DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਸਲੇ ਹੱਲ ਨਾ ਹੋਣ ’ਤੇ ਮੁੜ ਸੰਘਰਸ਼ ਕਰੇਗੀ Cockroach Janata Party

ਕੇਂਦਰ ’ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼

  • fb
  • twitter
  • whatsapp
  • whatsapp
Advertisement

CJP Protest: ਕੌਕਰੋਚ ਜਨਤਾ ਪਾਰਟੀ (ਸੇ ਜੀ ਪੀ) ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਮਸਲੇ ਹੱਲ ਨਹੀਂ ਕੀਤੇ ਜਿਸ ਕਰ ਕੇ ਉਨ੍ਹਾਂ ਵਲੋਂ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਸ ਸਬੰਧੀ ਪਾਰਟੀ ਨੇ ਕੌਮੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੱਦੀ ਹੈ ਜਿਸ ਵਿੱਚ ਦੇਸ਼ਿਵਆਪੀ ਅੰਦੋਲਨ ਵਾਪਸ ਲੈਣ ਮਗਰੋਂ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ।

Advertisement

ਸੀ ਜੇ ਪੀ ਮੁਤਾਬਕ ਸਰਕਾਰ ਨੇ ਹੁਣ ਤੱਕ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਰਸਮੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ, ਜਿਸ ਵਿੱਚ ਦੇਸ਼ ਭਰ ’ਚ ਮੁੜ ਤੋਂ ਸ਼ਾਂਤੀਪੂਰਨ ਅੰਦੋਲਨ ਸ਼ੁਰੂ ਕਰਨ ਦਾ ਬਦਲ ਵੀ ਸ਼ਾਮਲ ਹੈ।

Advertisement

ਸੀ ਜੇ ਪੀ ਨੇ ਕਿਹਾ, ‘‘ਪਾਰਟੀ ਨੇ ਸਦਭਾਵਨਾ ਨਾਲ ਆਪਣਾ ਅੰਦੋਲਨ ਵਾਪਸ ਲਿਆ ਕਿਉਂਕਿ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਪਰ ਉਹ ਉਸ ਚੰਗੀ ਮਨਸ਼ਾ ਨੂੰ ‘ਕਮਜ਼ੋਰੀ’ ਸਮਝਣ ਦੀ ਗਲਤੀ ਨਹੀਂ ਹੋਣ ਦੇਵੇਗੀ।’’ ਸੀ ਜੇ ਪੀ ਨੇ ਵਿਦਿਆਰਥੀਆਂ, ਨੌਜਵਾਨਾਂ, ਪਾਰਟੀ ਸਮਰਥਕਾਂ ਅਤੇ ਸਮਾਜ ਸੇਵੀਆਂ ਨੂੰ ਸੋਮਵਾਰ ਹੋਣ ਵਾਲੀ ਮੀਟਿੰਗ ਦੇ ਫ਼ੈਸਲਿਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਸੀ ਜੇ ਪੀ ਨੇ ਇਹ ਐਲਾਨ ਸੁਪਰੀਮ ਕੋਰਟ ਵੱਲੋਂ 18 ਅਗਸਤ ਨੂੰ ਦੇਸ਼ ਭਰ ’ਚ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਫ਼ਾ ਦਰਜ ਐੱਫ ਆਈ ਆਰ ਦੀ ਸਾਂਝੀ ਸੂਚੀ ਮੰਗੇ ਜਾਣ ਦੇ ਕੁੱਝ ਦਿਨਾਂ ਬਾਅਦ ਕੀਤਾ ਹੈ। ਸੀ ਜੇ ਪੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਨੂੰ ਤਿੰਨ ਵਾਰ ਉਹ ਸੂਚੀ ਦੇਣ ਲਈ ਕਿਹਾ ਸੀ ਤਾਂ ਕਿ ਉਹ ਕੇਸ ਰੱਦ ਕਰਨ ਲਈ ਧਾਰਾ 142 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ’ਤੇ ਵਿਚਾਰ ਕਰ ਸਕੇ। ਅਦਾਲਤ ਦੀ ਵਾਰ-ਵਾਰ ਮੰਗ ਦੇ ਬਾਵਜੂਦ ਕੇਂਦਰ ਨੇ ਇਹ ਸੂਚੀ ਉਪਲਬਧ ਕਰਵਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਹੈ।

Advertisement
×