ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਇੰਡੀਗੋ ਉਡਾਣਾਂ ਵਿੱਚ 10 ਫੀਸਦੀ ਕਟੌਤੀ ਦੇ ਹੁਕਮ

ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਇੰਡੀਗੋ ਨੂੰ ਲੀਹ ’ਤੇ ਲੈ ਕੇ ਆਉਣ ਲਈ ਇਸ ਦੀਆਂ 10 ਫੀਸਦੀ ਉਡਾਣਾਂ ਵਿਚ ਕਟੌਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇੰਡੀਗੋ ਦੀਆਂ ਪਿਛਲੇ ਹਫਤੇ ਦੌਰਾਨ ਹਜ਼ਾਰਾਂ ਉਡਾਣਾਂ ਰੱਦ ਕਰ...
Advertisement

ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਇੰਡੀਗੋ ਨੂੰ ਲੀਹ ’ਤੇ ਲੈ ਕੇ ਆਉਣ ਲਈ ਇਸ ਦੀਆਂ 10 ਫੀਸਦੀ ਉਡਾਣਾਂ ਵਿਚ ਕਟੌਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇੰਡੀਗੋ ਦੀਆਂ ਪਿਛਲੇ ਹਫਤੇ ਦੌਰਾਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ ਸੀ।

ਇੰਡੀਗੋ ਦੇ ਸੀਈਓ ਪੀਟਰ ਐਲਬਰਸ ਦੀ ਇੱਕ ਤਸਵੀਰ ਪੋਸਟ ਕਰਦੇ ਹੋਏ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਏਅਰਲਾਈਨ ਪ੍ਰਬੰਧਨ ਨੂੰ ਇਸ ਸਬੰਧੀ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇੰਡੀਗੋ ਦੇ ਰੂਟਾਂ ਨੂੰ ਘਟਾਉਣ ਨਾਲ ਇਸ ਏਅਰਲਾਈਨ ਦਾ ਸੰਚਾਲਨ ਸਥਿਰ ਹੋਵੇਗਾ ਤੇ ਇਸ ਦੀਆਂ ਉਡਾਣਾਂ ਰੱਦ ਨਹੀਂ ਹੋਣਗੀਆਂ। ਇੰਡੀਗੋ ਪਹਿਲਾਂ ਵਾਂਗ ਆਪਣੀਆਂ ਸਾਰੀਆਂ ਮੰਜ਼ਿਲਾਂ ਨੂੰ ਕਵਰ ਕਰਨਾ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਇਹ ਕਟੌਤੀ ਹਵਾਈ ਉਡਾਣਾਂ ਦੇ ਨਿਗਰਾਨ ਡੀਜੀਸੀਏ ਦੇ ਸੋਮਵਾਰ ਨੂੰ ਦਿੱਤੇ ਹੁਕਮ ਤੋਂ ਦੁੱਗਣੀ ਹੈ।

Advertisement

ਇਹ ਵੀ ਦੱਸਣਾ ਬਣਦਾ ਹੈ ਕਿ ਇੰਡੀਗੋ 2025-26 ਲਈ ਸਰਦੀਆਂ ਦੇ ਸ਼ਡਿਊਲ ਦੇ ਹਿੱਸੇ ਵਜੋਂ ਪ੍ਰਤੀ ਦਿਨ 2,200 ਤੋਂ ਵੱਧ ਉਡਾਣਾਂ ਚਲਾ ਰਹੀ ਹੈ।

ਏਅਰਲਾਈਨ ਨੇ ਕਿਹਾ ਕਿ ਨੈੱਟਵਰਕ ਵਿੱਚ ਸੁਧਾਰ ਹੋਇਆ ਹੈ ਤੇ ਸਾਰੇ 138 ਸਟੇਸ਼ਨਾਂ ਲਈ ਉਡਾਣਾਂ ਬਹਾਲ ਕੀਤੀਆਂ ਗਈਆਂ ਹਨ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਨੇ ਮੰਗਲਵਾਰ ਨੂੰ 1,800 ਤੋਂ ਵੱਧ ਉਡਾਣਾਂ ਭਰੀਆਂ ਜੋ ਬੁੱਧਵਾਰ ਨੂੰ ਲਗਪਗ 1,900 ਤੱਕ ਪਹੁੰਚ ਜਾਣਗੀਆਂ।

 

Advertisement
Tags :
#IndiGo #FlightCut #RamMohanNaidu #AviationNews #DGCA#IndiGoCrisis #AirTravel #PassengerTrouble #PeterElbers #FlightCancellations
Show comments