DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jantar Mantar Protest: ਕੋਈ ਬਾਂਡ ਨਹੀਂ ਭਰਿਆ, ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਲਈ ਮੁੜ ਸੜਕਾਂ ’ਤੇ ਉਤਰਾਂਗੇ: ਦੀਪਕੇ

ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਕਿਹਾ- ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨਹੀਂ ਡਰਦੇ; ਸਾਨੂੰ ਸੌ ਵਾਰ ਜੇਲ੍ਹ ਭੇਜ ਦਿਓ, ਤਾਨਾਸ਼ਾਹੀ ਖ਼ਤਮ ਕਰ ਕੇ ਰਹਾਂਗੇ

  • fb
  • twitter
  • whatsapp
  • whatsapp
Advertisement

Jantar Mantar Protest: ਕੌਕਰੇਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਬਾਂਡ ਨਹੀਂ ਭਰਿਆ ਤੇ ਨਾ ਹੀ ਇਹ ਕਦੇ ਹਾਮੀ ਭਰੀ ਹੈ ਕਿ ਉਹ ਤੇ ਪਾਰਟੀ ਦੇ ਹੋਰ ਆਗੂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਲਈ ਮੁੜ ਪ੍ਰਦਰਸ਼ਨ ਨਹੀਂ ਕਰਨਗੇ।

ਨਾਗਪੁਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ ਉਹ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਲਈ ਮੁੜ ਸੜਕਾਂ ’ਤੇ ਉਤਰਨਗੇ। ਇਸ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਹਿੰਗੋਲੀ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਾ ਸੀ।

Advertisement

ਮੋਦੀ ਤੇ ਅਮਿਤ ਸ਼ਾਹ ਤੋਂ ਨਹੀਂ ਡਰਦੇ

Advertisement

ਦੀਪਕੇ ਨੇ ਕਿਹਾ, “ਅਸੀਂ ਮੁੜ ਸੜਕਾਂ ’ਤੇ ਉਤਰਾਂਗੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨਹੀਂ ਡਰਦੇ।”

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ਜੇਲ੍ਹ ਭੇਜਣ ਨਾਲ ਵੀ ਉਨ੍ਹਾਂ ਦੇ ਇਰਾਦੇ ਨਹੀਂ ਬਦਲਣਗੇ। ਦੀਪਕੇ ਨੇ ਕਿਹਾ, “ਮੈਨੂੰ ਸੌ ਵਾਰ ਜੇਲ੍ਹ ਵਿੱਚ ਪਾ ਦਿਓ, ਅਸੀਂ ਤੁਹਾਡੀ ਤਾਨਾਸ਼ਾਹੀ ਤੋਂ ਨਹੀਂ ਡਰਦੇ। ਅਸੀਂ ਇਸ ਤਾਨਾਸ਼ਾਹੀ ਨੂੰ ਖ਼ਤਮ ਕਰ ਕੇ ਰਹਾਂਗੇ।”

ਸੀ ਜੇ ਪੀ ਦੇ ਬਾਨੀ ਦੇ ਇਸ ਬਿਆਨ ਨੂੰ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਲਈ ਅੰਦੋਲਨ ਜਾਰੀ ਰੱਖਣ ਦੇ ਐਲਾਨ ਵਜੋਂ ਦੇਖਿਆ ਜਾ ਰਿਹਾ ਹੈ।

ਕੌਕਰੋਚ ਜਨਤਾ ਪਾਰਟੀ (CJP) ਦੇ ਚੋਟੀ ਦੇ ਆਗੂਆਂ ਨੇ ਐਤਵਾਰ ਨੂੰ ਹਿਰਾਸਤ ਵਿੱਚੋਂ ਰਿਹਾਅ ਹੁੰਦਿਆਂ ਹੀ  ਕੇਂਦਰ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ (CEC) ਖ਼ਿਲਾਫ਼ ਤਿੱਖੇ ਤੇਵਰ ਦਿਖਾਉਂਦਿਆਂ ਐਲਾਨ ਕੀਤਾ ਹੈ ਕਿ ਇਹ ਅੰਦੋਲਨ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਰੁਕਣ ਵਾਲਾ ਨਹੀਂ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼  ਸੁਧਾਈ (SIR) ਦੇ ਮੁੱਦੇ 'ਤੇ ਆਗੂਆਂ ਨੇ ਇਸ ਸੰਘਰਸ਼ ਨੂੰ ਸਿਰਫ਼ ਦਿੱਲੀ ਤੱਕ ਸੀਮਤ ਨਾ ਰੱਖ ਕੇ ਪੂਰੇ ਦੇਸ਼ ਵਿੱਚ ਫੈਲਾਉਣ ਦਾ ਅਹਿਦ ਲਿਆ।

ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਸਹਿ-ਕਨਵੀਨਰ ਆਸ਼ੂਤੋਸ਼ ਰੰਕਾ ਨੇ ਪੁਲੀਸ ਕਾਰਵਾਈ 'ਤੇ ਵਰ੍ਹਦਿਆਂ ਕਿਹਾ, "ਅਸੀਂ ਕੋਈ ਖ਼ਤਰਨਾਕ ਅਪਰਾਧੀ ਨਹੀਂ ਹਾਂ; ਅਸੀਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੇ ਘਰ ਪ੍ਰਦਰਸ਼ਨ ਕਰਨ ਨਹੀਂ ਜਾ ਰਹੇ। ਨਿਰਧਾਰਤ ਧਰਨਾ ਸਥਾਨ 'ਤੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਅਮਨ-ਕਾਨੂੰਨ ਭੰਗ ਕਰਨਾ ਨਹੀਂ ਹੁੰਦਾ।" ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਹੁਦਾ ਨਹੀਂ ਛੱਡਦੇ, ਸੰਘਰਸ਼ ਜਾਰੀ ਰਹੇਗਾ। ਰੰਕਾ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੂੰ, ਸੌਰਵ ਦਾਸ ਅਤੇ ਅਭਿਜੀਤ ਦਿਪਕੇ ਨੂੰ ਜਹਾਜ਼ ਦੇ ਅੰਦਰੋਂ "ਅਗਵਾ" ਕੀਤਾ ਗਿਆ ਸੀ।

ਸੀ ਜੇ ਪੀ ਆਗੂ ਸੌਰਵ ਦਾਸ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ "ਐਮਰਜੈਂਸੀ ਵਰਗੇ ਹਾਲਾਤ" ਪੈਦਾ ਕਰ ਦਿੱਤੇ ਹਨ ਅਤੇ ਤਾਨਾਸ਼ਾਹੀ ਹਕੂਮਤ ਵਾਂਗ ਸਰਕਾਰ ਨੂੰ ਆਪਣੇ ਹੀ ਨਾਗਰਿਕਾਂ ਅਤੇ ਪੱਤਰਕਾਰਾਂ ਖ਼ਿਲਾਫ਼ ਖੜ੍ਹਾ ਕਰ ਦਿੱਤਾ ਹੈ। ਦਾਸ ਨੇ ਕਿਹਾ, "ਪੁਲੀਸ ਨੇ ਬਿਨਾਂ ਕਿਸੇ ਰਸਮੀ ਨੋਟਿਸ ਦੇ ਸਾਨੂੰ ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਲਿਆ, ਸਾਡੇ ਫ਼ੋਨ ਖੋਹ ਲਏ ਅਤੇ ਵਕੀਲ ਨਾਲ ਗੱਲ ਤੱਕ ਨਹੀਂ ਕਰਨ ਦਿੱਤੀ।"

ਰਿਹਾਈ ਮੌਕੇ ਇੱਕ ਸਾਲ ਸ਼ਾਂਤੀ ਬਣਾਈ ਰੱਖਣ ਦੀ ਲਗਾਈ ਗਈ ਸ਼ਰਤ 'ਤੇ ਤਨਜ਼ ਕਸਦਿਆਂ ਸੌਰਵ ਦਾਸ ਨੇ ਕਿਹਾ, "ਅਮਨ-ਅਮਾਨ ਤਾਂ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਗਿਆਨੇਸ਼ ਕੁਮਾਰ ਨੇ ਭੰਗ ਕੀਤਾ ਹੈ।"

ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕਰਦਿਆਂ ਦਾਸ ਨੇ ਕਿਹਾ, "ਵਿਚਾਰਧਾਰਾ ਨੂੰ ਲਾਂਭੇ ਰੱਖ ਕੇ ਸਾਰੀਆਂ ਪਾਰਟੀਆਂ ਨੂੰ ਐੱਸ ਆਈ ਆਰ ਦੇ ਮੁੱਦੇ 'ਤੇ ਇਕਜੁੱਟ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਲੋਕਾਂ ਤੋਂ ਵੋਟ ਦਾ ਅਧਿਕਾਰ ਹੀ ਖੋਹ ਲਿਆ ਗਿਆ ਤਾਂ ਇਹ ਕਿਸੇ ਵੀ ਪਾਰਟੀ ਲਈ ਚੰਗਾ ਨਹੀਂ ਹੋਵੇਗਾ।"

ਜ਼ਿਕਰਯੋਗ ਹੈ ਕਿ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਅਦਾਲਤ ਨੇ ਤਿੰਨਾਂ ਆਗੂਆਂ ਨੂੰ 50,000 ਰੁਪਏ ਦੇ ਜ਼ਮਾਨਤੀ ਬਾਂਡ 'ਤੇ ਰਿਹਾਅ ਕੀਤਾ ਹੈ। ਰਿਹਾਈ ਮਗਰੋਂ ਸੀ ਜੇ ਪੀ ਨੇ ਇਸ ਨੂੰ ਇੱਕ "ਵੱਡੀ ਕਾਨੂੰਨੀ ਜਿੱਤ" ਕਰਾਰ ਦਿੱਤਾ ਹੈ।

Advertisement
×