ਕਰੋਨਾ: ਦੇਸ਼ ਵਿੱਚ ਰਿਕਾਰਡ 24850 ਨਵੇਂ ਮਾਮਲੇ ਤੇ 613 ਮੌਤਾਂ

ਕਰੋਨਾ: ਦੇਸ਼ ਵਿੱਚ ਰਿਕਾਰਡ 24850 ਨਵੇਂ ਮਾਮਲੇ ਤੇ 613 ਮੌਤਾਂ

ਨਵੀਂ ਦਿੱਲੀ, 5 ਜੁਲਾਈ

ਇਕੋ ਦਿਨ ਵਿਚ ਦੇਸ਼ ਵਿਚ ਕਰੋਨਾਵਾਇਰਸ ਕਾਰਨ ਸਭ ਤੋਂ ਵੱਧ 24,850 ਨਵੇਂ ਕੇਸ ਸਾਹਮਣੇ ਆਉਣ ਨਾਲ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 6,73,165 ਹੋ ਗਈ ਹੈ। ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਮਹਾਮਾਰੀ ਕਾਰਨ 613 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 19,268 ਹੋ ਗਈ। ਦੇਸ਼ ਵਿੱਚ ਲਗਾਤਾਰ ਤੀਜੇ ਦਿਨ ਕਰੋਨਾ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਐਤਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੁਣ ਤੱਕ 4,09,082 ਵਿਅਕਤੀ ਲਾਗ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ ਇੱਕ ਮਰੀਜ਼ ਦੇਸ਼ ਛੱਡ ਗਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All