ਡਾਕਟਰਾਂ ਨੂੰ ਕਰੋਨਾ ਮਰੀਜ਼ਾਂ ਨੇ ਬੰਨ੍ਹੀ ਰੱਖੜੀ

ਬਾਜ਼ਾਰਾਂ ’ਚ ਥੋੜ੍ਹੀ-ਥੋੜ੍ਹੀ ਰੌਣਕ ਪਰਤੀ; ਗਾਹਕਾਂ ਨੂੰ ਉਡੀਕਦੇ ਰਹੇ ਦੁਕਾਨਦਾਰ

ਡਾਕਟਰਾਂ ਨੂੰ ਕਰੋਨਾ ਮਰੀਜ਼ਾਂ ਨੇ ਬੰਨ੍ਹੀ ਰੱਖੜੀ

ਰਾਸ਼ਟਰਮੰਡਲ ਖੇਡ ਪਿੰਡ ਕੰਪਲੈਕਸ ’ਚ ਬਣਾਏ ਗਏ ਕਰੋਨਾ ਕੇਅਰ ਸੈਂਟਰ ਵਿੱਚ ਡਾਕਟਰ ਇੱਕ ਬੱਚੇ ਦੇ ਰੱਖਡ਼ੀ ਬੰਨ੍ਹਦੀ ਹੋਈ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ 

ਨਵੀਂ ਦਿੱਲੀ, 3 ਅਗਸਤ

ਰੱਖੜੀ ਦੇ ਤਿਉਹਾਰ ਮੌਕੇ ਅੱਜ ਦਿੱਲੀ ਦੇ ਬਾਜ਼ਾਰਾਂ ਵਿੱਚ ਕੁਝ ਰੌਣਕ ਦੇਖਣ ਨੂੰ ਮਿਲੀ ਤੇ ਲੋਕ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਿਠਾਈਆਂ ਖ਼ਰੀਦਦੇ ਦੇਖੇ ਗਏ। ਕੱਪੜੇ ਤੇ ਹੋਰ ਔਰਤਾਂ ਦੇ ਸਾਮਾਨ ਵਾਲੀਆਂ ਦੁਕਾਨਾਂ ’ਤੇ ਵੀ ਕਿਤੇ-ਕਿਤੇ ਲੋਕ ਖ਼ਰੀਦਦਾਰੀ ਕਰਦੇ ਨਜ਼ਰ ਪਏ। ਇਸੇ ਦੌਰਾਨ ਕਰੋਨਾ ਕੇਅਰ ਸੈਂਟਰਾਂ ਵਿੱਚ ਨਰਸਾਂ ਤੇ ਕਰੋਨਾ ਪੀੜਤ ਔਰਤ ਮਰੀਜ਼ਾਂ ਨੇ ਡਾਕਟਰਾਂ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ। 

ਲੌਕਡਾਊਨ-3 ਦਾ ਅੱਜ ਦੂਜਾ ਦਿਨ ਸੀ ਤੇ ਲੋਕਾਂ ਨੇ ਕਰੋਨਾ ਵਾਇਰਸ ਦੇ ਡਰੋਂ ਬਹੁਤਾ ਬਾਹਰ ਤੁਰਨ ਫਿਰਨ ਤੋਂ ਗੁਰੇਜ਼ ਕੀਤਾ। ਕਈਆਂ ਭੈਣਾਂ ਨੇ ਆਨਲਾਈਨ ਰੱਖੜੀਆਂ ਖ਼ਰੀਦ ਕੇ ਭਰਾਵਾਂ ਨੂੰ ਭੇਜੀਆਂ ਤੇ ਵੀਡੀਓ ਕਾਨਫਰੰਸਾਂ ਜ਼ਰੀਏ ਇਸ ਦੂਜੇ ਨਾਲ ਮੁਲਾਕਾਤਾਂ ਕੀਤੀਆਂ। ਕਰੋਨਾ ਕਾਰਨ ਲੋਕਾਂ ਵੱਲੋਂ ਸਮਾਜ ਦੂਰੀਆਂ ਦੇ ਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਕਿ ਭੈਣਾਂ ਤੇ ਭਰਾਵਾਂ ਦਰਮਿਆਨ ਕਰੋਨਾਵਾਇਰਸ ਰੱਖੜੀ ਦੇ ਤਿਉਹਾਰ ਮੌਕੇ ਰੁਕਾਵਟ ਬਣਿਆ। ਲੋਕਾਂ ਨੇ ਬਹੁਤੀਆਂ ਮਿਠਾਈਆਂ ਜਾਂ ਵਿਸ਼ੇਸ਼ ਖਾਣੇ ਘਰਾਂ ਵਿੱਚ ਹੀ ਬਣਾਉਣ ਨੂੰ ਤਰਜੀਹ ਦਿੱਤੀ। ਹਾਲਾਂ ਕਿ ਬੀਤੇ ਸਾਲ ਰੱਖੜੀ ਮੌਕੇ ਬਾਜ਼ਾਰਾਂ ਵਿੱਚ ਰੌਣਕ ਸੀ ਤੇ ਦੁਕਾਨਦਾਰਾਂ ਨੇ ਖਾਸੀ ਕਮਾਈ ਕੀਤੀ ਸੀ ਪਰ ਇਸ ਸਾਲ ਦੁਕਾਨਦਾਰਾਂ ਲਈ ਰੱਖੜੀ ਗਾਹਕ ਨਾ ਲਿਆ ਸਕੀ।

