ਕਰੋਨਾ: ਕੌਮੀ ਰਾਜਧਾਨੀ ’ਚ 805 ਨਵੇਂ ਮਾਮਲੇ, 17 ਮੌਤਾਂ

ਕਰੋਨਾ: ਕੌਮੀ ਰਾਜਧਾਨੀ ’ਚ 805 ਨਵੇਂ ਮਾਮਲੇ, 17 ਮੌਤਾਂ

ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਅਗਸਤ

ਦਿੱਲੀ ਵਿੱਚ ਹੁਣ ਰੋਜ਼ਾਨਾ 1000 ਤੋਂ ਘੱਟ ਕਰੋਨਾ ਦੇ ਮਰੀਜ਼ ਸਾਹਮਣੇ ਆਉਣ ਮਗਰੋਂ ਹਾਲਤ ਸੁਧਰੇ ਪ੍ਰਤੀਤ ਹੁੰਦੇ ਹਨ। ਸੋਮਵਾਰ ਨੂੰ 805 ਨਵੇਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ ਸਾਹਮਣੇ ਆਏ ਹਨ। ਦਿੱਲੀ ਵਿੱਚ ਹੁਣ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1.38 ਲੱਖ ਹੋ ਗਈ ਹੈ। ਜਦੋਂ ਕਿ ਮ੍ਰਿਤਕਾਂ ਦੀ ਗਿਣਤੀ 4021 ਹੋ ਚੁੱਕੀ ਹੈ। ਬੀਤੇ 24 ਘੰਟਿਆਂ ਦੌਰਾਨ 17 ਲੋਕਾਂ ਦੀ ਮੌਤ ਹੋਈ ਹੈ। 

ਦਿੱਲੀ ਸਰਕਾਰ ਦੇ ਬੁਲੇਟਿਨ ਮੁਤਾਬਕ ਕੋਵਿਡ-19 ਦੇ ਮਰੀਜ਼ਾਂ ਦਾ ਤਿੰਨ ਹਿੰਸਿਆਂ ਵਿੱਚ ਬੀਤੇ 3 ਦਿਨਾਂ ਤੋਂ ਅੰਕੜਾ ਸਾਹਮਣੇ ਆ ਰਿਹਾ ਹੈ। ਜਾਂਚ ਕਰਨ ਦੀ ਰਫ਼ਤਾਰ 10133 ਰਹੀ। ਸਰਗਰਮ ਮਾਮਲਿਆਂ ਦੀ ਗਿਣਤੀ 10207 ਰਹੀ ਜੋ ਬੀਤੇ ਦਿਨ 10356 ਸੀ। ਸਿਹਤ ਮਹਿਕਮੇ ਮੁਤਾਬਕ ਕੁੱਲ ਮਾਮਲੇ 138482 ਹੋ ਚੁੱਕੇ ਹਨ। ਐਤਵਾਰ ਨੂੰ 952 ਮਰੀਜ਼ ਮਿਲੇ ਸਨ।

