ਕਾਂਗਰਸ ਸਿੱਖਾਂ ਨਾਲ ਨਫ਼ਰਤ ਕਰਦੀ ਹੈ: ਪ੍ਰਧਾਨ ਮੰਤਰੀ ਮੋਦੀ
ਰਾਹੁਲ ਗਾਂਧੀ ਦੀ 'ਗੱਦਾਰ' ਵਾਲੀ ਟਿੱਪਣੀ 'ਤੇ ਬੋਲੇ ਪੀਐਮ ਮੋਦੀ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਬੋਲਦਿਆਂ ਰਾਹੁਲ ਗਾਂਧੀ ਦੀ ਰਵਨੀਤ ਬਿੱਟੂ ਲਈ ਕੀਤੀ ‘ਗੱਦਾਰ’ ਵਾਲੀ ਟਿੱਪਣੀ ’ਤੇ ਤਨਜ ਕੱਸਿਆ। ਉਨ੍ਹਾਂ ਕਿਹਾ ਕਿ "ਕਾਂਗਰਸ ਸਿੱਖਾਂ ਪ੍ਰਤੀ ਨਫ਼ਰਤ ਰੱਖਦੀ ਹੈ ਅਤੇ ਇਸ ਨੇ ਸਿੱਖ ਭਾਈਚਾਰੇ ਦੀ ਬੇਅਦਬੀ ਕੀਤੀ ਹੈ।"
ਮੋਦੀ ਨੇ ਕਿਹਾ ਕਿ ਦੁਨੀਆ ਇੱਕ ਨਵੀਂ ਵਿਸ਼ਵ ਵਿਵਸਥਾ ਵੱਲ ਵਧ ਰਹੀ ਹੈ ਅਤੇ ਭਾਰਤ ਗਲੋਬਲ ਸਾਊਥ ਦੀ ਇੱਕ ਬੁਲੰਦ ਆਵਾਜ਼ ਵਜੋਂ ਉੱਭਰਿਆ ਹੈ। ਜਿਵੇਂ ਹੀ ਮੋਦੀ ਨੇ ਆਪਣਾ ਜਵਾਬ ਸ਼ੁਰੂ ਕੀਤਾ, ਵਿਰੋਧੀ ਪਾਰਟੀਆਂ ਨੇ ਲੋਕ ਸਭਾ ਵਿੱਚ ਚੱਲ ਰਹੇ ਡੈੱਡਲਾਕ ਦੇ ਵਿਚਕਾਰ "ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ" ਦੇ ਨਾਅਰੇ ਲਗਾਏ।
Advertisement
ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ’ਤੇ ਤਨਜ ਕੱਸਦਿਆਂ ਸੁਝਾਅ ਦਿੱਤਾ ਕਿ ਉਹ ਬੈਠੇ-ਬੈਠੇ ਨਾਅਰੇਬਾਜ਼ੀ ਕਰ ਸਕਦੇ ਹਨ। ਵਿਰੋਧੀ ਸੰਸਦ ਮੈਂਬਰਾਂ ਨੇ ਬਾਅਦ ਵਿੱਚ ਵਾਕਆਊਟ ਕਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਨਾਲ ਫਾਈਨਲ ਹੋ ਰਹੇ ਵਪਾਰਕ ਸਮਝੌਤਿਆਂ ਦਾ ਜ਼ਿਕਰ ਕੀਤਾ।
Advertisement
Advertisement
×

