ਕਰੋਨਾ: ਦਿੱਲੀ ਸਰਕਾਰ ਵੱਲੋਂ ਤਿੱਗਣੇ ਟੈਸਟ ਕਰਨੇ ਆਰੰਭ

ਕਰੋਨਾ: ਦਿੱਲੀ ਸਰਕਾਰ ਵੱਲੋਂ ਤਿੱਗਣੇ ਟੈਸਟ ਕਰਨੇ ਆਰੰਭ

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਕਰੋਨਾ ਦੀ ਰਫ਼ਤਾਰ ਠੱਲ੍ਹਣ ਲਈ ਕੋਵਿਡ-19 ਦੇ ਟੈਸਟ ਤਿੱਗਣੇ ਕਰਨੇ ਸ਼ੁਰੂ ਕੀਤੇ ਹਨ। ਪਹਿਲਾਂ ਕਰੋਨਾਵਾਇਰਸ ਦੀ ਜਾਂਚ ਲਈ 20 ਹਜ਼ਾਰ ਦੇ ਕਰੀਬ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਸਨ ਪਰ ਹੁਣ ਇਹ 60 ਹਜ਼ਾਰ ਦੇ ਆਸ-ਪਾਸ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਮਰੀਜ਼ਾਂ ਦੇ ਦੁੱਗਣਾ ਹੋਣ ਦੀ ਦਰ ਇਸ ਸਮੇਂ 50 ਦਿਨ ਦੇ ਕਰੀਬ ਹੈ। ਸ੍ਰੀ ਜੈਨ ਨੂੰ ਖ਼ੁਦ ਕਰੋਨਾ ਹੋ ਗਿਆ ਸੀ ਤੇ ਉਨ੍ਹਾਂ ਨੂੰ ਪਲਾਜ਼ਮਾ ਥਰੈਪੀ ਲੈਣੀ ਪਈ ਸੀ। ਉਨ੍ਹਾਂ ਮਗਰੋਂ ਸਿੱਖਿਆ ਤੇ ਉਪ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਪਲਾਜ਼ਮਾ ਥੈਰੇਪੀ ਦਿੱਤੀ ਗਈ। ਕਰੋਨਾ ਪੀੜਤ ਸ੍ਰੀ ਸਿਸੋਦੀਆ ਮੈਕਸ ਵਿੱਚ ਇਲਾਜ ਅਧੀਨ ਹਨ।

ਸ੍ਰੀ ਜੈਨ ਮੁਤਾਬਕ ਅਗਲਾ ਸੀਰੋ ਸਰਵੇਖਣ 1 ਅਕਤੂਬਰ ਨੂੰ ਕੀਤਾ ਜਾਣਾ ਸੀ ਜਿਸ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਤੰਬਰ ਦੇ ਸਰਵੇਖਣ ਦੀ ਰਿਪੋਰਟ ਇਸ ਮਹੀਨੇ ਦੇ ਆਖ਼ੀਰ ਤਕ ਦਿੱਲੀ ਹਾਈ ਕੋਰਟ ਦੇ ਸਾਹਮਣੇ ਰੱਖੀ ਜਾਣੀ ਹੈ।

ਸ੍ਰੀ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਨੀਤੀ ਵਿੱਚ ਇਹ ਤਬਦੀਲੀ ਕੀਤੀ ਗਈ ਕਿ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਦਾ ਪਤਾ ਲਾਇਆ ਜਾਵੇ ਤਾਂ ਜੋ ਬਿਮਾਰੀ ਫੈਲਣ ਤੋਂ ਰੋਕੀ ਜਾ ਸਕੇ। ਅਧਿਕਾਰੀਆਂ ਮੁਤਾਬਕ ਬੀਤੇ ਦਿਨ ਕੋਵਿਡ-19 ਕਾਰਨ 46 ਮੌਤਾਂ ਦਰਜ ਕੀਤੀਆਂ ਗਈਆਂ ਜੋ ਬੀਤੇ 70 ਦਿਨਾਂ ਦੌਰਾਨ ਸਭ ਤੋਂ ਵੱਧ ਹਨ ਤੇ ਕੁੱਲ ਗਿਣਤੀ 5,200 ਦੇ ਪਾਰ ਜਾ ਚੁੱਕੀ ਹੈ। 16 ਜੁਲਾਈ 2020 ਨੂੰ ਦਿੱਲੀ ਵਿੱਚ ਇਕ ਦਿਨ ਵਿੱਚ ਹੋਈਆਂ 58 ਮੌਤਾਂ ਦੀ ਸਭ ਤੋਂ ਵੱਧ ਗਿਣਤੀ ਰਹੀ ਸੀ।

ਕੇਸਾਂ ਦੀ ਗਿਣਤੀ 2,71,114 ਹੋਈ

ਨਵੀਂ ਦਿੱਲੀ ’ਚ ਐਤਵਾਰ ਅਕਸ਼ਰਧਾਮ ਨੇੜੇ ਰਾਸ਼ਟਰਮੰਡਲ ਖੇਡ ਪਿੰਡ ’ਚ ਬਣੇ ਕਰੋਨਾ ਕੇਅਰ ਸੈਂਟਰ ਵਿੱਚ ਇੱਕ ਮਰੀਜ਼ ਦੀ ਜਾਂਚ ਕਰਦਾ ਹੋਇਆ ਡਾਕਟਰ। -ਫੋਟੋ: ਮਾਨਸ ਰੰਜਨ ਭੂਈ

ਦਿੱਲੀ ਵਿੱਚ ਅੱਜ ਕਰੋਨਾ ਲਾਗ ਦੇ 3,292 ਨਵੇਂ ਕੇਸ ਆਉਣ ਨਾਲ ਯੂਟੀ ਵਿੱਚ ਕੁੱਲ ਕੇਸਾਂ ਦੀ ਗਿਣਤੀ 2,71114 ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 42 ਸੱਜਰੀਆਂ ਮੌਤਾਂ ਨੇ ਹੁਣ ਰਾਜਧਾਨੀ ’ਚ ਇਸ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 5,235 ਤੱਕ ਪਹੁੰਚ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All