲਤ ਸੁਧਰਨ ਦੇ ਆਸਾਰ ਹਨ ਜਿਸ ਕਰੇ ਸ਼ਹਿਰ ਵਿੱਚ ਕੋਵਿਡ-19 ਕਾਰਨ ਮੌਤਾਂ ਦੀ ਦਰ ਘੱਟ ਜਾਵੇਗੀ ਕਿਉਂਕਿ ਪਰਾਲੀ ਸਾੜਨਾ ਹੁਣ ਘਟਿਆ ਹੋਣ ਕਰਕੇ ਪ੍ਰਦੂਸ਼ਣ ਵਿੱਚ ਕਮੀ ਆਈ ਹੈ। ਸ੍ਰੀ ਜੈਨ ਨੇ ਕਿਹਾ ਕਿ ਪ੍ਰਦੂਸ਼ਣ ਨੇ ਦੂਹਰੀ ਮਾਰ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All