DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CJP Delhi Protest: ਉੱਤਰੀ ਰੇਲਵੇ ਵੱਲੋਂ 250 ਤੋਂ ਵੱਧ ਰੇਲ ਗੱਡੀਆਂ ਰੱਦ

ਰੇਲਵੇ ਵਿਭਾਗ ਵੱਲੋਂ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਸਥਿਤੀ ਜਾਂਚਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਦਿੱਲੀ ਵਿੱਚ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਉਤਰ ਰੇਲਵੇ ਨੇ 250 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿਚ ਮੇਲ, ਐਕਸਪ੍ਰੈੱਸ ਅਤੇ ਲੋਕਲ ਟਰੇਨਾਂ ਸ਼ਾਮਲ ਹਨ। ਰੱਦ ਕੀਤੀਆਂ ਟਰੇਨਾਂ ਦੀ ਗਿਣਤੀ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦਰਮਿਆਨ ਉੱਤਰੀ ਰੇਲਵੇ ਨੇ ਸ਼ੁੱਕਰਵਾਰ ਦੇਰ ਸ਼ਾਮ ਤੱਕ ਕਈ ਬੁਲੇਟਿਨ ਜਾਰੀ ਕੀਤੇ, ਜਿਸ ਨਾਲ ਰੱਦ ਹੋਈਆਂ ਟਰੇਨਾਂ ਦੀ ਗਿਣਤੀ 38 ਤੋਂ ਵਧ ਕੇ 250 ਤੋਂ ਪਾਰ ਹੋ ਗਈ ਹੈ।

ਸਵੇਰੇ ਰੇਲਵੇ ਬੋਰਡ ਵੱਲੋਂ ਜਾਰੀ ਇੱਕ ਅਧਿਕਾਰਤ ਸੂਚਨਾ ਵਿੱਚ ਕਿਹਾ ਗਿਆ ਸੀ ਕਿ ਟਰੈਫ਼ਿਕ ਜਾਮ ਕਾਰਨ ਦੂਜੇ ਸੂਬਿਆਂ ਦੇ ਵੱਖ-ਵੱਖ ਸਟੇਸ਼ਨਾਂ ਤੋਂ 9 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਚੱਲਣ ਵਾਲੀਆਂ ਅਤੇ 10 ਅਕਤੂਬਰ ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ 'ਤੇ ਪਹੁੰਚਣ ਵਾਲੀਆਂ ਟਰੇਨਾਂ ਰੱਦ ਰਹਿਣਗੀਆਂ।

ਇਸ ਸੂਚਨਾ ਦੇ ਆਧਾਰ 'ਤੇ ਉੱਤਰੀ ਰੇਲਵੇ ਨੇ ਸ਼ੁਰੂਆਤ ਵਿੱਚ 38 ਮੇਲ ਅਤੇ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਦਿਨ ਵੇਲੇ ਰੇਲਵੇ ਨੇ ਦਿੱਲੀ ਅਤੇ ਨੇੜਲੇ ਸ਼ਹਿਰਾਂ ਜਿਵੇਂ ਕਿ ਗ਼ਾਜ਼ੀਆਬਾਦ, ਪਾਣੀਪਤ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀਆਂ ਲੋਕਲ ਟਰੇਨਾਂ ਦੀਆਂ ਸੂਚੀਆਂ ਵੀ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ।

Advertisement

ਇਸ ਤੋਂ ਬਾਅਦ ਰੱਦ ਕੀਤੀਆਂ ਗਈਆਂ ਮੇਲ ਅਤੇ ਐਕਸਪ੍ਰੈੱਸ ਟਰੇਨਾਂ ਦੀ ਗਿਣਤੀ 38 ਤੋਂ ਵਧਾ ਕੇ 45 ਕਰ ਦਿੱਤੀ ਗਈ।

Advertisement

ਇੱਕ ਹੋਰ ਸੂਚਨਾ ਵਿੱਚ, ਰੇਲਵੇ ਨੇ ਇੱਕ ਵਾਰ ਫਿਰ ਸੋਧ ਕਰਦਿਆਂ ਆਉਣ ਵਾਲੀਆਂ 40 ਟਰੇਨਾਂ ਅਤੇ ਦਿੱਲੀ ਤੋਂ ਜਾਣ ਵਾਲੀਆਂ 35 ਟਰੇਨਾਂ ਦੇ ਰੱਦ ਹੋਣ ਦੀ ਜਾਣਕਾਰੀ ਦਿੱਤੀ। ਪਰ ਸ਼ਾਮ ਤੱਕ, ਉੱਤਰੀ ਰੇਲਵੇ ਨੇ ਆਪਣੇ ਵੱਖ-ਵੱਖ ਬੁਲੇਟਿਨਾਂ ਰਾਹੀਂ ਰੱਦ ਕੀਤੀਆਂ ਟਰੇਨਾਂ ਦੀ ਕੁੱਲ ਗਿਣਤੀ ਸੋਧ ਕੇ 250 ਤੋਂ ਵੱਧ ਕਰ ਦਿੱਤੀ, ਜਿਸ ਵਿੱਚ ਆਉਣ-ਜਾਣ ਵਾਲੀਆਂ ਮੇਲ, ਐਕਸਪ੍ਰੈੱਸ ਅਤੇ ਲੋਕਲ ਪੈਸੰਜਰ ਟਰੇਨਾਂ ਸ਼ਾਮਲ ਹਨ।

ਟਰੇਨਾਂ ਰੱਦ ਹੋਣ ਦੀ ਜਾਣਕਾਰੀ ਨੂੰ ਲੈ ਕੇ ਬਣੇ ਭੰਬਲਭੂਸੇ ਅਤੇ ਹਫ਼ੜਾ-ਦਫ਼ੜੀ ਵਾਲੀ ਸਥਿਤੀ ਨੂੰ ਮੰਨਦਿਆਂ ਇੱਕ ਰੇਲਵੇ ਅਧਿਕਾਰੀ ਨੇ ਕਿਹਾ, "ਅਸੀਂ ਸਾਰੇ ਮੁਸਾਫ਼ਰਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਆਪਣੀਆਂ ਟਰੇਨਾਂ ਦੀ ਸਥਿਤੀ ਜਾਣਨ ਲਈ ਰੇਲਵੇ ਹੈਲਪਲਾਈਨ 'ਤੇ ਫ਼ੋਨ ਕਰਨ।"

ਉਨ੍ਹਾਂ ਕਿਹਾ ਕਿ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ ਕਿਉਂਕਿ ਟਰੇਨਾਂ ਦੀ ਸਥਿਤੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ।

Advertisement
×