DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CJP Protest: ਸ਼ਸ਼ੀ ਥਰੂਰ ਵੱਲੋਂ ਸੋਨਮ ਵਾਂਗਚੁੱਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ

ਜੰਤਰ-ਮੰਤਰ ’ਤੇ 17 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਵਾਂਗਚੁੱਕ ਦੀ ਸਿਹਤ ਵਿਗੜੀ; ਕਾਂਗਰਸ ਆਗੂ ਨੇ ਕੇਂਦਰ ਨੂੰ ਦਿੱਤੀ ਗੱਲਬਾਤ ਸ਼ੁਰੂ ਕਰਨ ਦੀ ਸਲਾਹ

  • fb
  • twitter
  • whatsapp
  • whatsapp
featured-img featured-img
ਬੁੱਧਵਾਰ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਐਕਟਿਵਿਸਟ ਸੋਨਮ ਵਾਂਗਚੁੱਕ ਨੂੰ ਡਾਕਟਰ ਅਤੇ CJP ਦੇ ਅਭਿਜੀਤ ਦਿਪਕੇ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ (ਤਸਵੀਰ ਸ੍ਰੋਤ/PTI); ਅਤੇ (ਸੱਜੇ) ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ (ਫ਼ਾਇਲ ਤਸਵੀਰ)।
Advertisement

CJP Protest:  ਨੀਟ (NEET) ਪ੍ਰੀਖਿਆ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੇ ਖ਼ਿਲਾਫ਼ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬੁੱਧਵਾਰ ਨੂੰ ਪ੍ਰਸਿੱਧ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੂੰ ਆਪਣਾ ਮਰਨ ਵਰਤ ਖ਼ਤਮ ਕਰਨ ਦੀ ਭਾਵੁਕ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰੇ। ਥਰੂਰ ਨੇ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਦਾ ਹੱਥ ਵਧਾਉਣਾ ਕੋਈ ਕਮਜ਼ੋਰੀ ਨਹੀਂ, ਸਗੋਂ ਸਿਆਣਪ ਅਤੇ ਚੰਗੀ ਰਾਜਨੀਤੀ ਦੀ ਨਿਸ਼ਾਨੀ ਹੈ।

ਐਕਸ ’ਤੇ ਸਾਂਝੀ ਕੀਤੀ ਇੱਕ ਖੁੱਲ੍ਹੀ ਚਿੱਠੀ ਵਿੱਚ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਲਿਖਿਆ ਕਿ ਸੋਮਵਾਰ ਤੋਂ ਸੰਸਦ ਦਾ ਸੈਸ਼ਨ ਮੁੜ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਚ 'ਤੇ ਵਿਦਿਆਰਥੀਆਂ ਦੇ ਇਸ ਅਹਿਮ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ, “ਸਮੱਸਿਆ ਦਾ ਹੱਲ ਸੰਸਦ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਮਰਨ ਵਰਤ ’ਤੇ ਬੈਠ ਕੇ। ਕਿਰਪਾ ਕਰਕੇ ਮੇਰੀ ਬੇਨਿਯਤੀ ਨੂੰ ਪ੍ਰਵਾਨ ਕਰੋ।”

Advertisement

ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਮੱਧ-ਵਰਗੀ ਪਰਿਵਾਰ ਲਈ ਇਮਾਨਦਾਰ ਪ੍ਰੀਖਿਆਵਾਂ ਅਤੇ ਮੈਰਿਟ ਹੀ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕਮਾਤਰ ਜ਼ਰੀਆ ਹੁੰਦੇ ਹਨ, ਅਤੇ ਜਦੋਂ ਇਹ ਢਾਂਚਾ ਟੁੱਟਦਾ ਹੈ ਤਾਂ ਸਭ ਤੋਂ ਵੱਧ ਨੁਕਸਾਨ ਗਰੀਬ ਤੇ ਮੱਧ ਵਰਗ ਦਾ ਹੁੰਦਾ ਹੈ।

Advertisement

Advertisement
×