ਕਰੋਨਾ ਨੇ ਸਿਹਤ ਵਿਭਾਗ ਨੂੰ ਮੁੜ ਫਿਕਰਾਂ ’ਚ ਪਾਇਆ

ਕਰੋਨਾ ਨੇ ਸਿਹਤ ਵਿਭਾਗ ਨੂੰ ਮੁੜ ਫਿਕਰਾਂ ’ਚ ਪਾਇਆ

ਸ਼ੁੱਕਰਵਾਰ ਨੂੰ ਸਰੋਜਨੀ ਨਗਰ ਦੀ ਮਾਰਕੀਟ ਵਿੱਚ ਜੁੜੀ ਭੀੜ। -ਫੋਟੋ: ਪੀਟੀਆਈ

ਮਨਧੀਰ ਦਿਓਲ
ਨਵੀਂ ਦਿੱਲੀ, 30  ਅਕਤੂਬਰ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਜੇ ਹਰੇਕ ਵਿਅਕਤੀ ਵੱਲੋਂ ਜੇਕਰ ਚਿਹਰੇ ਉਪਰ ਮਾਸਕ ਪਾਇਆ ਜਾਵੇ ਤਾਂ ਇਹ ਕੋਵਿਡ-19 ਖ਼ਿਲਾਫ਼ ਟੀਕੇ ਵਰਗਾ ਹੀ ਹੈ। ਸ੍ਰੀ ਜੈਨ ਨੇ ਕਿਹਾ ਕਿ ਜਦੋਂ ਤਕ ਕੋਈ ਦਵਾਈ ਕਰੋਨਾ ਖ਼ਿਲਾਫ਼ ਨਹੀਂ ਆ ਜਾਂਦੀ ਉੱਦੋਂ ਤਕ ਮਾਸਕ ਕਾਰਗਰ ਹੋ ਸਕਦਾ ਹੈ। ਜੇਕਰ ਹਰ ਕੋਈ ਮਾਸਕ ਪਾਵੇਗਾ ਤਾਂ ਕਰੋਨਾਵਾਇਰਸ ਫੈਲਣ ਦਾ ਡਰ ਨਹੀਂ ਹੁੰਦਾ ਤੇ ਇਹ ਤਾਲਾਬੰਦੀ ਨਾਲੋਂ ਵੀ ਜ਼ਿਆਦਾ ਲਾਹੇਵੰਦ ਹੋਵੇਗਾ। ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਬੀਤੇ ਦੋ ਦਿਨਾਂ ਦੌਰਾਨ ਅਚਾਨਕ ਗਿਣਤੀ ਵਧਣ ਮਗਰੋਂ ਸਿਹਤ ਮਹਿਕਮਾ ਚਿੰਤਤ ਹੈ ਤੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਜੇਕਰ ਵਾਇਰਸ ਜ਼ਿਆਦਾ ਫੈਲਿਆਂ ਤਾਂ ਹਾਲਤ ਗੰਭੀਰ ਬਣ ਸਕਦੇ ਹਨ। ਦਿੱਲੀ ਵਿੱਚ ਪਾਜ਼ੇਟਿਵ ਦਰਜ 10 ਫੀਸਦੀ ਨੂੰ ਢੁੱਕ ਗਈ ਹੈ ਤੇ ਮਰੀਜ਼ਾਂ ਦੀ ਗਿਣਤੀ ਦੋ ਦਿਨਾਂ ਦੌਰਾਨ 5 ਹਜ਼ਾਰ ਤੋਂ ਜ਼ਿਆਦਾ ਆਈ ਜੋ ਹੁਣ ਤੱਕ ਦਾ ਰਿਕਾਰਡ ਹੈ। ਸ੍ਰੀ ਜੈਨ ਨੇ ਕਿਹਾ ਕਿ ਜਾਂਚ, ਸੰਪਰਕਾਂ ਵਿੱਚ ਆਏ ਲੋਕਾਂ ਦੀ ਭਾਲ ਤੇ ਇਲਾਜ ਨਾਲ ਕੋਰਨਾ ਖ਼ਿਲਾਫ਼ ਮੁਹਿੰਮ ਜਾਰੀ ਹੈ। ਦਿੱਲੀ ਸਰਕਾਰ ਨੇ ਹਮਲਾਵਰ ਸੰਪਰਕ ਟਰੇਸਿੰਗ ਤੇ ਟੈਸਟਿੰਗ ਨੂੰ ਸ਼ਾਮਲ ਕਰਨ ਦੀ ਆਪਣੀ ਨਵੀਂ ਰਣਨੀਤੀ ਦਾ ਹਵਾਲਾ ਦਿੱਤਾ ਹੈ ਜੋ ਸ਼ਹਿਰ ਵਿੱਚ ਲਾਗਾਂ ਦੀ ਗਿਣਤੀ ਵਿੱਚ ਅਚਾਨਕ ਹੋਏ ਵਾਧੇ ਪਿੱਛੇ ਇੱਕ ਕਾਰਨ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਹਾਲਾਂਕਿ ਤਿਉਹਾਰਾਂ ਦੌਰਾਨ ਸਮਾਜਿਕ ਇਕੱਠਾਂ ਕਰਨ, ਹਵਾ ਦੀ ਗੁਣਵੱਤਾ ਦੇ ਵਿਗੜਣ ਅਤੇ ਸਾਹ ਦੀਆਂ ਬਿਮਾਰੀਆਂ ਦੀਆਂ ਵਧਦੀਆਂ ਘਟਨਾਵਾਂ ਦਾ ਕਾਰਨ ਮੰਨਿਆ ਹੈ। 

