ਨਵੀਂ ਦਿੱਲੀ, 18 ਅਪਰੈਲ
ਦਿੱਲੀ ਵਿਚ ਕਰੋਨਾ ਨਵੇਂ ਰਿਕਾਰਡ ਤੋੜਦਾ ਜਾ ਰਿਹਾ ਹੈ। ਇਥੇ ਬੀਤੇ ਚੌਵੀਂ ਘੰਟਿਆਂ ਦਰਮਿਆਨ ਕਰੋਨਾ ਦੇ ਨਵੇਂ 25,500 ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਦੱਸਿਆ ਕਿ ਇਸ ਵੇਲੇ ਦਿੱਲੀ ਦੇ ਹਸਪਤਾਲਾਂ ਵਿਚ ਸਿਰਫ 100 ਆਈਸੀਯੂ ਬੈਡ ਖਾਲੀ ਰਹਿ ਗਏ ਹਨ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਦਿੱਲੀ ਵਿਚ ਆਈਸੀਯੂ ਬੈਡ ਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰਬੰਧ ਕੀਤੇ ਜਾਣ।