ਦਿੱਲੀ ਸਰਕਾਰ ਵੱਲੋਂ ਰਾਸ਼ਟਰਮੰਡਲ ਖੇਡ ਪਿੰਡ (ਅਕਸ਼ਰਧਾਮ ਮੰਦਰ) ਵਿਖੇ ਬਣਾਏ ਗਏ ਕੋਵਿਡ ਕੇਂਦਰ ਵਿਖੇ ਡਾਕਟਰਾਂ ਨੂੰ ਨਰਸਾਂ ਤੇ ਮਹਿਲਾ ਕਰੋਨਾ ਮਰੀਜ਼ਾਂ ਨੇ ਰੱਖੜੀਆਂ ਬੰਨ੍ਹੀਆਂ ਤੇ ਨਰਸਾਂ/ਮਹਿਲਾ ਡਾਕਟਰਾਂ ਤੇ ਮਹਿਲਾ ਮਰੀਜ਼ਾਂ ਨੇ ਮਰਦ ਕੋਵਿਡ-19 ਮਰੀਜ਼ਾਂ ਨੂੰ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਦੁਆ ਕੀਤੀ। ਇਸੇ ਦੌਰਾਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੈਡਰਸ (ਕੈੱਟ) ਵੱਲੋਂ ਦਿੱਤੇ ਗਏ ਸੱਦੇ ਉਪਰ ਬਜ਼ਾਰਾਂ ਵਿੱਚੋਂ ਚੀਨ ਦੀਆਂ ਬਣੀਆਂ ਰੱਖੜੀਆਂ ਦਾ ਸਾਮਾਨ ਨਾਮਾਤਰ ਹੀ ਦਿਖਾਈ ਦਿੱਤਾ। ਕੈੱਟ ਵੱਲੋਂ ਦੱਸਿਆ ਗਿਆ ਕਿ ਦੇਸ਼ ਦੇ ਵੱਖ-ਵੱਖ 250 ਤੋਂ ਵੱਧ ਸ਼ਹਿਰਾਂ ਦੇ ਵਪਾਰੀਆਂ ਨੇ ਬੀਤੇ 20 ਦਿਨਾਂ ’ਚ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ, ਆਗਨਵਾੜੀ ਵਰਕਰਾਂ ਤੇ ਝੁੱਗੀਆਂ ’ਚ ਰਹਿੰਦੀਆਂ ਔਰਤਾਂ ਤੋਂ ਰੱਖੜੀਆਂ ਤਿਆਰ ਕਰਵਾ ਕੇ ਵਪਾਰੀਆਂ ਨੂੰ ਵੰਡੀਆਂ ਸਨ। 

ਉਪ-ਰਾਜਪਾਲ, ਮੁੱਖ ਮੰਤਰੀ ਨੇ ਰੱਖੜੀ ਦੀ ਵਧਾਈ ਦਿੱਤੀ

ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਰਵਾਇਤੀ ਭਾਰਤੀ ਕਦਰਾਂ ਕੀਮਤਾਂ ਅਤੇ ਭਰਾਵਾਂ ਤੇ ਭੈਣਾਂ ਵਿਚਕਾਰ ਪਿਆਰ ਦਾ ਪ੍ਰਤੀਕ ਹੈ। ਉਪ-ਰਾਜਪਾਲ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਇਕ ਵਾਰ ਫਿਰ ਔਰਤਾਂ ਦੇ ਸਨਮਾਨ ਤੇ ਮਾਣ ਦੀ ਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਭਰਾ ਤੇ ਭੈਣ ਦਰਮਿਆਨ ਸਦੀਵੀ ਪਿਆਰ ਦਾ ਪ੍ਰਤੀਕ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੱਖੜੀ ਦਾ ਪਵਿੱਤਰ ਤਿਉਹਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈਆਂ ਤੇ ਇਹ ਤਿਉਹਾਰ ਭੈਣਾਂ-ਭਰਾਵਾਂ ਤੇ ਭਾਰਤੀ ਸੰਸਕਾਰਾਂ ਦੇ ਪਿਆਰ ਦਾ ਪ੍ਰਤੀਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All