DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CJP Protest: ਰਾਹੁਲ ਗਾਂਧੀ ਅਤੇ ਕੇਜਰੀਵਾਲ ਨੇ ਆਪਣੀ "ਬੀ-ਟੀਮ" ਨਾਲ ਦਿੱਲੀ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੀਤੀ ਕੋਸ਼ਿਸ਼: ਰੇਖਾ ਗੁਪਤਾ

ਮੁੱਖ ਮੰਤਰੀ ਨੇ ਪੁੱਛਿਆ: ਕੰਮਾਂ 'ਤੇ ਜਾਣ ਵਾਲੇ ਲੋਕਾਂ, ਮਰੀਜ਼ਾਂ ਅਤੇ ਦਿਹਾੜੀਦਾਰਾਂ ਦੀ ਪਰੇਸ਼ਾਨੀ ਲਈ ਕੌਣ ਹੋਵੇਗਾ ਜ਼ਿੰਮੇਵਾਰ ?

  • fb
  • twitter
  • whatsapp
  • whatsapp
featured-img featured-img
ANI Photo
Advertisement

ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਵਿਰੋਧੀ ਪ੍ਰਦਰਸ਼ਨਾਂ 'ਤੇ ਪੁਲੀਸ ਕਾਰਵਾਈ ਦਰਮਿਆਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਨੂੰ ਬੰਧਕ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਆਪਣੀ "ਬੀ-ਟੀਮ" ਸੀ ਜੇ ਪੀ ਰਾਹੀਂ ਸ਼ਹਿਰ ਨੂੰ "ਜੰਗ ਦਾ ਮੈਦਾਨ" ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।

ਦਿੱਲੀ ਪੁਲੀਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਸੀ ਜੇ ਪੀ ਵੱਲੋਂ ਉਲੀਕੇ ਪ੍ਰਦਰਸ਼ਨ ਨੂੰ ਨਾਕਾਮ ਕਰਦਿਆਂ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਚੋਟੀ ਦੇ ਆਗੂਆਂ, ਕੇਜਰੀਵਾਲ, ਖੱਬੇ-ਪੱਖੀ ਪਾਰਟੀਆਂ ਤੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ, ਕਾਰਕੁਨਾਂ ਅਤੇ ਵਿਦਿਆਰਥੀਆਂ ਸਮੇਤ 7,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ।

Advertisement

ਰੇਖਾ ਗੁਪਤਾ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਦੋਸ਼ ਲਾਇਆ ਕਿ ਜਨਤਾ ਵੱਲੋਂ ਨਕਾਰੇ ਗਏ ਰਾਹੁਲ ਗਾਂਧੀ ਅਤੇ ਕੇਜਰੀਵਾਲ ਨੇ ਆਪਣੀ "ਬੀ-ਟੀਮ" ਨਾਲ ਮਿਲੀਭੁਗਤ ਕਰਕੇ ਦਿੱਲੀ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੋਸ਼ਿਸ਼ ਕੀਤੀ।

Advertisement

ਗੁਪਤਾ ਨੇ ਲਿਖਿਆ, "ਇਹ ਆਗੂ ਆਪਣੀਆਂ ਲਗਾਤਾਰ ਹਾਰਾਂ ਦੀ ਖ਼ੁੰਦਕ ਜਨਤਾ 'ਤੇ ਕੱਢਣ 'ਤੇ ਕਿਉਂ ਉਤਾਰੂ ਹਨ? ਦਿੱਲੀ ਵਾਸੀਆਂ ਨੇ ਅਜਿਹਾ ਕੀ ਕਸੂਰ ਕੀਤਾ ਹੈ ਕਿ ਉਨ੍ਹਾਂ ਨੂੰ ਸੜਕਾਂ 'ਤੇ ਹੋ ਰਹੀ ਇਸ ਹਫ਼ੜਾ-ਦਫ਼ੜੀ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ?"

