ਕਾਂਗਰਸ ਵੱਲੋਂ ਠੇਕਾ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ : The Tribune India

ਕਾਂਗਰਸ ਵੱਲੋਂ ਠੇਕਾ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ

ਕਾਂਗਰਸ ਵੱਲੋਂ ਠੇਕਾ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ

ਪੱਤਰ ਪ੍ਰੇਰਕ

ਨਵੀਂ ਦਿੱਲੀ, 29 ਨਵੰਬਰ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਲਿੱਤਾਂ ਨੂੰ ਸਮਾਜਿਕ ਨਿਆਂ, ਆਰਥਿਕ ਨਿਆਂ, ਧਾਰਮਿਕ ਨਿਆਂ, ਰਾਜਨੀਤਿਕ ਨਿਆਂ ਅਤੇ ਸੱਭਿਆਚਾਰਕ ਨਿਆਂ ਦੇਣ ਦੀ ਵਿਚਾਰਧਾਰਾ ਅਤੇ ਕਾਰਜਸ਼ੀਲਤਾ ਲਈ ਸੱਤਾ ਵਿੱਚ ਆਉਂਦੇ ਹੀ 6 ਮਹੀਨਿਆਂ ਦੇ ਅੰਦਰ-ਅੰਦਰ ਦਿੱਲੀ ਨਗਰ ਨਿਗਮ ਦੇ ਸਾਰੇ ਆਰਜ਼ੀ ਅਤੇ ਠੇਕੇ ’ਤੇ ਰੱਖੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰੇਗੀ, ਖਾਲੀ ਅਸਾਮੀਆਂ ਨੂੰ ਭਰੇਗੀ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਿੱਲੀ ਭਰ ਵਿੱਚ ਸਰਵੇ ਕਰਵਾ ਕੇ ਹਰ ਦਲਿਤ ਪਰਿਵਾਰ ਨੂੰ ਨਿਗਮ ਵਿੱਚ ਨੌਕਰੀ ਦੇ ਕੇ ਆਰਥਿਕ ਨਿਆਂ ਦੇ ਨਾਲ-ਨਾਲ ਦਲਿਤਾਂ ਨੂੰ ਸਮਾਜਿਕ ਨਿਆਂ ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ 15 ਸਾਲਾਂ ਦੌਰਾਨ ਅਸਥਾਈ ਸਫਾਈ ਕਰਮਚਾਰੀਆਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ ਅਤੇ 2022 ਦੇ ਵਾਅਦਾ ਨੋਟ ਵਿੱਚ ਉਨ੍ਹਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਦਿੱਲੀ ਦੇ ਦਲਿਤਾਂ ਨਾਲ ਧੋਖਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ 2007-2012 ਦੌਰਾਨ ਕਾਂਗਰਸ ਨੇ ਨਿਗਮ ਵਿਚ ਰਹਿੰਦਿਆਂ ਹਰ ਵਾਰਡ ਵਿੱਚ ਮਹਿਲਾ ਪਾਰਕ ਬਣਾਏ ਸਨ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਉਹ ਦਿੱਲੀ ਦੇ 42 ਰਾਖਵੇਂ ਦਲਿਤ ਵਾਰਡਾਂ ਨੂੰ ਦਲਿਤ ਮਾਡਲ ਵਾਰਡ ਬਣਾਉਣ ਦਾ ਕੰਮ ਕਰੇਗੀ। ਕਲੋਨੀਆਂ ਨੂੰ ਵਾਰਡਾਂ ਵਿੱਚ ਸਾਫ਼-ਸਫ਼ਾਈ ਦੇ ਪ੍ਰਬੰਧ ਕਰ ਕੇ ਕੂੜਾ-ਕਰਕਟ ਮੁਕਤ ਕੀਤਾ ਜਾਵੇਗਾ ਅਤੇ ਕਾਂਗਰਸ ਦਲਿਤ ਵਾਰਡਾਂ ਨੂੰ ਮਾਡਲ ਵਾਰਡਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰ.ਓ. ਲਗਾਉਣ ਦੇ ਨਾਲ-ਨਾਲ ਹਰ ਦਲਿਤ ਪਰਿਵਾਰ ਨੂੰ ਆਰ.ਓ. ਇਸ ਦੀ ਸਾਂਭ-ਸੰਭਾਲ ਕਾਂਗਰਸ ਸ਼ਾਸਤ ਦਿੱਲੀ ਨਗਰ ਨਿਗਮ ਕਰੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All