106 ਸਾਲ ਦੇ ਮੁਹੰਮਦ ਮੁਖ਼ਤਾਰ ਅਹਿਮਦ ਦੀ ਕਰੋਨਾ ’ਤੇ ਜਿੱਤ

ਦਿੱਲੀ ਦੇ 106 ਸਾਲਾਂ ਦੇ ਮੁਹੰਮਦ ਮੁਖ਼ਤਾਰ ਅਹਿਮਦ ਨੇ ਕਰੋਨਾ ਉਪਰ ਜਿੱਤ ਪ੍ਰਾਪਤ ਕੀਤੀ ਤੇ ਉਸ ਨੇ 2018 ਵਿੱਚ ਸਵਾਈਨ ਫਲੂ ਨੂੰ ਮਾਤ ਦਿੱਤੀ ਸੀ। ਆਮ ਆਦਮੀ ਪਾਰਟੀ ਵੱਲੋਂ ਮੁਖ਼ਤਾਰ ਅਹਿਮਦ ਦੀ ਵੀਡੀਓ ਆਪਣੇ ਟਵਿੱਟਰ ਉਪਰ ਸਾਂਝੀ ਕੀਤੀ ਗਈ ਤੇ ਦੱਸਿਆ ਗਿਆ ਕਿ ਦਿੱਲੀ ਸਰਕਾਰ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਦਾ ਹਾਲ ਜਾਨਣ ਲਈ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਪੁੱਜਾ। ਇਕ ਸਵੈ-ਸੇਵੀ ਸੰਸਥਾ ਨੇ ਉਸ ਨੂੰ ਕੁਝ ਰਾਸ਼ਨ ਤੇ ਦਸ ਹਜ਼ਾਰ ਦੀ ਪੇਸ਼ ਕੀਤੀ ਜੋ ਹੁਣ ਦੀਆਂ ਲੋੜਾਂ ਲਈ ਕਾਫੀ ਹੈ। ਮੁਹੰਮਦ ਮੁਖ਼ਤਾਰ ਅਹਿਮਦ ਦਾ ਸਾਰਾ ਪਰਿਵਾਰ ਮਹਾਂਰਾਸ਼ਟਰ ਵਿੱਚ ਕੁਝ ਸਾਲ ਪਹਿਲਾਂ ਮਾਰਿਆ ਗਿਆ ਸੀ ਤੇ ਉਹ ਦਿੱਲੀ ਆ ਗਿਆ ਜਿੱਥੇ ਰੇਲਵੇ ਦੇ ਇਕ ਮੁਲਾਜ਼ਮ ਨੇ ਤਰਸ ਖਾ ਕੇ ਆਪਣੇ ਨਾਲ ਰਹਿਣ ਲਈ ਥਾਂ ਦੇ ਦਿੱਤੀ ਸੀ। ਦੱਸਿਆ ਗਿਆ ਕਿ ਉਸ ਨੂੰ ਹਸਪਤਾਲ ਵਿੱਚ ਆਕਸੀਜਨ ਦੀ ਲੋੜ ਵੀ ਨਹੀਂ ਪਈ।

ਦਿੱਲੀ ਸਰਕਾਰ ਨੇ ਡਾ. ਜੋਗਿੰਦਰ  ਚੌਧਰੀ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦਿੱਤੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਡਾ. ਬਾਬਾ ਸਾਹਿਬ ਅੰਬੇਡਕਰ ਮੈਡੀਕਲ ਹਸਪਤਾਲ ਤੇ ਕਾਲਜ ਵਿੱਚ ਐਡਹਾਕ ਉਪਰਜ ਜੂਨੀਅਰ ਰੇਜੀਡੈਂਟ ਡਾਕਟਰ ਜੋਗਿੰਦਰ ਚੌਧਰੀ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਗ੍ਰਾਂਟ ਚੈੱਕ ਦੇ ਰੂਪ ਵਿੱਚ ਦਿੱਤੀ ਗਈ। ਡਾ. ਜੋਗਿੰਦਰ ਦੀ ਮੌਤ ਕਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਲਾਗ ਲੱਗਣ ਮਗਰੋਂ ਬੀਤੇ ਦਿਨੀਂ ਹੋਈ ਸੀ। ਮ੍ਰਿਤਕ ਡਾਕਟਰ ਦਾ ਪਰਿਵਾਰ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਿਵਲ ਲਾਈਨਜ਼ ਵਿਖੇ ਪੁੱਜਾ ਜਿੱਥੇ ਸ੍ਰੀ ਕੇਜਰੀਵਾਲ ਨੇ ਡਾਕਟਰ ਦੀ ਮੌਤ ਉਪਰ ਦੁੱਖ ਪ੍ਰਗਟ ਕੀਤਾ। ਉਨ੍ਹਾਂ ਟਵੀਟ ਕਰਕੇ ਕਰੋਨਾ ਯੋਧਾ ਦੇ ਪਰਿਵਾਰ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All