DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

CJP ਹਾਲ ਦੀ ਘੜੀ ਬਣੇਗੀ ਪ੍ਰੈਸ਼ਰ ਗਰੁੱਪ, ਦੇਸ਼ ਨੂੰ ਇਸੇ ਦੀ ਲੋੜ: ਅਭੀਜੀਤ ਦੀਪਕੇ

ਨੀਟ-ਯੂਜੀ ਪੇਪਰ ਲੀਕ ਵਿਰੋਧ ਪ੍ਰਦਰਸ਼ਨਾਂ ਦੇ ਮਾਮਲੇ ’ਚ ਵਿਦਿਆਰਥੀਆਂ ’ਤੇ ਦਰਜ FIRਜ਼ ਵਾਪਸ ਲੈਣ ਦੀ ਮੰਗ; ਸੋਨਮ ਵਾਂਗਚੁਕ ਰਹਿਣਗੇ ਮਾਰਗਦਰਸ਼ਕ

  • fb
  • twitter
  • whatsapp
  • whatsapp
featured-img featured-img
Cockroach Janta Party (CJP) founder Abhijeet Dipke with party spokespersons Saurav Das and Ashutosh Ranka at Jantar Mantar in New Delhi. PTI file
Advertisement

ਕੌਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭੀਜੀਤ ਦੀਪਕੇ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੀਜੀਪੀ ਫਿਲਹਾਲ ਇੱਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰੇਗੀ, ਕਿਉਂਕਿ ਇਸ ਵੇਲੇ ਭਾਰਤ ਨੂੰ ਇਸੇ ਦੀ ਸਭ ਤੋਂ ਵੱਧ ਲੋੜ ਹੈ। ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਸੀਜੀਪੀ ਦੀ ਕੋਰ ਟੀਮ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ ਇਸ ਬੈਠਕ ਵਿੱਚ ਮੀਡੀਆ ਅਤੇ ਨਿਆਂਪਾਲਿਕਾ ਵਰਗੀਆਂ ਸੰਸਥਾਵਾਂ ਵਿੱਚ ਲੋਕਾਂ ਦੇ ਘਟਦੇ ਭਰੋਸੇ ’ਤੇ ਗੰਭੀਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈਥਾਨੌਲ-ਮਿਸ਼ਰਤ ਬਾਲਣ ਅਤੇ ਵਧਦੀ ਬੇਰੋਜ਼ਗਾਰੀ ਵਰਗੇ ਅਹਿਮ ਮੁੱਦੇ ਵੀ ਚੁੱਕੇ ਜਾਣਗੇ।

ਸੀਜੀਪੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਸੋਨਮ ਵਾਂਗਚੁਕ ਪਾਰਟੀ ਦੇ ਮਾਰਗਦਰਸ਼ਕ ਵਜੋਂ ਬਣੇ ਰਹਿਣਗੇ ਅਤੇ ਉਹ ਸਮੇਂ-ਸਮੇਂ ’ਤੇ ਉਨ੍ਹਾਂ ਤੋਂ ਸਲਾਹ ਲੈਂਦੇ ਰਹਿਣਗੇ। ਦਾਸ ਨੇ ਅੱਗੇ ਕਿਹਾ ਕਿ ਨੀਟ-ਯੂਜੀ (NEET-UG) ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਹੋਈਆਂ ਘਪਲੇਬਾਜ਼ੀ ਵਿਰੁੱਧ ਹਾਲ ਹੀ ਵਿੱਚ ਸੀਜੀਪੀ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਐੱਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਚੱਲ ਰਹੀ ਹੈ। ਪਾਰਟੀ ਦੇਸ਼ ਭਰ ਵਿੱਚ ਜ਼ਖ਼ਮੀ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ।

Advertisement

ਜ਼ਿਕਰਯੋਗ ਹੈ ਕਿ ਅਭੀਜੀਤ ਦੀਪਕੇ ਜੂਨ ਮਹੀਨੇ ਅਮਰੀਕਾ ਤੋਂ ਭਾਰਤ ਪਰਤੇ ਸਨ ਅਤੇ ਉਨ੍ਹਾਂ ਨੇ ਨੀਟ ਪੇਪਰ ਲੀਕ ਵਿਰੁੱਧ ਦਿੱਲੀ ’ਚ ਦੇਸ਼ ਭਰ ਦੇ ਯੂਥ ਨੂੰ ਲਾਮਬੰਦ ਕੀਤਾ ਸੀ। ਇਸ ਅੰਦੋਲਨ ਕਾਰਨ ਪਿਛਲੇ ਹਫ਼ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ ਸੀ।

Advertisement

Advertisement
×