ਚਨਾਬ-ਬਿਆਸ ਪ੍ਰਾਜੈਕਟ ਪੰਜਾਬ ਲਈ ਨਵੀਂ ਉਮੀਦ: Vikramjit Singh Sahney
ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਸਿੰਧੂ ਬੇਸਿਨ ਦੇ ਪਾਣੀਆਂ ਦੇ ਭਾਰਤ ਦੇ ਸਹੀ ਹਿੱਸੇ ਦੀ ਵੱਧ ਤੋਂ ਵੱਧ ਵਰਤੋਂ ਦੇ ਉਦੇਸ਼ ਨਾਲ ਚਨਾਬ-ਬਿਆਸ ਲਿੰਕ ਸੁਰੰਗ ਅਤੇ ਸਹਾਇਕ ਪ੍ਰਾਜੈਕਟਾਂ...
Advertisement
ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਸਿੰਧੂ ਬੇਸਿਨ ਦੇ ਪਾਣੀਆਂ ਦੇ ਭਾਰਤ ਦੇ ਸਹੀ ਹਿੱਸੇ ਦੀ ਵੱਧ ਤੋਂ ਵੱਧ ਵਰਤੋਂ ਦੇ ਉਦੇਸ਼ ਨਾਲ ਚਨਾਬ-ਬਿਆਸ ਲਿੰਕ ਸੁਰੰਗ ਅਤੇ ਸਹਾਇਕ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਸਵਾਗਤ ਅਤੇ ਧੰਨਵਾਦ ਕੀਤਾ ਹੈ। ਡਾ. ਸਾਹਨੀ ਨੇ ਕਿਹਾ ਕਿ ਪ੍ਰਸਤਾਵਿਤ 8.7 ਕਿਲੋਮੀਟਰ ਲੰਬੀ ਸੁਰੰਗ ਚਨਾਬ ਦੇ ਵਾਧੂ ਪਾਣੀਆਂ ਨੂੰ ਬਿਆਸ ਬੇਸਿਨ ਵਿੱਚ ਮੋੜਨ ਦੀ ਸਹੂਲਤ ਦੇਵੇਗੀ। ਇਹ ਇੱਕ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਕਦਮ ਹੈ ਜੋ ਪੰਜਾਬ ਨੂੰ ਕਾਫ਼ੀ ਲਾਭ ਪਹੁੰਚਾ ਸਕਦਾ ਹੈ। ਇਹ ਫ਼ੈਸਲਾ ਪੰਜਾਬ ਨੂੰ ਦਰਪੇਸ਼ ਪਾਣੀ ਦੀਆਂ ਚੁਣੌਤੀਆਂ ਹੱਲ ਕਰਨ ਵਾਸਤੇ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Advertisement
Advertisement
×