ਉੱਧਰ ਦੂਜੇ ਪਾਸੇ ਦਿੱਲੀ ਦੇ ਥੋਕ ਬਜ਼ਾਰਾਂ ਵਿੱਚ ਹਰ ਪਾਸੇ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ ਤੇ ਮੈਟਰੋ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਭੀੜ ਵੱਧਣ ਲੱਗੀ ਹੈ, ਖਾਸ ਕਰਕੇ ਥੋਕ ਦੇ ਬਜ਼ਾਰਾਂ ਸਦਰ ਬਜ਼ਾਰ, ਕਰੋਲ ਬਾਗ਼, ਚਾਂਦਨੀ ਚੌਕ, ਖਾਰੀ ਬਾਬਲੀ, ਦਰਿਆ ਗੰਜ ਵਿੱਚ ਗਲੀਆਂ ਗ੍ਰਾਹਕਾਂ ਨਾਲ ਭਰੀਆਂ ਪਈਆਂ ਹਨ। ਮਾਹਰਾਂ ਵੱਲੋਂ ਅਜਿਹੀ ਭੀੜ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦਾ ਕਾਰਨ ਬਣ ਸਕਦੀ ਹੈ। ਪਹਿਲਾਂ ਹੀ ਇਕ ਕਮੇਟੀ ਨੇ ਰਿਪੋਰਟ ਦਿੱਤੀ ਸੀ ਕਿ ਸਾਲ ਦੇ ਆਖ਼ੀਰ ਤੱਕ ਦਿੱਲੀ ਵਿੱਚ ਰੋਜ਼ਾਨਾ 12 ਤੋਂ 15 ਹਜ਼ਾਰ ਮਰੀਜ਼ ਸਾਹਮਣੇ ਆ ਸਕਦੇ ਹਨ। ਜੋ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਉਨ੍ਹਾਂ ਮੁਤਾਬਕ ਬਜ਼ਾਰਾਂ ਦੀ ਭੀੜ ਨੇ ਸਾਹ ਸੂਤੇ ਪਏ ਹਨ ਤੇ ਕਿਤੇ ਦਿੱਲੀ ਕਰੋਨਾ ਦਾ ਵੱਡਾ ਘਰ ਨਾ ਬਣ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All