ਗੁਪਤਾ ਨੇ ਕਿਹਾ, "ਅਰਾਜਕਤਾ ਦੇ ਪੁਜਾਰੀ ਕੇਜਰੀਵਾਲ, ਜਿਨ੍ਹਾਂ ਨੇ ਖ਼ੁਦ ਨੂੰ ਦਿੱਲੀ ਦੇ ਮਾਲਕ ਦਾ ਖ਼ਿਤਾਬ ਦਿੱਤਾ ਹੋਇਆ ਹੈ, ਆਪਣੇ ਸਿਆਸੀ ਸੁਆਰਥ ਲਈ ਦਿੱਲੀ ਵਾਸੀਆਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਗੁਪਤਾ ਨੇ ਸਵਾਲ ਕੀਤਾ ਕਿ ਪ੍ਰਦਰਸ਼ਨਾਂ ਦਰਮਿਆਨ ਕੰਮ 'ਤੇ ਜਾਣ ਵਾਲੇ ਲੋਕਾਂ, ਆਪਣੇ ਪਰਿਵਾਰਾਂ ਦਾ ਗੁਜ਼ਾਰਾ ਤੋਰਨ ਵਾਲੇ ਦਿਹਾੜੀਦਾਰਾਂ ਅਤੇ ਹਸਪਤਾਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਮਰੀਜ਼ਾਂ ਨੂੰ ਹੋਈ ਪਰੇਸ਼ਾਨੀ ਲਈ ਕੌਣ ਜ਼ਿੰਮੇਵਾਰ ਹੋਵੇਗਾ।

ਉਨ੍ਹਾਂ ਪੁੱਛਿਆ, "ਕੀ ਤੁਹਾਡੀਆਂ ਸਿਆਸੀ ਇੱਛਾਵਾਂ ਦਿੱਲੀ ਦੇ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ, ਸੁਰੱਖਿਆ ਅਤੇ ਸ਼ਾਂਤੀ ਨਾਲੋਂ ਵੀ ਵੱਡੀਆਂ ਹਨ?" ਮੁੱਖ ਮੰਤਰੀ ਨੇ ਕਿਹਾ, "ਦਿੱਲੀ ਨੇ ਵਿਕਾਸ ਲਈ ਵੋਟ ਦਿੱਤੀ। ਬੇਮਿਸਾਲ ਲੋਕ ਸਮਰਥਨ ਸਦਕਾ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ।"

ਉਨ੍ਹਾਂ ਕਿਹਾ ਕਿ ਹਾਲਾਂਕਿ "ਪਰਿਵਾਰਵਾਦੀ ਰਾਜਨੀਤੀ ਅਤੇ ਮੌਕਾਪ੍ਰਸਤੀ" ਵਿੱਚ ਡੁੱਬੀਆਂ ਪਾਰਟੀਆਂ ਮੋਦੀ ਅਤੇ ਭਾਜਪਾ ਨੂੰ ਮਿਲੇ ਇਸ ਲੋਕ ਸਮਰਥਨ ਨੂੰ ਬਿਲਕੁਲ ਹਜ਼ਮ ਨਹੀਂ ਕਰ ਪਾ ਰਹੀਆਂ।

ਐਕਸ (X) 'ਤੇ ਇਕ ਹੋਰ ਪੋਸਟ ਵਿੱਚ ਗੁਪਤਾ ਨੇ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਜੋ ਕੁਝ ਵਾਪਰਿਆ ਉਹ "ਬਹੁਤ ਹੀ ਮੰਦਭਾਗਾ" ਸੀ। ਮੁੱਖ ਮੰਤਰੀ ਨੇ ਕਿਹਾ, "ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਲੱਗੀ ਦਿੱਲੀ ਪੁਲੀਸ ਅਤੇ ਸਮੁੱਚੇ ਸੁਰੱਖਿਆ ਬਲਾਂ ਨੂੰ ਭੜਕਾਇਆ ਗਿਆ ਅਤੇ ਜਾਣਬੁੱਝ ਕੇ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।"

Advertisement
×