ਕਾਂਗਰਸੀਆਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਕਾਂਗਰਸੀਆਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਦਿੱਲੀ ਵਿੱਚ ਸ਼ੁੱਕਰਵਾਰ ਨੂੰ ਮੁੱਖ ਮੰੰਤਰੀ ਦੇ ਨਿਵਾਸ ਵੱਲ ਜਾਂਦੇ ਹੋਏ ਕਾਂਗਰਸੀ ਵਰਕਰ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਗਸਤ

ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਅੱਜ ਇੱਥੇ ਦਿੱਲੀ ਨਗਰ ਨਿਗਮ ਤੇ ਦਿੱਲੀ ਸਰਕਾਰ ਦੇ ਮੁਲਾਜ਼ਮਾਂ ਦੀਆਂ ਰੁਕੀਆਂ ਹੋਈਆਂ ਤਨਖ਼ਾਹਾਂ ਤੁਰੰਤ ਦੇਣ ਤੇ ਕੋਵਿਡ-19 ਮਹਾਂਮਾਰੀ ਦੌਰਾਨ ਕਾਰਜਸ਼ੀਲ ਮੁਲਾਜ਼ਮਾਂ ਨੂੰ ਕਰੋਨਾ ਯੋਧੇ ਸਨਮਾਨ ਦਿਵਾਉਣ ਲਈ ਕਾਂਗਰਸੀ ਕਾਰਕੁਨਾਂ ਨੇ ‘ਨਿਆਂ ਮਾਰਚ’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਵੱਲ ਕੱਢਿਆ। ਕਾਂਗਰਸੀ ਕਾਰਕੁਨ ਚੰਦਗੀ ਰਾਜ ਅਖਾੜਾ ਨੇੜੇ ਇਕੱਠੇ ਹੋਏ ਤੇ ਅੱਗੇ ਵੱਲ ਵਧੇ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਜੋ ਪ੍ਰਦਰਸ਼ਨਕਾਰੀ ਰੋਕਾਂ ਟੱਪ ਕੇ ਅੱਗੇ ਵਧਣਾ ਚਾਹੁੰਦੇ ਸਨ, ਉਨ੍ਹਾਂ ਨੂੰ ਸਮੇਤ ਸੂਬਾ ਪ੍ਰਧਾਨ ਦੇ ਹਿਰਾਸਤ ਵਿੱਚ ਲੈ ਲਿਆ ਤੇ ਥਾਣੇ ਲੈ ਗਏ। ਬਾਅਦ ਵਿੱਚ ਉਨ੍ਹਾਂ ਨੂੰ ਰਿਹਆ ਕਰ ਦਿੱਤਾ ਗਿਆ। ਮੁਜ਼ਾਹਾਰਾਕਾਰੀਆਂ ਨੇ ‘ਦਿੱਲੀ ਨਗਰ ਨਿਗਮ ਮੁਲਾਜ਼ਮਾਂ ਦਾ ਸ਼ੋਸਣ ਨਹੀਂ ਸਹੇਂਗੇ’, ‘ਦਿੱਲੀ ਐਮਸੀਡੀ ਵਿੱਚ ਪੱਕੀ ਨੌਕਰੀ ਸਰਕਾਰੀ-ਖ਼ਤਮ ਹੋਵੇ ਠੇਕਦਾਰੀ’ ਵਰਗੇ ਨਾਹਰੇ ਲਾਏ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਦੌਰਾਨ ਕਰੀਬ 20 ਸਫ਼ਾਈ ਮੁਲਾਜ਼ਮ ਮਾਰੇ ਗਏ ਹਨ ਤੇ ਉਨ੍ਹਾਂ ਨੂੰ ਕਰੋਨਾ ਯੋਧਾ ਐਲਾਨਦੇ ਹੋਏ ਸਰਕਾਰੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਦਿੱਲੀ ਯੂਨੀਵਰਸਿਟੀ ਤੇ ਹੋਰ ‘ਵਰਸਿਟੀਆਂ ਨਾਲ ਜੁੜੇ 12 ਕਾਲਜਾਂ ਦੇ ਅਮਲੇ ਨੂੰ ਤਨਖ਼ਾਹਾਂ ਵਿੱਚ ਦੇਰੀ ਹੋ ਰਹੀ ਹੈ। ਕਾਂਗਰਸ ਨੇ ਮੰਗ ਕੀਤੀ ਕਿ ਨਿਗਮਾਂ ਅੰਦਰ ਠੇਕਾ ਪ੍ਰਥਾ ਖ਼ਤਮ ਕਰਕੇ ਪੱਕੀ ਨੌਕਰੀ ਉਪਰ ਮੁਲਾਜ਼ਮ ਰੱਖੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All