ਕਰੋਨਾ: ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਤੋਂ ਟੱਪੀ

ਕੌਮੀ ਰਾਜਧਾਨੀ ’ਚ 24 ਘੰਟਿਆਂ ’ਚ 15 ਮੌਤਾਂ; 961 ਨਵੇਂ ਕੇਸਾਂ ਨਾਲ ਪੀੜਤਾਂ ਦਾ ਅੰਕੜਾ 1,37,677 ਹੋਇਆ

ਕਰੋਨਾ: ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਤੋਂ ਟੱਪੀ

ਦਿੱਲੀ ਵਿੱਚ ਯੂਥ ਕਾਂਗਰਸ ਦੇ ਕਾਰਕੁਨ ਪੀਪੀਈ ਕਿੱਟਾਂ ਪਹਿਨ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ 

ਨਵੀਂ ਦਿੱਲੀ, 2 ਅਗਸਤ

ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਨੂੰ ਟੱਪ ਗਈ ਹੈ। ਬੀਤੇ 24 ਘੰਟਿਆਂ ਦੌਰਾਨ 15 ਲੋਕਾਂ ਦੀ ਮੌਤ ਕਰੋਨਾ ਕਾਰਨ ਹੋਈ ਹੈ ਤੇ ਨਵੇਂ ਮਰੀਜ਼ 961 ਹੋਰ ਸਾਹਮਣੇ ਆਏ ਹਨ। ਦਿੱਲੀ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 37 ਹਜ਼ਾਰ 677 ਤਕ ਪੁੱਜ ਗਈ ਹੈ ਹਾਲਾਂਕਿ ਹੁਣ ਤੱਕ 1,23,317 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਬੀਤੇ ਦਿਨ 1,186 ਮਰੀਜ਼ ਠੀਕ ਹੋਏ ਜੋ ਨਵੇਂ ਮਰੀਜ਼ਾਂ ਨਾਲੋਂ ਵੱਧ ਅੰਕੜਾ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ 10356 ਹੈ। 

ਦਿੱਲੀ ਸਰਕਾਰ ਵੱਲੋਂ ਇਸ ਸਮੇਂ ਹਸਪਤਾਲਾਂ ਵਿੱਚ 13,578 ਬਿਸਤਰਿਆਂ ਦੇ ਪ੍ਰਬੰਧ ਕੀਤੇ ਹੋਏ ਹਨ ਜਿਨ੍ਹਾਂ ਵਿੱਚੋਂ 2,886 ਬਿਸਤਰੇ ਭਰੇ ਹੋਏ ਹਨ ਤੇ 10,692 ਖਾਲੀ ਹਨ। ਵਿਸ਼ੇਸ਼ ਕੋਵਿਡ ਕੇਂਦਰਾਂ ਦੇ 10,244 ਬਿਸਤਰਿਆਂ ਵਿੱਚੋਂ 685 ਭਰੇ ਤੇ 5,389 ਖਾਲੀ ਹਨ। ਕੋਵਿਡ ਸਿਹਤ ਕੇਂਦਰਾਂ ਵਿੱਚ 554 ਬਿਸਤਰਿਆਂ ਵਿੱਚੋਂ 161 ਭਰੇ ਤੇ 393 ਖਾਲੀ ਹਨ। ਘਰਾਂ ਵਿੱਚ 5,663 ਲੋਕ ਇਕਾਂਤਵਾਸ ਕਰ ਰਹੇ ਹਨ। ਦਿੱਲੀ ਵਿੱਚ ਹੁਣ ਸੀਲਬੰਦ ਇਲਾਕਿਆਂ ਦੀ ਗਿਣਤੀ ਘਟਣ ਲੱਗੀ ਹੈ ਤੇ ਹੁਣ 496 ਇਲਾਕੇ ਸੀਲਬੰਦ ਹਨ।

