ਕਰੋਨਾ: ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਈ : The Tribune India

ਕਰੋਨਾ: ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਈ

ਸਿਹਤ ਵਿਭਾਗ ਵੱਲੋਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ

ਕਰੋਨਾ: ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ

ਦਿੱਲੀ ਦੇ ਹਸਪਤਾਲਾਂ ’ਚ 1 ਅਗਸਤ ਤੋਂ ਲੈ ਕੇ ਹੁਣ ਤੱਕ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ 60 ਫ਼ੀਸਦ ਤੋਂ ਵੱਧ ਭਰਤੀ ਹੋਈ ਹੈ ਕਿਉਂਕਿ ਸ਼ਹਿਰ ਵਿੱਚ 19.20 ਫ਼ੀਸਦ ਦੀ ਪਾਜ਼ੇਟਿਵ ਦਰ ਦੇ ਨਾਲ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਕਰੀਬ 200 ਦਿਨਾਂ ਵਿੱਚ ਸਭ ਤੋਂ ਵੱਧ ਹੈ। ਦਿੱਲੀ ਸਰਕਾਰ ਅਨੁਸਾਰ ਦਾਖਲ ਹੋਏ ਲੋਕਾਂ ਵਿੱਚੋਂ ਘੱਟੋ-ਘੱਟ 90 ਫ਼ੀਸਦ ਨੇ ਬੂਸਟਰ ਟੀਕਾ ਨਹੀਂ ਲਗਵਾਇਆ। ਬੀਤੇ ਮੰਗਲਵਾਰ ਕੌਮੀ ਰਾਜਧਾਨੀ ਵਿੱਚ 900 ਮਾਮਲੇ ਸਾਹਮਣੇ ਆਏ।

ਹਾਲਾਂਕਿ ਕੱਲ੍ਹ ਰਿਪੋਰਟ ਕੀਤੇ ਗਏ ਕੇਸ ਪਿਛਲੇ ਦਿਨਾਂ ਦੀ ਤੁਲਨਾ ਵਿੱਚ ਘੱਟ ਸਨ। ਸ਼ਹਿਰ ਵਿੱਚ 2 ਅਗਸਤ ਨੂੰ 1506 ਤੇ 9 ਅਗਸਤ ਨੂੰ 2,495 ਕੇਸ ਦਰਜ ਕੀਤੇ ਗਏ ਸਨ। ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਦਿਨ ਲਈ ਰਿਪੋਰਟ ਕੀਤੇ ਗਏ ਕੁੱਲ ਕੇਸਾਂ ਦਾ 61 ਫ਼ੀਸਦ ਸੀ। ਕੱਲ੍ਹ 917 ਮਾਮਲਿਆਂ ਵਿੱਚੋਂ 563 ਲੋਕਾਂ ਨੂੰ ਸ਼ਹਿਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ 202 ਨੂੰ ਵਾਇਰਸ ਨਾਲ ਸਬੰਧਤ ਮੁੱਦਿਆਂ ਕਾਰਨ ਇੰਟੈਂਸਿਵ ਕੇਅਰ ਯੂਨਿਟ ਜਾਂ ਆਈਸੀਯੂ ਵਿੱਚ ਲਿਜਾਇਆ ਗਿਆ। ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਵਾਇਰਸ ਕਾਰਨ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਵੱਧ ਰਹੇ ਮਾਮਲਿਆਂ ਦੇ ਨਾਲ ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਪਹਿਨਣ ਤੇ ਕੋਵਿਡ-19 ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਹਸਪਤਾਲਾਂ ਵਿੱਚ ਰਾਖਵੇਂ 9,000 ਬੈੱਡਾਂ ਵਿੱਚੋਂ ਹੁਣ ਤੱਕ ਸਿਰਫ਼ 500 ਹੀ ਭਰੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਆਈਸੀਯੂ ਵਿੱਚ ਲਗਭਗ 1,800 ਬੈੱਡ ਖਾਲੀ ਪਏ ਹਨ। ਪਬਲਿਕ ਹੈਲਥ ਮਾਹਿਰ ਡਾਕਟਰ ਸੁਨੀਲਾ ਗਰਗ ਨੇ ਦੱਸਿਆ ਕਿ ਰਿਕਵਰੀ ਦਰ ਚੰਗੀ ਹੈ ਪਰ ਕੇਸ ਵੱਧ ਰਹੇ ਹਨ ਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਵੀ ਵਧੀ ਹੈ। ਚੇਤੇ ਰਹੇ ਕਿ ਦਰ ਵਿੱਚ ਵਾਧੇ ਦੇ ਬਾਵਜੂਦ ਦਿੱਲੀ ਸਰਕਾਰ ਨੇ ਅਜੇ ਤੱਕ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਦੁਆਰਾ ਤਿਆਰ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਦਾ ਐਲਾਨ ਨਹੀਂ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All