ਕਾਂਗਰਸ ਵੱਲੋਂ ਦਿੱਲੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਕਾਂਗਰਸ ਵੱਲੋਂ ਦਿੱਲੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਦਿੱਲੀ ਦੇ ਫਲਾਈਓਵਰ ’ਤੇ ਕਾਂਗਰਸੀ ਕਾਰਕੁਨ ਪ੍ਰਦਰਸ਼ਨ ਕਰਦੇ ਹੋਏ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਦਸੰਬਰ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਅੱਜ ਕਾਂਗਰਸ ਦੇ ਵਰਕਰਾਂ ਨੇ ਦਿੱਲੀ ਦੀਆਂ ਸਾਰੇ 70 ਵਿਧਾਨ ਸਭਾ ਹਲਕਿਆਂ ਦੇ ਫਲਾਈਓਵਰਾਂ ’ਤੇ ਹੋਰਡਿੰਗ ਲਗਾ ਕੇ ਦਿੱਲੀ ਵਿੱਚ ਕੋਵਿਡ ਮਹਾਮਾਰੀ ਲਈ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਅਸਤੀਫ਼ੇ ਦੀ ਮੰਗ ਕੀਤੀ।

ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਸਰਕਾਰ ਅੰਕੜਿਆਂ ਨੂੰ ਲੁਕਾਉਣ ਲੱੱਗੀ ਹੋਈ ਹੈ ਪਰ ਕੋਵਿਡ-19 ਤੋਂ ਹੋਈਆਂ ਮੌਤਾਂ ਦੇ ਅੰਕੜੇ ਬਾਹਰ ਆ ਰਹੇ ਹਨ ਤੇ ਸੱਚ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਕੋਵਿਡ ਨੂੰ ਕੰਟਰੋਲ ਨਾ ਕਰਨ ਕਾਰਨ ਅੱਜ ਦਿੱਲੀ ਦੇ ਲੋਕ ਦੁਖੀ ਹਨ।

ਵਿਰੋਧ ਪ੍ਰਦਰਸ਼ਨ ਵਿੱਚ ਸੂਬਾ ਪ੍ਰਧਾਨ ਅਨਿਲ ਕੁਮਾਰ ਨੇ ਆਈਟੀਓ ਫਲਾਈਓਵਰ ’ਤੇ ਹੋਏ ਵਿਰੋਧ ਵਿੱਚ ਹਿੱਸਾ ਲਿਆ। ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਝੰਡੇ ਦੇ ਨਾਲ ਬੈਨਰ ਵੀ ਫੜੇ ਹੋਏ ਸਨ। ਉਨ੍ਹਾਂ ਕਿਹਾ ਕਿ ਦਿੱਲੀ ਹੀ ਦੇਸ਼ ਵਿੱਚ ਹੀ ਨਹੀਂ, ਦੁਨੀਆਂ ਦਾ ਸਭ ਤੋਂ ਵੱਧ ਲਾਗ ਵਾਲਾ ਸ਼ਹਿਰ ਬਣ ਗਿਆ ਹੈ ਅਤੇ ਨਵੰਬਰ ਤੋਂ ਲੈ ਕੇ ਹੁਣ ਤੱਕ ਦੇ ਅੰਕੜਿਆਂ ਅਨੁਸਾਰ, ਕਰੋਨਾ ਕਾਰਨ ਮੌਤ ਦੀ ਦਰ ਵਿੱਚ 136% ਵਾਧਾ ਹੋਇਆ ਹੈ ਅਤੇ ਦੇਸ਼ ਵਿੱਚ ਹਰ ਪੰਜਵਾਂ ਕੋਵਿਡ ਮਰੀਜ਼ ਦਿੱਲੀ ਤੋਂ ਹਨ। ਰਾਜਧਾਨੀ ਵਿਚ ਮੌਤ ਦੀ ਦਰ ਦੇਸ਼ ਨਾਲੋਂ 4 ਗੁਣਾ ਜ਼ਿਆਦਾ ਹੈ। ਅਨਿਲ ਕੁਮਾਰ ਨੇ ਕਿਹਾ ਕਿ ਕੋਵਿਡ ਦੇ ਭਿਆਨਕ ਅੰਕੜੇ ਦਿੱਲੀ ਵਿੱਚ ਰੋਜ਼ਾਨਾ ਸਾਹਮਣੇ ਆ ਰਹੇ ਹਨ ਜੋ ਅਰਵਿੰਦ ਸਰਕਾਰ ਦੀ ਅਸਫ਼ਲਤਾ ਤੇ ਪ੍ਰਬੰਧਕੀ ਅਯੋਗਤਾ ਨੂੰ ਉਜਾਗਰ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਰਾਜਧਾਨੀ ਵਿੱਚ ਕੋਵਿਡ ਤਬਾਹੀ ਦੀ ਭਿਆਨਕ ਸਥਿਤੀ ਕਾਰਨ ਹਰ 10 ਮਿੰਟ ਵਿੱਚ ਔਸਤਨ ਇੱਕ ਵਿਅਕਤੀ ਦੀ ਮੌਤ ਹੋ ਰਹੀ ਹੈ। ਅਰਵਿੰਦ ਸਰਕਾਰ ਕੋਵਿਡ ਕੰਟਰੋਲ ਨੂੰ ਲੈ ਕੇ ਦਿੱਲੀ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਸਿਹਤ ਮੰਤਰੀ ਸ੍ਰੀ ਜੈਨ ਨੂੰ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੋਵਿਡ ਪ੍ਰੋਟੋਕੋਲ ਦੁਆਰਾ ਸਰਕਾਰ ਦੁਆਰਾ ਐਲਾਨੀ ਮੌਤ ਦੇ ਅੰਕੜਿਆਂ ਤੇ ਕਾਰਪੋਰੇਸ਼ਨ ਦੇ ਅੰਤਮ ਸਸਕਾਰ ਦੇ ਅੰਕੜਿਆਂ ਵਿਚ ਵੀ ਵੱਡਾ ਫ਼ਰਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All