ਕਰੋਨਾ: ਅਮਿਤ ਸ਼ਾਹ ਵੱਲੋਂ ਦਿੱਲੀ ’ਚ ਆਰਟੀ-ਪੀਸੀਆਰ ਟੈਸਟ ਮੋਬਾਈਲ ਲੈਬ ਲਾਂਚ

ਕਰੋਨਾ: ਅਮਿਤ ਸ਼ਾਹ ਵੱਲੋਂ ਦਿੱਲੀ ’ਚ ਆਰਟੀ-ਪੀਸੀਆਰ ਟੈਸਟ ਮੋਬਾਈਲ ਲੈਬ ਲਾਂਚ

ਨਵੀਂ ਦਿੱਲੀ, 23 ਨਵੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਇੱਥੇ ਮੋਬਾਈਲ ਲੈਬਾਰਟਰੀ ਲਾਂਚ ਕੀਤੀ ਗਈ ਜਿਸ ਵਿੱਚ ਕੋਵਿਡ-19 ਦੀ ਜਾਂਚ ਲਈ ਆਰਟੀ-ਪੀਸੀਆਰ ਟੈਸਟ ਕੀਤੇ ਜਾਣਗੇ। ਇੱਕ ਅਧਿਕਾਰੀ ਨੇ ਦੱਸਿਆ ਕਿ ਸਿਰਫ 499 ਰੁਪਏ ’ਚ ਹੋਣ ਵਾਲੇ ਇਸ ਟੈਸਟ ਦਾ ਨਤੀਜਾ ਵੀ 6 ਘੰਟਿਆਂ ’ਚ ਹੀ ਮਿਲ ਜਾਵੇਗਾ। ਦਿੱਲੀ ’ਚ ਕਰੋਨਾ ਕੇਸਾਂ ਦੇ ਦੁਬਾਰਾ ਤੇਜ਼ੀ ਨਾਲ ਵਾਧੇ ਮਗਰੋਂ ਕੇਂਦਰੀ ਮੰਤਰੀ ਸ਼ਾਹ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਵਿਚਾਲੇ ਤਾਲਮੇਲ ਤਹਿਤ ਚੁੱਕੇ ਜਾ ਰਹੇ ਕਦਮਾਂ ਦੌਰਾਨ ਸਪਾਈਸ ਹੈਲਥ ਅਤੇ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਰੀਅਲ-ਟਾਈਮ ਪੌਲੀਮਰ ਚੇਨ ਰਿਐਕਸ਼ਨ (ਆਰਟੀ-ਪੀਸੀਆਰ) ਟੈਸਟ ਲਈ ਮੋਬਾਈਲ ਲੈਬਾਰਟਰੀ ਸ਼ੁਰੂ ਕਰਨ ਦਾ ਇਹ ਉਪਰਾਲਾ ਕੀਤਾ ਗਿਆ ਹੈ। ਸਪਾਈਸ ਹੈਲਥ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਇਸ ਲੈਬਾਰਟਰੀ ’ਚ ਰੋਜ਼ਾਨਾ ਲੱਗਪਗ 3000 ਟੈਸਟ ਕੀਤੇ ਜਾ ਸਕਦੇ ਹਨ। -ਪੀਟੀਆਈ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All