ਕਰੋਨਾ ਬਾਰੇ ਕੇਂਦਰ ਦਾ ਰਵੱਈਆ ਗ਼ੈਰਜ਼ਿੰੰਮੇਵਾਰਾਨਾ: ਯੂਥ ਕਾਂਗਰਸ

ਨਵੀਂ ਦਿੱਲੀ: ਭਾਰਤੀ ਯੂਥ ਕਾਂਗਰਸ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਸਰਕਾਰੀ ਗ੍ਰਹਿ ਵੱਲ ਮਾਰਚ ਕਰਕੇ ਦੋਸ਼ ਲਾਇਆ ਗਿਆ ਕਿ ਕਰੋਨਾ ਮਹਾਮਾਰੀ ਬਾਰੇ ਕੇਂਦਰ ਸਰਕਾਰ ਦਾ ਰਵੱਈਆ ਗ਼ੈਰਜ਼ਿੰੰਮੇਵਾਰਾਨਾ ਹੈ। ਯੂਥ ਕਾਂਗਰਸ ਵੱਲੋਂ ਇਹ ਪ੍ਰਦਰਸ਼ਨ ਮਾਸਕ ਤੇ ਪੀਪੀਈ ਕਿੱਟਾਂ ਪਾ ਕੇ ਕੀਤਾ ਗਿਆ ਤੇ ਦੇਸ਼ ਵਿੱਚ ਕਰੋਨਾ ਦੇ 17 ਲੱਖ ਮਰੀਜ਼ ਹੋ ਜਾਣ ’ਤੇ ਦੁੱਖ ਪ੍ਰਗਟ ਕਰਦੇ ਹੋਏ ਕੇਂਦਰ ਸਰਕਾਰ ਦੀ ਢਿੱਲੀ ਨੀਤੀ ਨੂੰ ਕੋਸਿਆ ਗਿਆ। ਯੂਥ ਆਗੂਆਂ ਨੇ ਦੋਸ਼ ਲਾਇਆ ਕਿ ਵਿਸ਼ਵਵਿਆਪੀ ਮਹਾਂਮਾਰੀ ਮਗਰੋਂ ਦੇਸ਼ ਦੀ ਸਰਕਾਰ ਨੂੰ ਬਹੁਤ ਸੰਵੇਦਨਸ਼ੀਲ ਹੋ ਜਾਣਾ ਚਾਹੀਦਾ ਸੀ ਪਰ ਉਲਟਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਦੀ ਥਾਂ ਗ਼ੈਰਸੰਵੇਦਨਸ਼ੀਲ ਬਿਆਨਬਾਜ਼ੀ ਕਰ ਰਹੇ ਹਨ। ਯੂਥ ਆਗੂਆਂ ਵੱਲੋਂ ਕੇਂਦਰੀ ਸਿਹਤ ਮੰਤਰੀ ਦੀ ਸਰਕਾਰੀ ਰਿਹਾਇਸ਼ 30 ਜਨਵਰੀ ਮਾਰਗ ਵੱਲੋਂ ਮਾਰਚ ਕੀਤਾ ਗਿਆ ਤੇ ਰੋਕਾਂ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਲਿਆ। ਕੁਝ ਕਾਰਕੁਨਾਂ ਨੂੰ ਬੱਸਾਂ ਵਿੱਚ ਭਰ ਕੇ ਥਾਣੇ ਲੈ ਗਈ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 21 ਦਿਨ ਘਰਾਂ ਵਿੱਚ ਰਹਿਣ ਲਈ ਕਿਹਾ ਪਰ ਹੁਣ 185ਵੇਂ ਦਿਨ ਕਰੋਨਾ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ ਹੋ ਚੁੱਕੀ ਹੈ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਭਾਬੀ ਜੀ ਪਾਪੜ ਨੂੰ ਕਰੋਨਾ ਬਿਮਾਰੀ ਵਿੱਚ ਮਦਦਗਾਰ ਗਰਦਾਨਿਆ ਜਾ ਰਿਹਾ ਹੈ। ਦਿੱਲੀ ਇਕਾਈ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਕਰੋਨਾ ਵੱਲ ਧਿਆਨ ਦੇਣ ਦੀ ਨਸੀਹਤ ਦਿੱਤੀ।

ਕਰੋਨਾ ਮਰੀਜ਼ ਖ਼ਿਲਾਫ਼ ਮਾਮਲਾ ਦਰਜ

ਦਿੱਲੀ: ਬੌਲੀਵੁੱਡ ਦੇ ਸੰਗੀਤਕਾਰ ਸ਼ਾਂਤਨੂੰ ਮੋਇਤਰਾ ਵੱਲੋਂ ਦੱਖਣੀ ਦਿੱਲੀ ਦੇ ਸੀਆਰ ਪਾਰਕ ਇਲਾਕੇ ਵਿੱਚ ਇਕ ਕੋਵਿਡ-19 ਮਰੀਜ਼ ਵੱਲੋਂ ਪੀਪੀਈ ਕਿੱਟ ਸੜਕ ਕਿਨਾਰੇ ਸੁੱਟਣ ਦਾ ਵੀਡੀਓ ਅਪਲੋਡ ਕਰਨ ਮਗਰੋਂ ਦਿੱਲੀ ਪੁਲੀਸ ਨੇ ਉਸ ਮਰੀਜ਼ ਖ਼ਿਲਾਫ਼ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਾਂਤਨੂੰ ਮੋਇਤਰਾ ਵੱਲੋਂ ਕਾਲਕਾਜੀ ਤੋਂ ਵਿਧਾਇਕਾ ਆਤਿਸ਼ੀ ਨੂੰ ਨਾਲ ਜੋੜਦੇ ਇਹ ਵੀਡੀਓ ਭੇਜਣ ਮਗਰੋਂ ਪੁਲੀਸ ਹਰਕਤ ਵਿੱਚ ਆਈ। ਪੁਲੀਸ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵਿਅਕਤੀ ਕੋਵਿਡ-19 ਪੀੜਤ ਹੈ ਤੇ ਉਸ ਦੇ ਠੀਕ ਹੁੰਦੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All